Sanyo ਨੇ ਭਾਰਤ ’ਚ ਲਾਂਚ ਕੀਤੇ ਨਵੇਂ ਸਮਾਰਟ ਟੀਵੀ, ਜਾਣੋ ਕੀਮਤ

06/17/2019 11:17:49 AM

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਵਧਦੀ ਕਿਫਾਇਤੀ ਸਮਾਰਟ ਐੱਲ.ਈ.ਡੀ. ਦੀ ਮੰਗ ਨੂੰ ਦੇਖਦੇ ਹੋਏ ਟੀਵੀ ਨਿਰਮਾਤਾ ਕੰਪਨੀਆਂ ਹੁਣ ਸਸਤੇ ਸਮਾਰਟ ਐੱਲ.ਈ.ਡੀ. ਟੀਵੀ ਲਾਂਚ ਕਰ ਰਹੀਆਂ ਹਨ। ਹਾਲ ਹੀ ’ਚ Sanyo ਨੇ ਭਾਰਤ ’ਚ ਆਪਣੇ ਟੀਵੀ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਆਪਣੀ ਨੇਬਿਊਲਾ ਸੀਰੀਜ਼ ਅਧੀਨ ਸਮਾਰਟ ਐੱਲ.ਈ.ਡੀ. ਟੀਵੀ (Sanyo Smart LED TVs) ਦੇ ਦੋ ਵੇਰੀਐਂਟ ਲਾਂਚ ਕੀਤੇ ਹਨ। ਭਾਰਤ ’ਚ Sanyo ਪੈਨਾਸੋਨਿਕ ਦਾ ਆਨਲਾਈਨ ਬ੍ਰਾਂਡ ਹੈ। Sanyo ਬ੍ਰਾਂਡ ਦੇ ਇਹ ਨਵੇਂ ਸਮਾਰਟ ਐੱਲ.ਈ.ਡੀ. ਟੀਵੀ ਈ-ਕਾਮਰਸ ਸਾਈਟ Amazon.in ਤੋਂ ਖਰੀਦੇ ਜਾ ਸਕਣਗੇ। Sanyo ਦੇ ਨਵੇਂ ਟੀਵੀ ਦੀ ਕੀਮਤ 12,999 ਰੁਪਏ ਅਤੇ 22,999 ਰੁਪਏ ਹੈ। 

Sanyo Nebula Series ਦੇ ਨਵੇਂ ਟੀਵੀ YouTube, Netflix, ਐਂਡਰਾਇਡ ਮਿਰਰਿੰਗ, ਇਨ-ਪਲੇਨ ਸਵਿਚਿੰਗ (ਆਈ.ਪੀ.ਐੱਸ.) ਡਿਸਪਲੇਅ ਤਕਨੀਕ ਵਰਗੇ ਫੀਚਰ ਨਾਲ ਲੈਸ ਹੋਣਗੇ। ਫਾਸਟ ਕਾਸਟ ਅਤੇ ਐਂਡਰਾਇਡ ਮਿਰਰਿੰਗ ਵਰਗੇ ਫੀਚਰ ਹੋਣ ਕਾਰਨ ਤੁਸੀਂ ਆਪਣੇ ਪਸੰਦੀਦਾ ਕੰਟੈਂਟ ਨੂੰ ਸਿੱਧਾ ਮੋਬਾਇਲ ਤੋਂ ਆਪਣੇ Sanyo Nebula TV ਤੋਂ ਦੇਖ ਸਕੋਗੇ। 


Related News