ਭੂਚਾਲ ਤੋਂ ਪਹਿਲਾਂ ਜਾਣਕਾਰੀ ਦੇਵੇਗੀ ਚੀਨ ਦੀ ਸੈੱਟਲਾਈਟ

01/19/2017 3:16:02 PM

ਜਲੰਧਰ- ਚੀਨ ਇਸ ਸਾਲ ਇਲੈਕਟ੍ਰੋਮੈਗਨੇਟਿਕ ਡਾਟਾ ਇਕੱਠੇ ਕਰਨ ਲਈ ਸੈੱਟਲਾਈਟ ਲਾਂਚ ਕਰੇਗਾ, ਜੋ ਕਿ ਭੂਚਾਲ ਦਾ ਪੂਰਵ ਅਨੁਮਾਨ ਦੇਣ ''ਚ ਮਦਦ ਕਰੇਗੀ। ਚੀਨ  ਦੇ ਅਧਿਕਾਰੀਆਂ ਦੇ ਮੁਤਾਬਕ ਇਸ ਸੈੱਟਲਾਈਟ ਨੂੰ ਮਈ ਤੋਂ ਬਾਅਦ ਲਾਂਚ ਕੀਤਾ ਜਾਵੇਗਾ। ਇਸ ਸੈੱਟਲਾਈਟ ਦਾ ਇਸਤੇਮਾਲ ਚੀਨ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ''ਚ ਭੂਚਾਲ ਦੇ ਰਿਅਲ ਟਾਈਮ ਮਾਨਿਟਰਿੰਗ ਲਈ ਕੀਤਾ ਜਾ ਸਕੇਗਾ। ਦੱਸ ਦਈਏ ਕਿ ਚੀਨ ਪਹਿਲੀ ਵਾਰ ਭੂਚਾਲ ਦੀ ਮਾਨਿਟਰਿੰਗ ਲਈ ਸਪੇਸ ''ਚ ਕੋਈ ਸੈੱਟਲਾਈਟ ਭੇਜੇਗਾ।
ਇਸ ਮਿਸ਼ਨ ਦੇ ਡਿਪਟੀ ਚੀਫ ਸ਼ੇਨ ਸ਼ੁਈ ਦੇ ਮੁਤਾਬਕ ਇਸ ਸੈੱਟਲਾਈਟ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਅਗਲੇ 5 ਸਾਲ ਤੱਕ ਇਹ ਔਰਬਿਟ ''ਚ ਰਹਿ ਸਕੇ ਅਤੇ ਭੂਚਾਲ ਦੀ ਇਲੈਕਟ੍ਰੋਮੈਗਨੇਟਿਕ ਸਥਿਤੀਆਂ ਨੂੰ ਰਿਕਾਰਡ ਕਰ ਸਕੇ। ਇਹ 6 ਜਾਂ ਉਸ ਤੋਂ ਵੀ ਜ਼ਿਆਦਾ ਤੀਬਰਤਾ ਵਾਲੇ ਭੂਚਾਲ ਦੀ ਜਾਣਕਾਰੀ ਪਹਿਲਾਂ ਹੀ ਦੇ ਵੇਗੀ।
ਸ਼ੇਨ ਸ਼ੁਈ ਨੇ ਦੱਸਿਆ ਹੈ ਕਿ ਵਿਗਿਆਨਿਕ ਇਸ ਸੈੱਟਲਾਈਟ ਨੂੰ ਲਾਂਚ ਕਰਨ ਤੋਂ ਬਾਅਦ ਭੂਚਾਲ ਦੇ ਪੂਰਵ ਅਨੁਮਾਨ ਦੇਣ ਵਾਲੀ ਤਕਨੀਕ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨ ਦੀ ਕਰਨਗੇ। ਇਸ ਸੈੱਟਲਾਈਟ ਦਾ ਇਸਤੇਮਾਲ ਏਅਰੋਸਪੇਸ ਅਤੇ ਨੇਵੀਗੇਸ਼ਨ ਕਮਿਊਨੀਕੇਸ਼ਨ ਲਈ ਵੀ ਕੀਤਾ ਜਾ ਸਕਦਾ ਹੈ।