ਸੈਮਸੰਗ ਲਿਆ ਰਹੀ ਸਭ ਤੋਂ ਸਸਤਾ ਫੋਲਡੇਬਲ ਫੋਨ, ਇੰਨੀ ਹੋਵੇਗੀ ਕੀਮਤ

05/15/2020 11:12:45 AM

ਗੈਜੇਟ ਡੈਸਕ- ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਸਭ ਤੋਂ ਸਸਤਾ ਫੋਲਡੇਬਲ ਸਮਾਰਟਫੋਨ ਲਿਆ ਰਹੀ ਹੈ। ਇਕ ਰਿਪੋਰਟ ਦੀ ਮੰਨੀਏ ਤਾਂ ਕੰਪਨੀ ਗਲੈਕਸੀ ਫੋਲਡ ਸਮਾਰਟਫੋਨ ਦੇ ਸਸਤੇ ਮਾਡਲ 'ਤੇ ਕੰਮ ਕਰ ਰਹੀ ਹੈ। ਇਸ ਫੋਨ ਦੀ ਕੁਝ ਡਿਟੇਲ ਆਨਲਾਈਨ ਲੀਕ ਹੋਈ ਹੈ। ਹੁਣ ਤਕ ਕਿਹਾ ਜਾ ਰਿਹਾ ਸੀ ਕਿ ਇਸ ਸਮਾਰਟਫੋਨ ਦਾ ਨਾਂ ਗਲੈਕਸੀ ਫੋਲਡ ਲਾਈਟ ਹੋ ਸਕਦਾ ਹੈ। ਹਾਲਾਂਕਿ ਹੁਣ ਇਸ ਦਾ ਅਸਲੀ ਨਾਂ ਵੀ ਸਾਹਮਣੇ ਆ ਗਿਆ ਹੈ। ਟਿਪਸਟਰ ਰਾਸ ਯੰਗ ਦੀ ਮੰਨੀਏ ਤਾੰ ਸਸਤੇ ਫੋਲਡੇਬਲ ਫੋਨ ਦਾ ਨਾਂ ਸੈਮਸੰਗ ਗਲੈਕਸੀ ਫੋਲਡ ਸਪੈਸ਼ਲ ਐਡੀਸ਼ਨ ਹੋਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਲਡੇਬਲ ਸਮਾਰਟਫੋਨ ਨੂੰ ਪੁਰਾਣੇ ਫੋਲਡ ਦੀ ਇਨਵੈਂਟਰੀ ਖਤਮ ਕਰਣ ਲਈ ਲਾਂਚ ਕਰੇਗੀ। 

ਇੰਨੀ ਹੋ ਸਕਦੀ ਹੈ ਫੋਨ ਦੀ ਕੀਮਤ
ਰਿਪੋਰਟ ਦੀ ਮੰਨੀਏ ਤਾਂ ਗਲੈਕਸੀ ਫੋਲਡ ਸਪੈਸ਼ਲ ਐਡੀਸ਼ਨ ਦੀ ਕੀਮਤ 1,099 ਡਾਲਰ (ਕਰੀਬ 82,900 ਰੁਪਏ) ਹੋ ਸਕਦੀ ਹੈ। ਇਸ ਤਰ੍ਹਾਂ ਇਹ ਸਿਰਫ ਸੈਮਸੰਗ ਦਾ ਨਹੀਂ, ਪੂਰੀ ਦੁਨੀਆ ਦਾ ਸਭ ਤੋਂ ਸਸਤਾ ਫੋਲਡੇਬਲ ਸਮਾਰਟਫੋਨ ਹੋਵੇਗਾ। ਰਾਸ ਯੰਗ ਨੇ ਇਹ ਵੀ ਦੱਸਿਆ ਕਿ ਇਹ ਲਿਮਟਿਡ ਸਟਾਕ ਵਾਲਾ ਸਮਾਰਟਫੋਨ ਹੋਵੇਗਾ। ਫੋਨ ਨੂੰ ਜੁਲਾਈ 'ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀਆਂ ਸਿਰਫ 55000 ਇਕਾਈਆਂ ਹੀ ਉਪਲੱਬਧ ਹੋਣਗੀਆਂ। 

ਦੱਸ ਦੇਈਏ ਕਿ ਸੈਮਸੰਗ ਦੇ ਪਹਿਲੇ ਫੋਲਡੇਬਲ ਸਮਾਰਟਫੋਨ ਦੀ ਕੀਮਤ 1,64,999 ਰੁਪਏ ਸੀ। ਉਥੇ ਹੀ ਕੰਪਨੀ ਦੇ ਦੂਜੇ ਫੋਲਡੇਬਲ ਫੋਨ ਸੈਮਸੰਗ ਗਲੈਕਸੀ ਜ਼ੈੱਡ ਫਲਿੱਪ ਦੀ ਕੀਮਤ 1,09,999 ਰੁਪਏ ਹੈ। ਇਸ ਤੋਂ ਇਲਾਵਾ ਮੋਟੋਰੋਲਾ ਰੇਜ਼ਰ 2019 ਦੀ ਕੀਮਤ 1,24,999 ਰੁਪਏ ਹੈ। 

ਇਨ੍ਹਾਂ ਫੀਚਰਜ਼ ਨਾਲ ਲੈਸ ਹੋਵੇਗਾ ਫੋਨ
ਹਾਲ ਹੀ 'ਚ ਲੀਕ ਹੋਏ ਇਸ ਫੋਨ ਦੇ ਫੀਚਰਜ਼ ਦੀ ਮੰਨੀਏ ਤਾਂ ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਦਿੱਤਾ ਹੋਵੇਗਾ, ਜੋ 5ਜੀ ਸੁਪੋਰਟ ਨਹੀਂ ਕਰੇਗਾ। ਇਹ ਫੋਨ ਐਲਮੀਨੀਅਮ ਫਰੇਮ ਅਤੇ ਗਲਾਸ ਬਾਡੀ ਨਾਲ ਬਣਿਆ ਹੋਵੇਗਾ। ਇਹ ਦੋ ਰੰਗਾਂ- ਬਲੈਕ ਅਤੇ ਪਰਪਲ 'ਚ ਆਏਗਾ। ਫੋਨ 'ਚ 256 ਜੀ.ਬੀ. ਦੀ ਸਟੋਰੇਜ ਮਿਲ ਸਕਦੀ ਹੈ। 

ਇਹ ਵੀ ਪਡ਼੍ਹੋ- Vodafone Idea ਦਾ ਨਵਾਂ ਆਫਰ, ਹੁਣ ਬੋਲ ਕੇ ਕਰੋ ਫੋਨ ਨੰਬਰ ਰੀਚਾਰਜ


Rakesh

Content Editor

Related News