Galaxy Fold ਦਾ ਸਸਤਾ ਵੇਰੀਐਂਟ ਲਿਆਏਗੀ ਸੈਮਸੰਗ

09/26/2019 1:52:19 PM

ਗੈਜੇਟ ਡੈਸਕ– ਸੈਮਸੰਗ ਨੇ ਹਾਲ ਹੀ ’ਚ ਸਾਊਥ ਕੋਰੀਆ ’ਚ ਆਪਣੇ ਮੁੜਨ ਵਾਲਾ ਸਮਾਰਟਫੋਨ ਸੈਮਸੰਗ ਗਲੈਕਸੀ ਫੋਲਡ ਸਾਊਥ ਕੋਰੀਆ ’ਚ ਲਾਂਚ ਕੀਤਾ ਸੀ। ਇਹ ਫੋਨ ਭਾਰਤ ’ਚ 1 ਅਕਤੂਬਰ ਨੂੰ ਲਾਂਚ ਹੋਣ ਵਾਲਾ ਹੈ। ਭਾਰਤ ’ਚ ਇਸ ਫੋਨ ਦੀ ਕੀਮਤ 1.5 ਲੱਖ ਤੋਂ 1.75 ਲੱਖ ਰੁਪਏ ਤਕ ਹੋ ਸਕਦੀ ਹੈ। ਕੰਪਨੀ ਆਪਣੇ ਫੋਲਡਿੰਗ ਫੋਨ ਕੰਸੈਪਟ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾਉਣਾ ਚਾਹੁੰਦੀ ਹੈ। ਇਸ ਲਈ ਕੰਪਨੀ ਇਸ ਫੋਨ ਦਾ ਸਰਤਾ ਵੇਰੀਐਂਟ ਲਿਆਉਣ ਦੀ ਤਿਆਰੀ ਕਰ ਰਹੀ ਹੈ। 

Sam Mobile ਦੀ ਇਕ ਰਿਪੋਰਟ ਮੁਤਾਬਕ, ਗਲੈਕਸੀ ਫੋਲਡ ਦਾ ਰੈਗੁਲਰ ਵੇਰੀਐਂਟ ਚੁਣੇ ਹੋਏ ਬਾਜ਼ਾਰਾਂ ’ਚ ਉਪਲੱਬਧ ਹੋਵੇਗਾ। ਜਦੋਂਕਿ ਇਸ ਦਾ ਸਸਤਾ ਵੇਰੀਐਂਟ ਜ਼ਿਆਦਾ ਮਾਰਕੀਟਸ ’ਚ ਲਾਂਚ ਕੀਤਾ ਜਾਵੇਗਾ। ਗਲੈਕਸੀ ਫੋਲਡ ਸੈਮਸੰਗ ਦਾ ਹੁਣ ਤਕ ਦਾ ਸਭ ਤੋਂ ਸਸਤਾ ਫੋਨ ਹੈ। 

ਭਾਰਤ ’ਚ ਇਕ ਅਕਤੂਬਰ ਨੂੰ ਲਾਂਚ ਹੋਵੇਗਾ ਗਲੈਕਸੀ ਫੋਲਡ
ਭਾਰਤ ’ਚ ਇਹ ਫੋਨ 1 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਫੋਨ ਬਾਰੇ ਕਾਫੀ ਸਮੇਂ ਤੋਂ ਅੰਦਾਜ਼ੇ ਲਗਾਏ ਜਾ ਰਹੇ ਸਨ। ਹੁਣ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਫੋਨ ਭਾਰਤੀ ਬਾਜ਼ਾਰ ’ਚ ਦਸਤਕ ਦੇਣ ਲਈ ਤਿਆਰ ਹੈ। ਫੋਨ ਨੂੰ ਹਾਲ ਹੀ ’ਚ ਸਾਊਥ ਕੋਰੀਆ ’ਚ ਲਾਂਚ ਕੀਤਾ ਗਿਆ ਸੀ। 

ਇਨ੍ਹਾਂ ਖੂਬੀਆਂ ਨਾਲ ਲੈਸ ਹੈ ਗਲੈਕਸੀ ਫੋਲਡ
ਡਿਵਾਈਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਗਲੈਕਸੀ ਫੋਲਡ ’ਚ 7.3 ਇੰਚ ਦੀ ਇਨਫਿਨਿਟੀ-ਵੀ ਡਿਸਪਲੇਅ 1536x2152 ਰੈਜ਼ੋਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਉਥੇ ਹੀ ਫੋਲਡ ਕਰਨ ’ਤੇ ਫੋਨ ’ਚ ਛੋਟੀ 4.6 ਇੰਚ ਦੀ 1960x840 ਰੈਜ਼ੋਲਿਊਸ਼ਨ ਡਿਸਪਲੇਅ ਦਿੱਤੀ ਗਈ ਹੈ। ਗਲੈਕਸੀ ਫੋਲਡ ’ਚ 7Nm ਦਾ ਪ੍ਰੋਸੈਸਰ 12 ਜੀ.ਬੀ. ਰੈਮ ਦੇ ਨਾਲ ਦਿੱਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ ’ਚ 16 ਮੈਗਾਪਿਕਸਲ ਅਲਟਰਾ-ਵਾਈਡ ਕੈਮਰਾ, ਇਕ 12 ਮੈਗਾਪਿਕਸਲ ਟੈਲੀਫੋਟੋ ਕੈਮਰਾ ਅਤੇ ਦੂਜਾ 12 ਮੈਗਾਪਿਕਸਲ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਫਰੰਟ ਕੈਮਰਾ 10 ਮੈਗਾਪਿਕਸਲ ਸੈਂਸਰ ਵਾਲਾ ਹੈ। ਇਹ ਐਂਡਰਾਇਡ 9.0 ਪਾਈ ’ਤੇ ਬੇਸਡ ਸੈਮਸੰਗ ਵਨ ਯੂ.ਆਈ. ’ਤੇ ਚੱਲਦਾ ਹੈ। ਫੋਨ ’ਚ 4,380mAh ਦੀ ਬੈਟਰੀ ਦਿੱਤੀ ਗਈ ਹੈ। 


Related News