Samsung ਜਲਦ ਲਾਂਚ ਕਰੇਗੀ ਆਪਣਾ ਡੈਬਿਟ ਕਾਰਡ, ਸ਼ਾਪਿੰਗ ਹੋਵੇਗੀ ਹੋਰ ਵੀ ਆਸਾਨ

05/10/2020 10:33:41 PM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਗਲੋਬਲ ਬਾਜ਼ਾਰ 'ਚ ਸੈਮਸੰਗ ਪੇਅ ਨਾਲ ਨਾਲ ਡੈਬਿਟ ਕਾਰਡ ਪੇਸ਼ ਕਰਨ ਦੀ ਤਿਆਰੀ 'ਚ ਹੈ। ਯੂਜ਼ਰਸ ਇਸ ਕਾਰਡ ਰਾਹੀਂ ਆਸਾਨੀ ਨਾਲ ਸ਼ਾਪਿੰਗ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਸੈਮਸੰਗ ਦੀ ਸੈਮਸੰਗ ਪੇਅਕ ਇਕ ਸੇਵਾ ਹੈ, ਜੋ ਸਿਰਫ ਸੈਮਸੰਗ ਦੇ ਸਮਾਰਟਫੋਨ 'ਚ ਹੀ ਕੰਮ ਕਰਦੀ ਹੈ। ਉੱਥੇ, ਕੰਪਨੀ ਦੇ ਵਾਇਸ ਪ੍ਰੈਸੀਡੈਂਟ ਅਤੇ ਜੀ.ਐੱਮ. Sang Ahn ਦਾ ਕਹਿਣਾ ਹੈ ਕਿ ਅਸੀਂ ਇਸ ਸਾਲ ਦੇ ਆਖਿਰ ਤਕ ਡੈਬਿਟ ਕਾਰਡ ਨੂੰ ਲਾਂਚ ਕਰਾਂਗੇ।

ਪੇਮੈਂਟ ਸੇਵਾ ਦਾ ਕੀਤਾ ਵਿਸਤਾਰ
ਕੰਪਨੀ ਦੇ ਵਾਇਸ ਪ੍ਰੈਸੀਡੈਂਟ ਅਤੇ ਜੀ.ਐੱਮ. Sang Ahn ਨੇ ਕਿਹਾ ਕਿ ਅਸੀਂ ਬੀਤੇ ਇਕ ਸਾਲ ਤੋਂ ਆਪਣੀ ਸੇਵਾ ਦਾ ਵਿਸਤਾਰ ਕਰ ਰਹੇ ਹਨ। ਨਾਲ ਹੀ ਅਸੀਂ ਆਪਣੇ ਯੂਜ਼ਰਸ ਲਈ ਮਨੀ ਮੈਨੇਜਮੈਂਟ ਪਲੇਟਫਾਰਮ ਨੂੰ ਵੀ ਤਿਆਰ ਕੀਤਾ ਹੈ।

SoFi ਕੰਪਨੀ ਨਾਲ ਕੀਤੀ ਸਾਂਝੇਦਾਰੀ
ਕੰਪਨੀ ਦੇ ਵਾਇਸ ਪ੍ਰੈਸੀਡੈਂਟ ਅਤੇ ਜੀ.ਐੱਮ. 9 Sang Ahn ਦਾ ਕਹਿਣਾ ਹੈ ਕਿ ਕੰਪਨੀ ਨੇ ਡੈਬਿਟ ਕਾਰਡ ਲਈ SoFi ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ। ਨਾਲ ਹੀ ਅਸੀਂ ਆਉਣ ਵਾਲੇ ਦਿਨਾਂ 'ਚ ਡੈਬਿਟ ਕਾਰਡ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਂਝੀਆਂ ਕਰਾਂਗੇ। ਹਾਲਾਂਕਿ, ਕੰਪਨੀ ਨੇ ਹੁਣ ਤਕ ਡੈਬਿਟ ਕਾਰਡ ਦੀ ਲਾਂਚਿੰਗ ਤਰੀਕ ਦਾ ਖੁਲਾਸਾ ਨਹੀਂ ਕੀਤਾ ਹੈ।


Karan Kumar

Content Editor

Related News