ਸੈਮਸੰਗ ਦੇ ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ ਹੋਈ ਸ਼ੁਰੂ

01/28/2020 8:00:45 PM

ਗੈਜੇਟ ਡੈਸਕ—ਸੈਮਸੰਗ ਦੇ ਲੇਟੈਸਟ ਸਮਾਰਟਫੋਨ ਗਲੈਕਸੀ ਐੱਸ10 ਲਾਈਟ  (Samsung Galaxy S10 Lite) ਦੀ ਪ੍ਰੀ-ਬੁਕਿੰਗ ਈ-ਕਾਮਰਸ ਸਾਈਟ ਫਲਿੱਪਕਾਰਟ ਅਤੇ ਅਧਿਕਾਰਿਤ ਸਾਈਟ 'ਤੇ ਸ਼ੁਰੂ ਹੋ ਗਈ ਹੈ। ਇਸ ਫੋਨ ਨੂੰ ਕੁਝ ਦਿਨ ਪਹਿਲਾਂ ਹੀ ਭਾਰਤ 'ਚ ਲਾਂਚ ਕੀਤਾ ਗਿਆ ਸੀ। ਆਫਰਸ ਦੀ ਗੱਲ ਕਰੀਏ ਤਾਂ ਇਸ ਫੋਨ ਦੀ ਪ੍ਰੀ-ਬੁਕਿੰਗ ਕਰਨ 'ਤੇ 3,000 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। ਇਨ੍ਹਾਂ ਹੀ ਨਹੀਂ ਗਾਹਕ ਇਸ ਡਿਵਾਈਸ ਨੂੰ ਨੋ ਕਾਸਟ ਈ.ਐੱਮ.ਆਈ. ਵਰਗੇ ਆਫਰਸ ਨਾਲ ਖਰੀਦ ਸਕਣਗੇ। ਹਾਲਾਂਕਿ, ਇਸ ਫੋਨ ਦੀ ਪਹਿਲੀ ਸੇਲ 4 ਫਰਵਰੀ ਤੋਂ ਸ਼ੁਰੂ ਹੋਵੇਗੀ।

ਸਪੈਸੀਫਿਕੇਸ਼ਨਸ
ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਐਂਡ੍ਰਾਇਡ 10 ਆਧਾਰਿਤ ਵਨ ਯੂ.ਆਈ. 2.0 ਮਿਲੇਗਾ। ਇਸ ਤੋਂ ਇਲਾਵਾ ਫੋਨ 'ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਫੋਨ 'ਚ ਸੁਪਰ ਏਮੋਲੇਡ ਪਲੱਸ ਡਿਸਪਲੇਅ ਹੈ। ਗਲੈਕਸੀ ਐੱਸ10 ਲਾਈਟ 'ਚ ਕੁਆਲਕਾਮ ਦਾ ਸਨੈਪਡਰੈਗਨ 855 ਪ੍ਰੋਸੈਸਰ, 8ਜੀ.ਬੀ. ਰੈਮ ਅਤੇ 128ਜੀ.ਬੀ. ਦੀ ਸਟੋਰੇਜ਼ ਹੈ।

ਕੈਮਰਾ
ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ ਜਿਸ 'ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਐੱਫ/2.0 ਅਪਰਚਰ ਵਾਲਾ ਹੈ। ਉੱਥੇ ਦੂਜਾ ਲੈਂਸ 12 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਅਤੇ ਤੀਸਰਾ ਲੈਂਸ 5 ਮੈਗਾਪਿਕਸਲ ਦਾ ਮੈਕ੍ਰੋ ਲੈਸ ਹੈ। ਸੈਲਫੀ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਸੁਪਰ ਆਪਟਿਕਲ ਇਮੇਜ ਸਟੇਬਲਾਈਜੇਸ਼ਨ ਮਿਲੇਗਾ ਜੋ ਕਿ ਫੋਟੋ ਅਤੇ ਵੀਡੀਓ ਦੋਵਾਂ ਨਾਲ ਕੰਮ ਕਰੇਗਾ।

ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਫੋਨ 'ਚ 4500 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਸੁਪਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਬੈਟਰੀ ਨੂੰ ਲੈ ਕੇ ਦੋ ਦਿਨਾਂ ਤਕ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਫੋਨ ਨਾਲ 25 ਵਾਟ ਦਾ ਫਾਸਟ ਚਾਰਜਰ ਮਿਲੇਗਾ। ਫੋਨ ਦਾ ਵਜ਼ਨ 186 ਗ੍ਰਾਮ ਹੈ। ਫੋਨ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਹੈ।

ਕੀਮਤ
ਸੈਮਸੰਗ ਗਲੈਕਸੀ ਐੱਸ10 ਲਾਈਟ ਦੀ ਕੀਮਤ ਭਾਰਤ 'ਚ ਕਰੀਬ 39,999 ਰੁਪਏ ਹੈ। ਇਸ ਕੀਮਤ 'ਚ 8ਜੀ.ਬੀ. ਰੈਮ ਨਾਲ 128ਜੀ.ਬੀ. ਇੰਟਰਨਲ ਸਟੋਰੇਜ਼ ਮਿਲੇਗੀ, ਹਾਲਾਂਕਿ ਕੰਪਨੀ ਨੇ ਇਸ ਫੋਨ ਦੇ 6ਜੀ.ਬੀ. ਰੈਮ ਵੇਰੀਐਂਟ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

Karan Kumar

This news is Content Editor Karan Kumar