ਵੱਡੀ ਡਿਸਪਲੇਅ ਨਾਲ ਸੈਮਸੰਗ ਹੁਣ ਲਾਂਚ ਕਰੇਗਾ ਗਲੈਕਸੀ ਫੋਲਡ 2

10/17/2019 11:45:28 PM

ਗੈਜੇਟ ਡੈਸਕ—ਸੈਮਸੰਗ ਅਗਲੇ ਸਾਲ ਦੀ ਸ਼ੁਰੂਆਤ 'ਚ ਗਲੈਕਸੀ ਫੋਲਡ 2 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਹਾਲ ਹੀ 'ਚ ਭਾਰਤ 'ਚ ਗਲੈਕਸੀ ਫੋਲਡ ਲਾਂਚ ਕੀਤਾ ਸੀ। ਮੰਨੀਆ ਜਾ ਰਿਹਾ ਹੈ ਕਿ ਗਲੈਕਸੀ ਫੋਲਡ ਅਗਲੇ ਸਾਲ ਅਪ੍ਰੈਲ 'ਚ ਲਾਂਚ ਕੀਤਾ ਜਾ ਸਕਦਾ ਹੈ। ਨਵਾਂ ਗਲੈਕਸੀ ਫੋਲਡ ਆਨਗੋਇੰਗ ਮਾਡਲ ਦੀ ਤੁਲਨਾ 'ਚ ਵੱਡਾ ਹੋਵੇਗਾ।

ਵੱਖ ਤੋਂ ਹੋਵੇਗਾ ਫੋਲਡ ਕਰਨ ਦਾ ਤਰੀਕਾ
ਗਲੈਕਸੀ ਫੋਲਡ 2 'ਚ ਕਲੈਮਸ਼ੇਲ ਫੋਲਡਿੰਗ ਮਕੈਨਿਜਮ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫੋਲਡ 2 'ਚ 8.1 ਇੰਚ ਸਕਰੀਨ ਹੋ ਸਕਦੀ ਹੈ ਜੋ ਮੌਜੂਦਾ ਮਾਡਲ ਤੋਂ ਵੱਡੀ ਹੈ।

ਹਾਲ ਹੀ 'ਚ ਲਾਂਚ ਹੋਇਆ ਗਲੈਕਸੀ ਫੋਲਡ
ਗਲੈਕਸੀ ਫੋਲਡ ਨੂੰ ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਲਾਂਚ ਕੀਤਾ ਸੀ। ਮੌਜੂਦਾ ਗਲੈਕਸੀ ਫੋਲਡ ਦੋ ਡਿਸਪਲੇਅ ਨਾਲ ਆਉਂਦਾ ਹੈ। ਇਸ 'ਚ ਇਕ ਫਲੈਟ ਸਕਰੀਨ ਹੈ ਜੋ ਫੋਨ ਦੇ ਫਰੰਟ 'ਚ ਮੌਜੂਦ ਹੈ ਅਤੇ ਦੂਜੀ ਸਕਰੀਨ ਅੰਦਰਲੇ ਪਾਸੇ ਹੈ ਜੋ ਫੋਲਡੇਬਲ ਡਿਜ਼ਾਈਨ ਨਾਲ ਆਉਂਦੀ ਹੈ। ਫੋਨ ਦੀ ਫਰੰਟ ਡਿਸਪਲੇਅ 4.6 ਇੰਚ ਦੀ ਹੈ ਜੋ  840x1960  ਪਿਕਸਲ ਰੈਜੋਲਿਉਸ਼ਨ ਅਤੇ ਸੁਪਰ AMOLED  ਡਿਸਪਲੇਅ ਨਾਲ ਆਉਂਦੀ ਹੈ। ਫੋਨ 'ਚ ਮੌਜੂਦਾ ਡਿਸਪਲੇਅ ਦੀ ਗੱਲ ਕਰੀਏ ਤਾਂ ਇਹ 7.3 ਇੰਚ ਹੈ। ਗੱਲ ਕਰੀਏ ਕੈਮਰੇ ਦੀ ਤਾਂ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ। ਇਸ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਨਾਲ 12 ਮੈਗਾਪਿਕਸਲ ਦਾ ਇਕ ਸਕੈਂਡਰੀ ਸੈਂਸਰ ਦਿੱਤਾ ਗਿਆ ਹੈ। ਉੱਥੇ ਫੋਨ ਦਾ ਤੀਸਰਾ ਕੈਮਰਾ 12 ਮੈਗਾਪਿਕਸਲ ਦਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 10 ਮੈਗਾਪਿਕਸਲ+8ਮੈਗਾਪਿਕਸਲ ਦਾ ਡਿਊਲ ਕੈਮਰਾ ਸੈਟਅਪ ਮੌਜੂਦ ਹੈ।

Karan Kumar

This news is Content Editor Karan Kumar