ਦੇਸੀ ਮੈਸੇਜਿੰਗ ਐਪ ਸੰਵਾਦ ਜਲਦ ਹੋਵੇਗਾ ਲਾਂਚ, DRDO ਨੇ ਦਿੱਤੀ ਹਰੀ ਝੰਡੀ

02/20/2024 6:09:43 PM

ਗੈਜੇਟ ਡੈਸਕ- ਦੇਸੀ ਮਲਟੀਮੀਡੀਆ ਮੈਸੇਜਿੰਗ ਐਪ Samvad 2021 'ਚ ਚਰਚਾ 'ਚ ਆਇਆ ਸੀ। ਉਸ ਦੌਰਾਨ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਵੱਲੋਂ ਮਿਲੀ ਜਾਣਕਾਰੀ 'ਚ ਕਿਹਾ ਗਿਆ ਸੀ ਕਿ ਭਾਰਤ 'ਚ ਵਟਸਐਪ ਵਰਗੇ ਦੋ ਮੈਸੇਜਿੰਗ ਐਪ ਦਾ ਬੀਟਾ ਟੈਸਟ ਹੋ ਰਿਹਾ ਹੈ। ਉਨ੍ਹਾਂ 'ਚੋਂ ਇਕ ਐਪ ਦਾ ਨਾਂ ਸੰਵਾਦ ਅਤੇ ਦੂਜੇ ਦਾ ਨਾਂ ਸੰਦੇਸ਼ ਸੀ। ਹੁਣ ਸੰਵਾਦ ਨੂੰ ਲੈ ਕੇ ਖਬਰ ਆਈ ਹੈ। ਹੁਣ ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ DRDO ਨੇ ਸੰਵਾਦ ਐਪ ਨੂੰ ਹਰੀ ਝੰਡੀ ਦੇ ਦਿੱਤੀ ਹੈ।

DRDO ਨੇ ਐਕਸ 'ਤੇ ਪੋਸਟ ਕਰਕੇ ਦਿੱਤੀ ਜਾਣਕਾਰੀ

DRDO ਨੇ ਐਕਸ 'ਤੇ ਆਪਣੀ ਇਕ ਪੋਸਟ 'ਚ ਕਿਹਾ ਹੈ ਕਿ ਸੰਵਾਦ ਐਪ ਨੇ ਸਕਿਓਰਿਟੀ ਟੈਸਟ ਨੂੰ ਪਾਸ ਕਰ ਲਿਆ ਹੈ। ਇਸ ਐਪ ਨੂੰ ਸੀਡਾਟ ਨੇ ਤਿਆਰ ਕੀਤਾ ਹੈ। DRDO ਨੇ ਆਪਣੇ ਪੋਸਟ 'ਚ ਕਿਹਾ ਕਿ ਸੰਵਾਦ ਐਪ, ਜਿਸਨੂੰ CDoT ਨੇ ਤਿਆਰ ਕੀਤਾ ਹੈ, ਉਸਨੇ DRDO ਦੀ ਸਕਿਓਰਿਟੀ ਟੈਸਟ ਅਤੇ ਟਰੱਸਟ ਐਸਯੂਰੇਂਸ ਲੈਵਲ (TAL) 4 ਨੂੰ ਪਾਸ ਕਰ ਲਿਆ ਹੈ। ਇਹ ਐਪ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ 'ਤੇ ਡਿਵਾਈਸ 'ਤੇ ਐਂਡ ਟੂ ਐਂਡ ਸਕਿਓਰਿਟੀ ਦੇ ਨਾਲ ਵੌਇਸ ਅਤੇ ਟੈਕਸਟ ਮੈਸੇਜਿੰਗ ਦੀ ਸਹੂਲਤ ਦਿੰਦਾ ਹੈ। 

ਜੇਕਰ ਤੁਸੀਂ ਚਾਹੋ ਤਾਂ ਸੰਵਾਦ ਨੂੰ ਇਸਤੇਮਾਲ ਕਰ ਸਕਦੇ ਹੋ। ਇਸ ਲਈ ਤੁਹਾਨੂੰ CDoT ਦੀ ਵੈੱਬਸਾਈਟ 'ਤੇ ਜਾ ਕੇ ਸਾਈਨ ਅਪ ਕਰਨਾ ਹੋਵੇਗਾ। ਇਸ ਲਈ ਨਾਂ, ਫੋਨ ਨੰਬਰ ਅਤੇ ਓ.ਟੀ.ਪੀ. ਦੀ ਲੋੜ ਹੋਵੇਗੀ। ਫਿਲਹਾਲ ਇਸਨੂੰ ਆਮ ਲੋਕਾਂ ਲਈ ਰਿਲੀਜ਼ ਨਹੀਂ ਕੀਤਾ ਗਿਆ। ਰਿਲੀਜ਼ ਹੋਣ ਤੋਂ ਬਾਅਦ ਇਸਦੀ ਟੱਕਰ ਵਟਸਐਪ ਅਤੇ ਟੈਲੀਗ੍ਰਾਮ ਵਰਗੇ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਨਾਲ ਹੋਵੇਗੀ। 

Rakesh

This news is Content Editor Rakesh