ਸੈਮਸੰਗ ਨੇ ਪੇਸ਼ ਕੀਤਾ AI ਪਾਵਰਡ ਨਾਲ ''ਆਰਟੀਫੀਸ਼ੀਅਲ ਹਿਊਮਨ''

01/07/2020 11:51:05 PM

ਨਵੀਂ ਦਿੱਲੀ—ਅਮਰੀਕਾ ਦੇ ਲਾਸ ਵੇਗਾਸ 'ਚ ਸ਼ੁਰੂ ਹੋਏ ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ 'ਚ ਦਿੱਗਜ ਆਈ.ਟੀ. ਕੰਪਨੀ ਸੈਮਸੰਗ ਦੀ ਇਕ ਲੈਬ ਨੇ ਏ.ਆਈ. ਨਾਲ ਪਾਵਰਡ 'ਆਰਟੀਫੀਸ਼ੀਅਲ ਹਿਊਮਨ' ਪੇਸ਼ ਕੀਤਾ। ਇਹ ਰੋਬੋਟ ਨਾ ਸਿਰਫ ਦੇਖਣ 'ਚ ਪੂਰੀ ਤਰ੍ਹਾਂ ਇੰਨਸਾਨ ਵਰਗਾ ਹੈ ਬਲਕਿ ਕੰਪਨੀ ਦਾ ਦਾਅਵਾ ਹੈ ਕਿ ਇਹ ਅਸਲ ਲੋਕਾਂ ਦੀ ਤਰ੍ਹਾਂ ਗੱਲ ਕਰਨ ਅਤੇ ਹਮਦਰਦੀ ਦਰਸ਼ਾਉਣ 'ਚ ਵੀ ਸਮਰੱਥ ਹੈ। ਸੈਮਸੰਗ ਯੂਨਿਟ ਸਟਾਰ ਲੈਬਸ ਦੇ ਬਣਾਏ ਗਏ ਇਸ ਰੋਬੋਟ ਨੂੰ ਨਿਓਨ ਨਾਂ ਦਿੱਤਾ ਗਿਆ ਹੈ।

ਦਿੱਖਣ 'ਚ 100 ਫੀਸਦੀ ਇੰਨਸਾਨਾਂ ਵਰਗਾ
ਕੰਪਨੀ ਦਾ ਕਹਿਣਾ ਹੈ ਕਿ ਇਸ ਤਕਨੀਕ ਦੀ ਮਦਦ ਨਾਲ ਅਜਿਹੇ ਡਿਜ਼ੀਟਲ ਬੀਇੰਗਸ ਨੂੰ ਤਿਆਰ ਕੀਤਾ ਜਾ ਸਕੇਗਾ ਜੋ ਡਿਸਪਲੇਅ ਜਾਂ ਵੀਡੀਓ ਗੇਮਸ 'ਚ ਨਜ਼ਰ ਆ ਸਕਣਗੇ ਜਾਂ ਜਿੰਨਾਂ ਨੂੰ ਟੀ.ਵੀ. ਐਂਕਰ, ਬੁਲਾਰਾ ਜਾਂ ਫਿਲਮ ਕਲਾਕਾਰ ਦੇ ਵਰਗੇ ਵੀ ਡਿਜ਼ਾਈਨ ਕੀਤਾ ਜਾ ਸਕੇਗਾ। ਕੰਪਨੀ ਨੇ ਦੱਸਿਆ ਕਿ ਇਹ ਦਿਖਣ 'ਚ 100 ਫੀਸਦੀ ਇਨਸਾਨਾਂ ਵਰਗਾ ਹੈ। ਇਹ ਏ.ਆਈ. ਸੰਚਾਲਿਤ ਡਿਜ਼ਾਈਟ ਅਵਤਾਰ ਏ.ਆਈ. ਅਸਿਸਟੈਂਟ ਨਹੀਂ ਹੈ, ਨਾ ਹੀ ਇਹ ਇੰਟਰਨੈੱਟ ਲਈ ਕੋਈ ਇੰਟਰਫੇਸ ਹੈ ਜਾਂ ਮਿਊਜ਼ਿਕ ਪਲੇਅਰ ਹੈ। ਇਹ ਸਿਰਫ ਇਕ ਦੋਸਤ ਹੈ।

ਇਕ ਦੋਸਤ ਜਾਂ ਸਾਥੀ ਵਰਗਾ ਹੋਵੇਗਾ ਨਿਓਨ
ਇਕ ਟਵੀਟ ਕਰਕੇ ਲੈਬ ਦੇ ਚੀਫ ਐਕਜੀਕਿਊਟੀਵ ਪ੍ਰਣਵ ਮਿਸਰੀ ਨੇ ਦੱਸਿਆ ਕਿ ਇਹ ਏ.ਆਈ. ਪਾਵਰਡ ਆਰਟੀਫੀਸ਼ੀਅਲ ਹਿਊਮਨ ਆਪਣੇ ਆਪ ਨਵੀਂ ਭਾਵਨਾਵਾਂ, ਨਵੀਆਂ ਮੂਵਮੈਂਟਸ, ਨਵੇਂ ਡਾਇਲਾਗ (ਹਿੰਦੀ 'ਚ ਵੀ) ਬਣਾ ਸਕਦਾ ਹੈ। ਇਹ ਇਸ ਰੋਬੋਟ ਕੋਲ ਪਹਿਲੇ ਤੋਂ ਮੌਜੂਦ ਡਾਟਾ ਤੋਂ ਬਿਲਕੁਲ ਵੱਖ ਹੋਵੇਗਾ। ਮਿਸਰੀ ਨੇ ਦੱਸਿਆ ਕਿ ਨਿਓਨ ਸਾਡਾ ਦੋਸਤ ਹੋਵੇਗਾ, ਕੋਲਾਬੋਰੇਟਰ ਅਤੇ ਸਾਥੀ ਹੋਵੇਗਾ। ਇਹ ਲੋਕਾਂ ਨਾਲ ਗੱਲਬਾਤ ਕਰਨ ਨਾਲ ਲਗਾਤਾਰ ਸਿੱਖਦਾ ਹੈ, ਬਿਹਤਰ ਹੁੰਦਾ ਰਹੇਗਾ।

Karan Kumar

This news is Content Editor Karan Kumar