ਹੁਣ ਇਸ ਦੇਸ਼ ’ਚ ਨਹੀਂ ਬਨਣਗੇ ਸੈਮਸੰਗ ਦੇ ਸਮਾਰਟਫੋਨਸ, ਕੰਪਨੀ ਨੇ ਦੱਸਿਆ ਵੱਡਾ ਕਾਰਨ

10/08/2019 10:25:01 AM

ਗੈਜੇਟ ਡੈਸਕ– ਆਰਥਿਕ ਮੋਰਚੇ ’ਤੇ ਅਮਰੀਕਾ ਦੇ ਨਾਲ ਟ੍ਰੇਡ ਵਾਰ ਦਾ ਸਾਹਮਣਾ ਕਰ ਰਹੇ ਚੀਨ ਨੂੰ ਸੈਮਸੰਗ ਨੇ ਵੀ ਝਟਕਾ ਦੇ ਦਿੱਤਾ ਹੈ। Samsung Electronics Co Ltd ਨੇ ਚੀਨ ’ਚ ਮੋਬਾਇਲ ਦਾ ਪ੍ਰੋਡਕਸ਼ਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਸੈਮਸੰਗ ਨੂੰ ਡੋਮੈਸਟਿਕ ਕੰਪਨੀਆਂ ਤੋਂ ਸਖਤ ਟੱਕਰ ਮਿਲਣ ਤੋਂ ਬਾਅਦ ਇਹ ਫੈਸਲਾ ਲੈਣਾ ਪਿਆ ਹੈ। ਕੰਪਨੀ ਨੇ ਆਪਣੀ ਆਖਰੀ ਫੋਨ ਫੈਕਟਰੀ ਨੂੰ ਬੰਦ ਕਰ ਨਤੋਂ ਪਹਿਲਾਂ ਉਸ ਨੇ ਜੂਨ ’ਚ ਦੱਖਣੀ ਸ਼ਹਿਰ Huizhou ਦੇ ਪਲਾਂਟ ’ਚ ਉਤਪਾਦਨ ਘਟਾ ਦਿੱਤਾ ਸੀ। ਪਿਛਲੇ ਸਾਲ ਵੀ ਕੰਪਨੀ ਨੇ ਚੀਨ ਦੇ ਇਕ ਪਲਾਂਟ ਨੂੰ ਬੰਦ ਕੀਤਾ ਸੀ। 

ਚੀਨ ’ਚ ਮਜ਼ਦੂਰੀ ’ਤੇ ਵਧਦੀ ਲਾਗਤ ਅਤੇ ਆਰਥਿਕ ਸੁਸਤੀ ਕਾਰਨ ਪਹਿਲਾਂ ਹੋਰ ਵੀ ਕੰਪਨੀਆਂ ਨੇ ਆਪਣੇ ਪ੍ਰੋਡਕਸ਼ਨ ਨੂੰ ਦੂਜੀ ਥਾਂ ਸ਼ਿਫਟ ਕੀਤਾ ਹੈ। ਇਸ ਵਿਚਕਾਰ ਸੋਨੀ ਨੇ ਵੀ ਕਿਹਾ ਹੈ ਕਿ ਉਹ ਆਪਣੇ ਬੀਜਿੰਗ ਸਮਾਰਟਫੋਨ ਪਲਾਂਟ ਨੂੰ ਬੰਦ ਕਰ ਰਹੀ ਹੈ ਅਤੇ ਸਿਰਫ ਥਾਈਲੈਂਡ ’ਚ ਹੀ ਸਮਾਰਟਫੋਨ ਬਣਾਏਗੀ। ਪਰ ਐਪਲ ਨੇ ਅਜੇ ਵੀ ਆਪਣਾ ਪ੍ਰੋਡਕਸ਼ਨ ਜਾਰੀ ਰੱਖਿਆ ਹੈ। ਇਕੋਨਾਮਿਕ ਟਾਈਮਸ ’ਚ ਛਪੀ ਖਬਰ ਮੁਤਾਬਕ, ਸਾਲ 2013 ਦੇ ਅੱਧ ’ਚ ਚੀਨੀ ਬਾਜ਼ਾਰ ’ਚ ਸੈਮਸੰਗ ਦੀ ਹਿੱਸੇਦਾਰੀ ਤਕਰੀਬਨ 15 ਫੀਸਦੀ ਸੀ, ਜੋ ਕਿ ਘੱਟ ਕੇ 1 ਫੀਸਦੀ ’ਤੇ ਆ ਗਈ ਹੈ। 

ਚੀਨੀ ਕੰਪਨੀ ਹੁਵਾਵੇਈ ਟੈਕਨਾਲੋਜੀਜ਼ ਅਤੇ ਸ਼ਾਓਮੀ ਕਾਰਪ ਵਰਗੀਆਂ ਘਰੇਲੂ ਕੰਪਨੀਆਂ ਨਾਲ ਸੈਮਸੰਗ ਟੱਕਰ ਨਹੀਂ ਲੈ ਸਕੀ। ਚੀਨ ’ਚ ਲੋਕ ਲੋਕਲ ਕੰਪਨੀਆਂ ਦੇ ਸਸਤੇ ਸਮਾਰਟਫੋਨ ਖਰੀਦਦੇ ਹਨ। ਜੇਕਰ ਉਨ੍ਹਾਂ ਨੂੰ ਮਹਿੰਗੇ ਫੋਨ ਖਰੀਦਣੇ ਹੋਏ ਤਾਂ ਐਪਲ ਜਾਂ ਹੁਵਾਵੇਈ ਦੇ ਫੋਨ ਖਰੀਦਦੇ ਹਨ। 

ਸੈਮਸੰਗ ਨੇ Huizhou ’ਚ ਬਣੇ ਆਪਣੇ ਪਲਾਂਟਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਮੁਤਾਬਕ, ਇਹ ਪਲਾਂਟ ਸਾਲ 1992 ’ਚ ਬਣਾਇਆ ਗਿਆ ਸੀ। ਸੈਮਸੰਗ ਨੇ ਪਿਛਲੇ ਕੁਝ ਸਾਲਾਂ ’ਚ ਭਾਰਤ ਅਤੇ ਵਿਅਤਨਾਮ ਵਰਗੇ ਘੱਟ ਲਾਗਤ ਵਾਲੇ ਦੇਸ਼ਾਂ ’ਚ ਸਮਾਟਫੋਨ ਦੇ ਪ੍ਰੋਡਕਸ਼ਨ ’ਚ ਵਿਸਤਾਰ ਕੀਤਾ ਹੈ।


Related News