Galaxy Note 10 ਦਾ ਸਸਤਾ ਵੇਰੀਐਂਟ ਲਿਆ ਸਕਦੀ ਹੈ ਸੈਮਸੰਗ

09/27/2019 1:59:28 PM

ਗੈਜੇਟ ਡੈਸਕ– ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੇ ਪ੍ਰੀਮੀਅਮ ਸਮਾਰਟਫੋਨ ਗਲੈਕਸੀ ਨੋਟ 10 ਦਾ ਸਸਤਾ ਵੇਰੀਐਂਟ ਲਿਆ ਸਕਦੀ ਹੈ। ਕੰਪਨੀ ਨੇ ਇਸ ਸਾਲ ਗਲੈਕਸੀ ਨੋਟ 10 ਦੇ ਦੋ ਵੇਰੀਐਂਟ ਲਾਂਚ ਕੀਤੇ ਹਨ। ਹੁਣ ਕੰਪਨੀ ਇਸ ਲਾਈਨਅਪ ’ਚ ਇਕ ਸਸਤਾ ਵੇਰੀਐਂਟ ਵੀ ਜੋੜ ਸਕਦੀ ਹੈ। Sammobile ਦੀ ਇਕ ਰਿਪੋਰਟ ਮੁਤਾਬਕ, SM-N770F ਮਾਡਲ ਨੰਬਰ ਦੇ ਨਾਲ ਸਪਾਟ ਕੀਤਾ ਗਿਆ ਫੋਨ ਸੈਮਸੰਗ ਦੀ ਨੋਟ ਸੀਰੀਜ਼ ਦਾ ਫੋਨ ਹੈ। ਸਾਲ 2014 ’ਚ ਗਲੈਕਸੀ ਨੋਟ 3 Neo ਦਾ ਮਾਡਲ ਨੰਬਰ SM-N750 ਸੀ ਅਤੇ ਸੈਮਸੰਗ ਦੇ ਨਵੇਂ ਮਾਡਲ ਦਾ ਨੰਬਰ SM-N770F ਹੈ। ਇਸ ਲਈ ਇਹ ਵੀ ਸੰਭਵਾਨਾ ਹੈ ਕਿ ਇਹ ਫੋਨ ਨੋਟ 3 ਨਿਓ ਦਾ ਵੀ ਸਕਸੈਸਰ ਹੋ ਸਕਦਾ ਹੈ। 

ਅਗਸਤ ’ਚ ਲਾਂਚ ਹੋਈ ਸੀ ਨੋਟ 10 ਸੀਰੀਜ਼
ਫੋਨ ’ਚ 1080x2280 ਪਿਕਸਲ ਰੈਜ਼ੋਲਿਊਸ਼ਨ ਅਤੇ ਡਾਈਨੈਮਿਕ ਅਮੋਲੇਡ ਪੈਨਲ ਦੇ ਨਾਲ 6.3 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਇਸ ਫੋਨ ’ਚ ਸੈਮਸੰਗ ਦੁਆਰਾ ਡਿਵੈੱਲਪ ਕੀਤਾ ਗਿਆ ਆਕਟਾ-ਕੋਰ Exynos 9825 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 12 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਦੇ ਨਾਲ 16 ਮੈਗਾਪਿਕਸਲ ਦਾ ਇਕ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 12 ਮੈਗਾਪਿਕਸਲ ਦਾ ਇਕ ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ। ਉਥੇ ਹੀ ਸੈਲਪੀ ਲਈ ਫੋਨ ’ਚ 80 ਡਿਗਰੀ ਫੀਲਡ ਆਫ ਵਿਊ ਦੇ ਨਾਲ 10 ਮੈਗਾਪਿਕਸਲ ਦਾ ਆਟੋਫੋਕਸ ਸ਼ੂਟਰ ਮੌਜੂਦ ਹੈ।


Related News