ਸੈਮਸੰਗ ਦਾ ਅਗਲਾ ਫਲੈਗਸ਼ਿਪ ਸਮਾਰਟਫੋਨ ਦੂਜੀ ਤਿਮਾਹੀ ''ਚ ਹੋਵੇਗਾ ਲਾਂਚ

04/27/2017 7:09:32 PM

ਜਲੰਧਰ— ਸੈਮਸੰਗ ਗਲੈਕਸੀ ਨੋਟ 8 ਲੈ ਕੇ ਲੀਕ ''ਚ ਪਹਿਲਾਂ ਹੀ ਖ਼ਬਰ ਸਾਹਮਣੇ ਆ ਚੁੱਕੀਆਂ ਹਨ। ਕੰਪਨੀ ਦੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ 8 ਪਲੱਸ ਨੂੰ ਪਹਿਲਾਂ ਹੀ ਵੱਡੀ ਸਫਲਤਾ ਮਿਲ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ''ਚ ਕੰਪਨੀ ਦਾ ਦੂਜਾ ਫਲੈਗਸ਼ਿਪ ਸਮਾਰਟਫੋਨ ਦੂਜੇ ਫਲੈਗਸ਼ਿਪ ਸਮਾਰਟਫੋਨ ਨੂੰ ਵੱਡੀ ਚੁਣੌਤੀ ਦੇਵੇਗਾ। ਸੈਮਸੰਗ ਦੀ ਨੋਟ ਸੀਰੀਜ਼ ਦੇ ਪਿਛਲੇ ਗਲੈਕਸੀ ਨੋਟ 7 ''ਚ ਧਮਾਕੇ ਦੀ ਸ਼ਿਕਾਇਤਾਂ ਦੇ ਬਾਅਦ ਕੰਪਨੀ ਨੇ ਇਸ ਸਮਾਰਟਫੋਨ ਦਾ ਉਤਪਾਦਨ ਬੰਦ ਕਰ ਦਿੱਤਾ ਸੀ, ਇਸ ਫੋਨ ਕਾਰਨ ਕੰਪਨੀ ਦੇ ਅਕਸ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ। 
ਸੈਮਸੰਗ ਨੇ ਪਹਿਲੀ ਤਿਮਾਹੀ ਲਈ ਆਪਣੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਗਲੈਕਸੀ ਐੱਸ8 ਅਤੇ ਐੱਸ 8 ਪਲੱਸ ''ਤੋਂ ਸੈਲ ''ਚ ਜ਼ਬਰਦਸਤ ਵਾਧਾ ਅਤੇ ਲਾਭ ਦੀ ਜਾਣਕਾਰੀ ਦਿੱਤੀ ਹੈ। ਉਥੇ ਹੀ ਕੰਪਨੀ ਨੇ ਕਿਹਾ ਹੈ ਕਿ ਦੂਜੇ ਫਲੈਗਸ਼ਿਪ ਸਮਾਰਟਫੋਨ ਨੂੰ ਦੂਜੀ ਤਿਮਾਹੀ ''ਚ ਲਾਂਚ ਕਰ ਦਿੱਤਾ ਜਾਵੇਗਾ। 
ਇਸ ''ਤੋਂ ਇਲਾਵਾ ਸੈਮਸੰਗ ਆਪਣੇ ਮਿਡ-ਰੇਂਜ ਅਤੇ ਬਜਟ ਸਮਾਰਟਫੋਨ ਸੈਗਮੇਂਟ ''ਤੇ ਹੀ ਧਿਆਨ ਦਿੰਦੀ ਰਹੇਗੀ। ਇਸ ਹਫਤੇ ਇਕ ਰਿਪੋਰਟ ''ਚ ਪਤਾ ਚੱਲਿਆ ਸੀ ਕਿ ਆਉਣ ਵਾਲਾ ਗਲੈਕਸੀ ਨੋਟ 8 ਸਮਾਰਟਫੋਨ ਸੈਮਸੰਗ ਦਾ ਪਹਿਲਾਂ ਡਿਊਲ ਕੈਮਰਾ ਹੈਂਡਸੈੱਟ ਹੋਵੇਗਾ। ਗਲੈਕਸੀ ਨੋਟ 8 ''ਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਅਪਗ੍ਰੇਡ ਹੋਵੇਗਾ ਇਕ ਡਿਊਲ ਕੈਮਰਾ ਸੈਟਅਪ ਦਾ ਹੋਣਾ। ਡਿਊਲ ਕੈਮਰੇ ''ਚ 3 ਐਕਸ ਆਪਟਿਕਲ ਜ਼ੂਮ, 12 ਮੈਗਾਪਿਕਸਲ ਵਾਈਡ- ਐਂਗਲ ਸੀ.ਆਈ.ਐੱਸ. ਸਪੋਰਟ ਵਾਲੇ ਡਿਊਲ ਫੋਟੋਡਿਓਡ (2 ਪੀ.ਡੀ.), 13 ਮੈਗਾਪਿਕਸਲ  ਟੈਲੀਫੋਟੋ ਸੀ.ਆਈ.ਐੱਸ., ਡਿਊਲ 6 ਪੀ ਲੈਂਜ਼ ਅਤੇ ਡਿਊਲ ਓ.ਆਈ.ਐੱਸ. ਹੋਣਗੇ। ਵਿਸ਼ਲੇਸ਼ਕ ਨੇ ਦਾਅਵਾ ਕੀਤਾ ਹੈ ਕਿ ਗਲੈਕਸੀ ਨੋਟ 8 ਦੀ ਡਿਊਲ ਕੈਮਰਾ, ਆਈਫੋਨ 7 ਪਲੱਸ ਤੋਂ ਜ਼ਿਆਦਾ ਬਿਹਤਰ ਹੋਵੇਗਾ। ਪਰ ਇਸ ''ਚ ਆਈਫੋਨ 7 ਪਲੱਸ ਦੀ ਤਰ੍ਹਾਂ ਅੋਲੇਡ ਡਿਸਪਲੇ ਹੋਵੇਗੀ।
ਸੈਮਸੰਗ ਗਲੈਕਸੀ ਨੋਟ 8 ਸਮਾਰਟਫੋਨ ਨੂੰ ਸਾਲ ਦੀ ਦੂਜੀ ਤਿਮਾਹੀ ''ਚ ਲਾਂਚ ਕੀਤਾ ਜਾ ਸਕਦਾ ਹੈ। ਹੁਣ ਇਸ ਸਮਾਰਟਫੋਨ ਦਾ ਇਕ ਸਕੈੱਚ ਆਨਲਾਈਨ ਲੀਕ ਹੋਇਆ ਹੈ ਅਤੇ ਸੈਮਸੰਗ ਗਲੈਕਸੀ ਨੋਟ 8 ਦੇ ਸਪੈਸੀਫਿਕੇਸ਼ਨ ਦਾ ਵੀ ਪਤਾ ਚੱਲਿਆ ਹੈ। ਇਸ ਦੇ ਇਲਾਵਾ ਕੁਓ ਨੇ ਗਲੈਕਸੀ ਐੱਸ 8 ਵਾਲੇ ਕੁਝ ਫੀਚਰ ਨੋਟ 8 ''ਚ ਵੀ ਹੋਣ ਦੀ ਗੱਲ ਕੀਤੀ ਹੈ। ਰਿਅਰ ਫਿੰਗਰਪ੍ਰਿੰਟ ਸੈਂਸਰ, ਇਕ 6.4 ਇੰਚ  ਕਵਾਡ-ਐੱਚ.ਡੀ.+ ਓ.ਐੱਲ.ਈ.ਡੀ. ਡਿਸਪਲੇ ਅਤੇ ਐਕਸੀਨਾਸ 8895 ਪ੍ਰੋਸੈਸਰ ਜਾਂ ਸਨੈਪਡ੍ਰੈਗਨ ਐੱਮ.ਐੱਸ.ਐੱਮ. 8998 ਪ੍ਰੋਸੈਸਰ ਹੋ ਸਕਦਾ ਹੈ।