ਗਲੈਕਸੀ ਨੋਟ 7 ਸਮਾਰਟਫੋਨ ਦੀ ਮੁਰੰਮਤ ਕਰ ਕੇ ਵੇਚੇਗੀ ਸੈਮਸੰਗ

03/29/2017 12:27:54 PM

ਜਲੰਧਰ- ਕੋਰੀਆਈ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨ ਦੀ ਮੁਰੰਮਤ ਕਰ ਕੇ ਉਨ੍ਹਾਂ ਨੂੰ ਦੁਬਾਰਾ ਵੇਚਣ ਲਈ ਤਿਆਰ ਹਨ। ਪਿਛਲੇ ਸਾਲ ਇਸ ਸਮਾਰਟਫੋਨ ''ਚ ਬੈਟਰੀ ਫੱਟਣ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਕੰਪਨੀ ਨੇ ਇਸ ਦਾ ਉਤਪਾਦਨ ਰੋਕ ਦਿੱਤਾ ਸੀ। ਇਸ ਸਮਾਰਟਫੋਨ ਨੂੰ ਲੈ ਕੇ ਕੰਪਨੀ ਨੂੰ 5.42 ਅਰਬ ਡਾਲਰ (ਕਰੀਬ 35 ਹਜ਼ਾਰ ਕਰੋੜ ਰੁਪਏ) ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਹਾਲ ਹੀ ''ਚ ਮਿਲੀ ਰਿਪੋਰਟ ਦੇ ਅਨੁਸਾਰ ਕੰਪਨੀ ਨੇ 30 ਲੱਖ ਹੈਂਡਸੈੱਟਸ ਨੂੰ ਦੁਬਾਰਾ ਵੇਚਣ ਦੀ ਯੋਜਨਾ ਬਣਾਈ ਹੈ।
ਸੈਮਸੰਗ ਨੇ ਫਿਲਹਾਲ ਇਹ ਤਹਿ ਨਹੀਂ ਕੀਤਾ ਹੈ ਕਿ ਨੋਟ 7 ਸਮਾਰਟਫੋਨ ਦੀ ਵਿਕਰੀ ਕਿਸ ਦੇਸ਼ ''ਚ ਕੀਤੀ ਜਾਵੇਗੀ। ਕੰਪਨੀ ਕੁਝ ਸਮਾਰਟਫੋਨਜ਼ ਨੂੰ ਠੀਕ ਕਰ ਕੇ ਬਾਜ਼ਾਰ ''ਚ ਵੇਚੇਗੀ ਅਤੇ ਬਾਕੀ ਸਮਾਰਟਫੋਨ ਦੇ ਪੁਰਜ਼ੇ ਖੋਲ ਕੇ ਦੂਜੇ ਮਾਡਲਸ ''ਚ ਵੀ ਇਸਤੇਮਾਲ ਕਰੇਗੀ। ਜਾਣਕਾਰੀ ਦੇ ਅਨੁਸਾਰ ਇਸ ਸਮਾਰਟਫੋਨ ਨਾਲ ਕਾਪਰ, ਨਿਕੇਲ, ਸੋਨਾ ਅਤੇ ਚਾਂਦੀ ਵਰਗੀ ਧਾਤੂ ਕੱਢੀ ਜਾਵੇਗੀ, ਜਿੰਨ੍ਹਾਂ ਨੂੰ ਹੋਰ ਪ੍ਰੋਡੈਕਟਸ ਨੂੰ ਬਣਾਉਣ ''ਚ ਯੂਜ਼ ਕੀਤਾ ਜਾਵੇਗਾ।