ਸ਼ਾਓਮੀ ਨੂੰ ਟੱਕਰ ਦੇਣ ਲਈ ਸੈਮਸੰਗ ਲਿਆ ਰਿਹੈ ਗਲੈਕਸੀ ਏ ਸੀਰੀਜ਼

02/16/2019 1:35:50 AM

ਗੈਜੇਟ ਡੈਸਕ—ਸੈਮਸੰਗ ਕੁਝ ਸਮੇਂ ਤੋਂ ਭਾਰਤੀ ਮਾਰਕੀਟ 'ਚ ਚੀਨੀ ਸਮਾਰਟਫੋਨ ਮੇਕਰ ਸ਼ਾਓਮੀ ਤੋਂ ਪਿੱਛੜ ਰਹੀ ਹੈ। ਮਿਡ ਰੇਂਜ ਅਤੇ ਬਜਟ ਸਮਾਰਟਫੋਨ ਸੈਗਮੈਂਟ 'ਚ ਖਾਸ ਤੌਰ 'ਤੇ ਸੈਮਸੰਗ ਨੂੰ ਮੁਸ਼ਕਲ ਹੋ ਰਹੀ ਹੈ। ਕੰਪਨੀ ਨੇ ਹੀਲ ਹੀ ਦੇ ਸਮਾਰਟਫੋਨ ਗਲੈਕਸੀ ਐੱਮ10 ਅਤੇ ਗਲੈਕਸੀ ਐੱਮ20 ਲਾਂਚ ਕੀਤੇ ਸਨ। ਰਿਪੋਰਟਸ ਮੁਤਾਬਕ ਜਲਦ ਹੀ ਕੰਪਨੀ ਸ਼ਾਓਮੀ ਰੈੱਡਮੀ ਨੋਟ 7 ਨੂੰ ਟੱਕਰ ਦੇਣ ਲਈ ਗਲੈਕਸੀ ਐੱਮ30 ਲਾਂਚ ਕਰੇਗੀ। ਸੈਮਸੰਗ ਭਾਰਤ 'ਚ ਐੱਮ30 ਤੋਂ ਇਲਾਵਾ ਗਲੈਕਸੀ ਏ ਸੀਰੀਜ਼ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਦੇ ਸਮਾਰਟਫੋਨ ਮਾਰਚ 'ਚ ਲਾਂਚ ਕੀਤੇ ਜਾਣਗੇ। ਸੈਮਸੰਗ ਇਲੈਕਟ੍ਰਾਨਿਕਸ ਦੇ ਇਕ ਸੀਨੀਅਰ ਆਫਿਸ਼ੀਅਲ ਮੁਤਾਬਕ ਕੰਪਨੀ ਭਾਰਤ 'ਚ ਸਮਾਰਟਫੋਨ ਲਾਂਚ ਕਰੇਗੀ ਜਿਸ ਨਾਲ 4 ਬਿਲੀਅਨ ਡਾਲਰ ਦੀ ਸੇਲ ਜਨਰੇਟ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ। ਮਾਰਚ ਤੋਂ ਲੈ ਕੇ ਜੂਨ ਤੱਕ ਹਰ ਮਹੀਨੇ ਕੰਪਨੀ ਗਲੈਕਸੀ ਏ ਸੀਰੀਜ਼ ਦਾ ਇਕ ਸਮਾਰਟਫੋਨ ਲਾਂਚ ਕਰੇਗੀ।

ਗਲੈਕਸੀ ਏ ਸੀਰੀਜ਼ ਦੇ ਸਮਾਰਟਫੋਨਸ 10,000 ਰੁਪਏ ਤੋਂ ਲੈ ਕੇ 50,000 ਰੁਪਏ ਦੀ ਰੇਂਜ 'ਚ ਹੋਣਗੇ। ਰਿਪੋਰਟਸ ਮੁਤਾਬਕ ਸੈਮਸੰਗ ਫਿਲਹਾਲ ਗਲੈਕਸੀ ਏ ਸੀਰੀਜ਼ ਦੇ ਤਿੰਨ ਸਮਾਰਟਫੋਨਸ ਗਲੈਕਸੀ ਏ10, ਗਲੈਕਸੀ30 ਅਤੇ ਗਲੈਕਸੀ ਏ50 'ਤੇ ਕੰਮ ਕਰ ਰਹੀ ਹੈ। ਇਸ ਦੀਆਂ ਜਾਣਕਾਰੀਆਂ ਲੀਕ ਹੋਈਆਂ ਹਨ ਜਿਨ੍ਹਾਂ 'ਚ ਬੈਂਚਮਾਰਕ ਰਿਜ਼ਲਟਸ ਅਤੇ ਰੈਂਡਰਸ ਸ਼ਾਮਲ ਹਨ। ਇਕ ਨਿਊਜ਼ ਏਜੰਸੀ ਨੂੰ ਦਿੱਤੇ ਗਏ ਇੰਟਰਵਿਊ ਮੁਤਾਬਕ ਕੰਪਨੀ ਨੇ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੋਵੇਗੀ ਅਤੇ ਕੰਪਨੀ ਨੇ ਇਸ ਸਾਲ ਸਮਾਰਟਫੋਨਸ ਸੇਲ ਨਾਲ 4 ਬਿਲੀਅਨ ਡਾਲਰਸ ਰੈਵਿਨਿਊ ਜਨਰੇਟ ਕਰਨ ਦਾ ਟਾਰਗੇਟ ਰੱਖਿਆ ਹੈ। ਇਹ ਟਾਰਗੇਟ ਸਿਰਫ ਗਲੈਕਸੀ ਏ4 ਸੀਰੀਜ਼ ਤੋਂ ਹੀ ਪੂਰਾ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਭਾਰਤੀ ਮਾਰਕੀਟ 'ਚ ਸ਼ਾਓਮੀ ਨੇ ਬਜਟ ਕੈਟਿਗਰੀ ਤਹਿਤ ਲਗਭਗ ਹਰ ਸੈਗਮੈਂਟ 'ਚ ਸਮਾਰਟਫੋਨ ਲਾਂਚ ਕੀਤੇ ਹਨ। ਇਹ ਫੋਨ ਕਾਫੀ ਮਸ਼ਹੂਰ ਹੋਏ ਹਨ ਅਤੇ ਕਸਟਮਰਸ ਕੋਲ ਇਨ੍ਹਾਂ ਸੈਗਮੈਂਟ 'ਚ ਜ਼ਿਆਦਾ ਆਪਸ਼ਨਸ ਵੀ ਨਹੀਂ ਹੁੰਦੇ। ਸੈਮਸੰਗ ਹਾਈ ਐਂਡ ਸਮਾਰਟਫੋਨ 'ਤੇ ਧਿਆਨ ਦਿੰਦੀ ਰਹੀ ਹੈ, ਪਰ ਹੁਣ ਜਦ ਕੰਪਨੀ ਸ਼ਾਓਮੀ ਨਾਲ ਬੁਰੀ ਤਰ੍ਹਾਂ ਭਾਰਤੀ ਮਾਰਕੀਟ 'ਚ ਪਿਟ ਰਹੀ ਹੈ, ਕੰਪਨੀ ਨੇ ਇਹ ਵੱਡਾ ਕਦਮ ਚੁੱਕਿਆ ਹੈ। ਅਗਲੇ ਮਹੀਨੇ ਭਾਰਤੀ ਮਾਰਕੀਟ 'ਚ ਬਜਟ ਸੈਗਮੈਂਟ ਦੇ ਕਈ ਆਪਸ਼ਨਸ ਮੌਜੂਦ ਹੋਣਗੇ।ਸੈਮਸੰਗ ਦੀ ਇਸ ਸਟਰੈਟਿਜੀ ਨਾਲ ਸਭ ਤੋਂ ਵੱਡੀ ਟੱਕਰ ਸ਼ਾਓਮੀ ਨੂੰ ਮਿਲੇਗੀ, ਕਿਉਂਕਿ ਮੌਜੂਦਾ ਮਾਰਕੀਟ ਦੇਖੀਏ ਤਾਂ ਸ਼ਾਓਮੀ ਨੇ ਇਸ 'ਤੇ ਇਕ ਤਰ੍ਹਾਂ ਨਾਲ ਕਬਜ਼ਾ ਜਮ੍ਹਾ ਲਿਆ ਹੈ ਅਤੇ ਇਸ ਦੇ ਸਮਾਰਟਫੋਨ ਭਾਰਤ 'ਚ ਖੂਬ ਵਿਕੇ ਹਨ। ਫਿਲਹਾਲ ਸੈਮਸੰਗ ਗਲੈਕਸੀ ਏ ਸੀਰੀਜ਼ ਦੇ ਸਮਾਰਟਫੋਨ ਲਾਂਚ ਡੇਟ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

Karan Kumar

This news is Content Editor Karan Kumar