ਸੁਪਰ ਫਾਸਟ ਚਾਰਿਜੰਗ ਸਪੋਰਟ ਨਾਲ ਸੈਮਸੰਗ ਨੇ ਪੇਸ਼ ਕੀਤਾ Galaxy A70

03/26/2019 1:53:59 PM

ਗੈਜੇਟ ਡੈਸਕ– ਸੈਮਸੰਗ ਨੇ ਹਾਲ ਹੀ ’ਚ ਗਲੈਕਸੀ ਏ ਸੀਰੀਜ਼ ਦੇ ਕਈ ਸਮਾਰਟਫੋਨਜ਼ ਲਾਂਚ ਕੀਤੇ ਹਨ। ਹੁਣ ਇਸ ਵਿਚ ਗਲੈਕਸੀ ਏ70 ਵੀ ਜੁੜ ਗਿਆ ਹੈ। 10 ਅਪ੍ਰੈਲ ਨੂੰ ਸੈਮਸੰਗ ਦਾ A Galaxy Event ਹੋਵੇਗਾ ਜਿਸ ਵਿਚ A ਸੀਰੀਜ਼ ਦੇ ਕੁਝ ਦੂਜੇ ਸਮਾਰਟਫੋਨਜ਼ ਦਾ ਐਲਾਨ ਹੋਵੇਗਾ। ਇਸ ਸਮਾਰਟਫੋਨ ’ਚ 6.7 ਇੰਚ ਦੀ ਸਿਨੇਮੈਟਿਕ ਇਨਫਿਨਿਟੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਆਸਪੈਕਟ ਰੇਸ਼ੀਓ 20:9 ਹੈ। ਇਸ ਸਮਾਰਟਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਹੈ ਅਤੇ ਇਸ ਦੀ ਬਾਡੀ ਗ੍ਰੇਡੀਐਂਟ ਗਲਾਸ ਬੇਸਡ ਹੈ। 

ਗਲੈਕਸੀ ਏ70 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 6.7 ਇੰਚ ਦੀ ਫੁੱਲ-ਐੱਚ.ਡੀ. ਪਲੱਸ ਇਨਫਿਨਿਟੀ ਯੂ ਡਿਸਪਲੇਅ ਦਿੱਤੀ ਗਈ ਹੈ। ਬੇਜ਼ਲ ਘੱਟ ਤੋਂ ਘੱਟ ਹਨ ਅਤੇ ਉਪਰਲੇ ਪਾਸੇ ਵਾਟਰਡ੍ਰੋਪ ਨੌਚ ਦਿੱਤਾ ਗਿਆ ਹੈ। ਇਹ ਸਮਾਰਟਫੋਨ ਚਾਰ ਕਲਰ ਵੇਰੀਐਂਟ- ਬਲੂ, ਬਲੈਕ, ਵਾਈਟ ਅਤੇ ਕੋਲਰ ’ਚ ਉਪਲੱਬਧ ਹੋਵੇਗਾ। 

ਗਲੈਕਸੀ ਏ70 ’ਚ 2.0GHz ਦਾ ਆਕਟਾ-ਕੋਰ ਪ੍ਰੋਸੈਸਰ ਹੈ ਅਤੇ ਇਸ ਦੇ ਦੋ ਸਟੋਰੇਜ ਵੇਰੀਐਂਟਸ ਹਨ। 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਵੀ ਜਾ ਸਕਦਾ ਹੈ। 

ਗਲੈਕਸੀ ਏ70 ’ਚ ਤਿੰਨ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਕੈਮਰਾ 32 ਮੈਗਾਪਿਕਸਲ ਦਾ ਹੈ, ਦੂਜਾ 8 ਮੈਗਾਪਿਕਸਲ ਦਾ ਹੈ, ਜਦੋਂ ਕਿ ਤੀਜਾ ਕੈਮਰਾ 5 ਮੈਗਾਪਿਕਸਲ ਦਾ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਸੈਂਸਰ ਹੈ। ਮੁੱਖ ਕੈਮਰੇ ’ਚ ਕੰਪਨੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਸੀਨ ਆਪਟਿਮਾਈਜੇਸ਼ਨ ਦਿੱਤਾ ਹੈ ਜੋ ਬਿਹਤਰ ਤਸਵੀਰਾਂ ਨੂੰ ਆਟੋਮੈਟਿਕਲੀ ਕਲਿੱਕ ਕਰਦਾ ਹੈ। 

ਫੋਨ ’ਚ 4,500mAh ਦੀ ਬੈਟਰੀ ਹੈ ਜੋ ਸੁਪਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਯੂ.ਐੱਸ.ਬੀ. ਟਾਈਪ-ਸੀ ਹੈ ਅਤੇ 25W ਚਾਰਜਰ ਦਾ ਸਪੋਰਟ ਹੈ। ਇਸ ਸਮਾਰਟਫੋਨ ’ਚ ਐਂਡਰਾਇਡ ਪਾਈ ਬੇਸਡ One UI ਦਿੱਤਾ ਗਿਆ ਹੈ।

ਫਿਲਹਾਲ ਕੰਪਨੀ ਨੇ ਇਸ ਦੀ ਕੀਮਤ ਦਾ ਐਲਾਨ ਅਜੇ ਨਹੀਂ ਕੀਤਾ ਕਿਉਂਕਿ 10 ਅਪ੍ਰੈਲ ਨੂੰ A Galaxy Event ਹੈ ਜਿਥੇ ਇਸ ਦੀ ਕੀਮਤ ਦਾ ਐਲਾਨ ਕੀਤਾ ਜਾ ਸਕਦਾ ਹੈ।