ਸੈਮਸੰਗ ਅਗਲੇ ਹਫ਼ਤੇ ਭਾਰਤ ’ਚ ਲਾਂਚ ਕਰੇਗੀ The Serif ਟੀਵੀ ਸੀਰੀਜ਼

06/25/2020 1:58:17 PM

ਗੈਜੇਟ ਡੈਸਕ– ਸੈਮਸੰਗ ਇਲਕੈਟ੍ਰੋਨਿਕਸ ਅਗਲੇ ਹਫ਼ਤੇ ਭਾਰਤ ’ਚ ਆਪਣੀ ਪ੍ਰੀਮੀਅਮ ਟੀਵੀ ਸੀਰੀਜ਼ The Serif ਲਾਂਚ ਕਰਨ ਲਈ ਤਿਆਰ ਹੈ। ਇਸ ਪ੍ਰੀਮੀਅਮ ਸੈਮਸੰਗ ਟੀਵੀ ਸੀਰੀਜ਼ ਦੀ ਕੀਮਤ 85 ਹਜ਼ਾਰ ਰੁਪਏ ਤੋਂ ਸ਼ੁਰੂ ਹੋਵੇਗੀ। ਮੰਲਵਾਰ ਨੂੰ ਸਮਾਚਾਰ ਏਜੰਸੀ ਆਈ.ਏ.ਐੱਨ.ਐੱਸ. ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਕਿ The Serif  ਟੀਵੀ ’ਚ 4ਕੇ ਓ.ਐੱਲ.ਈ.ਡੀ. ਤਕਨੀਕ ਹੋਵੇਗੀ। ਇਸ ਵਿਚ ਏਅਰਪਲੇਅ 2 ਸੁਪੋਰਟ ਦੇ ਨਾਲ-ਨਾਲ ਵੀਡੀਓ ਅਤੇ ਮਿਊਜ਼ਿਕ ਪਲੇਅ ਕਰਨ ਦੀ ਸਮਰੱਥਾ ਅਤੇ ਐਪਲ ਡਿਵਾਈਸਿਜ਼ ਤੋਂ ਫੋਟੋ ਸਾਂਝੀ ਕੀਤੀ ਜਾ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਏਜੰਸੀ ਨੇ ਦੱਸਿਆ ਕਿ ਸੈਮਸੰਗ ਦੇ ਇਸ ਟੀਵੀ ’ਚ ਅਲੈਕਸਾ ਅਤੇ ਬਿਕਸਬੀ ਵਰਗੇ ਵੌਇਸ ਅਸਿਸਟੈਂਟ ਇੰਟੀਗ੍ਰੇਟ ਹੋਣਗੇ। ਯਾਨੀ ਯੂਜ਼ਰਸ ਵੌਇਸ ਕੰਟਰੋਲ ਨਾਲ ਟੀਵੀ ਚਲਾ ਸਕਣਗੇ। 

The Serif ਟੀਵੀ ਸੀਰੀਜ਼ ਨੂੰ ਦੋ ਫਰੈਂਚ ਡਿਜ਼ਾਇਨਰ ਭਰਾਵਾਂ- ਹੋਹਨ ਅਤੇ ਇਰਵਾਨ ਨੇ ਡਿਜ਼ਾਇਨ ਕੀਤਾ ਹੈ। ਕੰਪਨੀ ਦੇ ਹਿਸਾਬ ਨਾਲ ਨਵੀਂ ਟੀਵੀ ਸੀਰੀਜ਼ ਨਾਲ ਟੀਵੀ ਵੇਖਣ ਦਾ ਅਨੁਭਵ ਬਦਲ ਜਾਵੇਗਾ। ਅੰਗਰੇਜੀ ਦੇ ਅੱਖਰ I ਦੀ ਸ਼ੇਪ ’ਚ ਅਨੋਖੀ ਯੂਨੀਬਾਡੀ ਡਿਜ਼ਾਇਨ ਵਾਲੀ ਇਹ ਟੀਵੀ ਸੀਰੀਜ਼ ਲਿਵਿੰਗ ਰੂਮ ’ਚ ਇਕ ਨਵੀਂ ਬਿਹਤਰੀਨ ਕੋਸ਼ਿਸ਼ ਦੇ ਤੌਰ ’ਤੇ ਹੋਵੇਗੀ। ਸੈਮਸੰਗ ਦੁਆਰਾ ਆਫਰ ਕੀਤੀ ਜਾਣ ਵਾਲੀ ਇਕ ਇਕਮਾਤਰ ਟੀਵੀ ਸੀਰੀਜ਼ ਹੈ ਜੋ ਇਨਬਿਲਟ ਐੱਨ.ਐੱਫ.ਸੀ. ਤਕਨੀਕ ਨਾਲ ਆਉਂਦੀ ਹੈ। ਯੂਜ਼ਰਸ ਆਪਣੇ ਸਮਾਰਟਫੋਨ ਨਾਲ ਕੁਨੈਕਟ ਕਰਕੇ ਮਿਊਜ਼ਿਕ ਅਤੇ ਦੂਜੇ ਕੰਟੈਂਟ ਨੂੰ ਸਟਰੀਮ ਕਰ ਸਕਦੇ ਹਨ। ਕੰਟੈਂਟ ਸਟਰੀਮ ਕਰਨ ਲਈ ਬਸ ਫੋਨ ਨੂੰ ਟੀਵੀ ’ਤੇ ਰੱਖਣਾ ਹੋਵੇਗਾ। 

 

Rakesh

This news is Content Editor Rakesh