ਸੈਮਸੰਗ ਇਸੇ ਮਹੀਨੇ ਲਾਂਚ ਕਰ ਸਕਦੀ ਹੈ ਆਪਣਾ 5ਜੀ ਫੋਲਡੇਬਲ ਸਮਾਰਟਫੋਨ

11/02/2019 5:05:31 PM

ਗੈਜੇਟ ਡੈਸਕ– ਸੈਮਸੰਗ ਨੇ ਪਿਛਲੇ ਮਹੀਨੇ ਭਾਰਤੀ ਬਾਜ਼ਾਰ ’ਚ ਆਪਣਾ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ਲਾਂਚ ਕੀਤਾ ਸੀ। ਪ੍ਰੀਮੀਅਮ ਰੇਂਜ ’ਚ ਲਾਂਚ ਕੀਤੇ ਗਏ ਇਸ ਸਮਾਰਟਫੋਨ ਦੀ ਕੀਮਤ 1.65 ਲੱਖ ਰੁਪਏ ਹੈ। ਇਹ ਸਮਾਰਟਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਸਟੋਰਾਂ ’ਤੇ ਪ੍ਰੀ-ਬੁਕਿੰਗ ਰਾਹੀਂ ਸੇਲ ਲਈ ਉਪਲੱਬਧ ਹੈ। ਗਲੈਕਸੀ ਫੋਲਡ ਦੇ ਕੁਝ ਸਮੇਂ ਬਾਅਦ ਹੀ ਖਬਰ ਆਈ ਸੀ ਕਿ ਕੰਪਨੀ ਅਗਲੇ ਸਾਲ ਤਕ ਫੋਲਡੇਬਲ ਸਮਾਰਟਫੋਨ ਸੀਰੀਜ਼ ’ਚ ਗਲੈਕਸੀ ਫੋਲਡ 2 ਨੂੰ ਵੀ ਲਾਂਚ ਕਰ ਸਕਦੀ ਹੈ। ਉਥੇ ਹੀ ਹੁਣ ਸਾਹਮਣੇ ਆਏ ਨਵੇਂ ਲੀਕਸ ਮੁਤਾਬਕ, ਕੰਪਨੀ ਨਵੇਂ ਫਲਿਪ ਫੋਨ ਨੂੰ ਸੈਮਸੰਗ W20 5G ਨਾਂ ਨਾਲ ਇਸੇ ਮਹੀਨੇ ਲਾਂਚ ਕਰ ਸਕਦੀ ਹੈ ਪਰ ਅਧਿਕਾਰਤ ਤੌਰ ’ਤੇ ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 

China Telecom ਨੇ Weibo ’ਤੇ ਇਕ ਟੀਜ਼ਰ ਪੋਸਟ ਕੀਤਾ ਹੈ ਜਿਸ ਰਾਹੀਂ ਸੈਮਸੰਗ W20 5G ਫੋਲਡੇਬਲ ਸਮਾਰਟਫੋਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਡਿਵਾਈਸ ਇਸੇ ਮਹੀਨੇ ਯਾਨੀ ਨਵੰਬਰ ’ਚ ਹੀ ਦਸਤਕ ਦੇ ਸਕਦਾ ਹੈ। ਜੋ ਕਿ ਪਿਛਲੇ ਸਾਲ ਲਾਂਚ ਕੀਤੇ ਗਏ clamshell ਫੋਨ ਸੈਮਸੰਗ W2019 ਦਾ ਅਪਗ੍ਰੇਡ ਵੇਰੀਐਂਟ ਹੋ ਸਕਦਾ ਹੈ। ਇਸ ਫੋਨ ਨੂੰ ਯੂਜ਼ਰਜ਼ ਫਲਿੱਪ ਫੋਨ ਦੀ ਤਰ੍ਹਾਂ ਇਸਤੇਮਾਲ ਕਰ ਸਕਦੇਹਨ। ਇਸ ਵਿਚ ਫੁੱਲ ਡਿਸਪਲੇਅ ਦਿੱਤੀ ਗਈ ਹੈ ਜਿਸ ਨੂੰ ਅੱਧਾ ਮੋੜਿਆ ਜਾ ਸਕਦਾ ਹੈ। W20 5G ਸਮਾਰਟਫੋਨ ’ਚ ਸਾਧਾਰਣ clamshell ਦੇ ਨਾਲ ਹੀ ਫਿਜ਼ੀਕਲ ਕੀਬੋਰਡ ਵੀ ਉਪਲੱਬਦ ਹੋਵੇਗਾ। ਲੀਕਸ ਦੇ ਆਧਾਰ ’ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫੋਨ ਨੂੰ ਬਜਟ ਰੇਂਜ ਤਹਿਤ ਲਾਂਚ ਕੀਤਾ ਜਾ ਸਕਦਾ ਹੈ। 

ਉਥੇ ਹੀ ਭਾਰਤ ’ਚ ਪਿਛਲੇ ਦਿਨੀਂ ਲਾਂਚ ਕੀਤੇ ਗਏ ਗਲੈਕਸੀ ਫੋਲਡ ਸਮਾਰਟਫੋਨ ਦੀ ਗੱਲ ਕਰੀਏ ਤਾਂ ਇਸ ਵਿਚ ਦੋ ਡਿਸਪਲੇਅ ਦੀ ਸੁਵਿਧਾ ਦਿੱਤੀ ਗਈ ਹੈ। ਫੋਨ ’ਚ ਇਕ ਡਿਸਪਲੇਅ 7.3 ਇੰਚ ਦੀ ਹੈ, ਜਦੋਂਕਿ ਦੂਜੀ ਡਿਸਪਲੇਅ 4.6 ਇੰਚ ਦੀ ਹੈ। ਇਸ ਫੋਲਡੇਬਲ ਫੋਨ ਨੂੰ 7nm 64-ਬਿਟ ਆਕਟਾ-ਕੋਰ ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ। ਇਸ ਵਿਚ 12 ਜੀ.ਬੀ. ਰੈਮ+512 ਜੀ.ਬੀ. ਦੀ ਇੰਟਰਨਲ ਸਟੋਰੇਜ ਉਪਲੱਬਧ ਹੈ। ਫੋਟੋਗ੍ਰਾਫੀ ਲਈ ਫੋਨ ’ਚ ਯੂਜ਼ਰਜ਼ ਨੂੰ 6 ਕੈਮਰਿਾਂ ਦੀ ਸੁਵਿਧਾ ਮਿਲੇਗੀ।