ਸੈਮਸੰਗ 29 ਸਤੰਬਰ ਨੂੰ ਲਾਂਚ ਕਰੇਗੀ ਆਪਣੇ Galaxy F ਸੀਰੀਜ਼ ਦਾ ਪਹਿਲਾ 5ਜੀ ਸਮਾਰਟਫੋਨ

09/23/2021 5:08:05 PM

ਗੈਜੇਟ ਡੈਸਕ– ਸੈਮਸੰਗ ਅਗਲੇ ਹਫਤੇ ਭਾਰਤ ’ਚ ਆਪਣੀ ਗਲੈਕਸੀ F-ਸੀਰੀਜ਼ ਦਾ ਪਹਿਲਾ 5ਜੀ ਸਮਾਟਰਫੋਨ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, Samsung Galaxy F42 5G ਨੂੰ ਭਾਰਤ ’ਚ 29 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਵਿਕਰੀ ਆਨਲਾਈਨ ਸਟੋਰ ਤੋਂ ਇਲਾਵਾ ਫਲਿਪਕਾਰਟ ਅਤੇ ਤਮਾਮ ਰਿਟੇਲ ਸਟੋਰਾਂ ਰਾਹੀਂ ਸ਼ੁਰੂ ਹੋਵੇਗੀ। ਖਾਸ ਗੱਲ ਇਹ ਹੈ ਕਿ ਇਹ ਫੋਨ 5ਜੀ ਦੇ 12 ਬੈਂਡ ਨੂੰ ਸਪੋਰਟ ਕਰੇਗਾ। ਫਿਲਹਾਲ ਭਾਰਤ ’ਚ 5ਜੀ ਨੈੱਟਵਰਕ ’ਤੇ ਟ੍ਰਾਇਲ ਕੀਤਾ ਜਾ ਰਿਹਾ ਹੈ। 

ਮਿਲ ਸਕਦੇ ਹਨ ਇਹ ਫੀਚਰਜ਼
- Samsung Galaxy F42 5G ’ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ।
- ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ ਜਿਨ੍ਹਾਂ ’ਚੋਂ ਮੇਨ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ।
- ਫੋਨ ’ਚ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਮਿਲੇਗੀ ਜੋ ਕਿ 90Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। 
- ਇਸ ਤੋਂ ਇਲਾਵਾ ਇਹ ਫੋਨ ਪਤਲੀ ਬਾਡੀ ਨਾਲ ਲਿਆਇਆ ਜਾ ਸਕਦਾ ਹੈ।

Rakesh

This news is Content Editor Rakesh