ਸੈਮਸੰਗ ਦੇ ਨਵੇਂ ਸਾਊਂਡ ਟਾਵਰ ਤੇ ਪ੍ਰੀਮੀਅਮ ਸਾਊਂਡਬਾਰ ਲਾਂਚ, ਜਾਣ ਕੀ ਹੈ ਖ਼ਾਸ

07/18/2020 11:02:53 AM

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ਪ੍ਰੋਡਕਟ ਰੇਂਜ ਨੂੰ ਵਧਾਉਂਦੇ ਹੋਏ ਨਵੇਂ ਸਾਊਂਡ ਡਿਵਾਈਸਿਜ਼ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ ’ਚ ਕੰਪਨੀ ਨੇ ਇਕ ਨਵਾਂ ਪਾਰਟੀ ਸਪੀਕਰ, ਇਕ ਸਾਊਂਡ ਟਾਵਰ ਦੇ ਨਾਲ Q ਸੀਰੀਜ਼ ਅਤੇ T ਸੀਰੀਜ਼ ਦੀ ਪ੍ਰੀਮੀਅਮ ਸਾਊਂਡਬਾਰ ਲਾਂਚ ਕੀਤੇ ਹਨ। ਸਾਊਂਡ ਟਾਵਰ ਦੋ ਮਾਡਲਾਂ ’ਚ ਆਉਂਦਾ ਹੈ। ਇਸ ਦੇ MX-T70 ਮਾਡਲ ਦੀ ਕੀਮਤ 42,990 ਰੁਪਏ ਅਤੇ MX-T50 ਮਾਡਲ ਦੀ ਕੀਮਤ 29,990 ਰੁਪਏ ਹੈ। ਉਥੇ ਹੀ Q ਸੀਰੀਜ਼ ਦੇ ਸਾਊਂਡਬਾਰ 4 ਮਾਡਲਾਂ ’ਚ ਆਉਣਗੇ। ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ 35,990 ਰੁਪਏ ਅਤੇ ਟਾਪ-ਐਂਡ ਮਾਡਲ ਦੀ ਕੀਮਤ 1,39,990 ਰੁਪਏ ਹੈ। ਉਥੇ ਹੀ T-ਸੀਰੀਜ਼ ਦੇ ਸਾਊਂਡਬਾਰ 10,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਿਆਏ ਗਏ ਹਨ। 

1500 ਵਾਟ ਦੀ ਆਊਟਪੁਟ ਦੇਵੇਗਾ ਸੈਮਸੰਗ ਸਾਊਂਡ ਟਾਵਰ
ਸੈਮਸੰਗ ਸਾਊਂਡ ਟਾਵਰ ਨੂੰ 1500 ਵਾਟ ਆਊਟਪੁਟ ਨਾਲ ਲਿਆਇਆ ਗਿਆ ਹੈ। ਇਸ ਵਿਚ ਬਿਲਟ-ਇਨ ਵੂਫਰ ਤੋਂ ਇਲਾਵਾ ਡੀ.ਜੇ. ਇਫੈਕਟ, ਕੈਰੀਓਕੇ ਸੁਪੋਰਟ ਅਤੇ ਐੱਲ.ਈ.ਡੀ. ਪਾਰਟੀ ਲਾਈਟਾਂ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। 

Q-ਸੀਰੀਜ਼ ਦੇ ਸਾਊਂਡਬਾਰ ’ਚ ਮਿਲੇਗੀ ਅਲੈਕਸਾ ਵੌਇਸ ਅਸਿਸਟੈਂਟ ਦੀ ਸੁਪੋਰਟ
ਨਵੇਂ Q-ਸੀਰੀਜ਼ ਦੇ ਸਾਊਂਡਬਾਰ ’ਚ Q-Symphony ਤਕਨੀਕ ਦਿੱਤੀ ਗਈ ਹੈ। ਇਹ ਤਕਨੀਕ ਇਕ ਹੀ ਸਮੇਂ ’ਤੇ ਟੀਵੀ ਅਤੇ ਸਾਊਂਡਬਾਰ ’ਚ ਆਊਟਪੁਟ ਦਿੰਦੀ ਹੈ। ਇਸ ਵਿਚ ਬਿਲਟ ਇਨ ਅਲੈਕਸਾ ਵੌਇਸ ਸੁਪੋਰਟ ਵੀ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਸਮਾਰਟਫੋਨ ਨਾਲ ਸਾਊਂਡਬਾਰ ’ਚ ਮਿਊਜ਼ਿਕ ਪਲੇਅ ਕਰ ਸਕਦੇ ਹੋ। ਇਸ ਨੂੰ ਬਲੂਟੂਥ ਜਾਂ ਵਾਈ-ਫਾਈ ਰਾਹੀਂ ਟੀਵੀ ਨਾਲ ਕੁਨੈਕਟ ਕੀਤੀ ਜਾ ਸਕਦਾ ਹੈ। 

ਇਨ੍ਹਾਂ ਸਾਰੇ ਪ੍ਰੋਡਕਟਸ ਦੀ ਵਿਕਰੀ ਸੈਮਸੰਗ ਦੇ ਅਧਿਕਾਰਤ ਆਨਲਾਈਨ ਸਟੋਰ, ਸੈਮਸੰਗ ਸ਼ਾਪ ਅਤੇ ਚੁਣੋ ਹੋਏ ਸੈਮਸੰਗ ਸਮਾਰਟ ਪਲਾਜ਼ਾ ’ਤੇ ਸ਼ੁਰੂ ਹੋ ਗਈ ਹੈ। 

Rakesh

This news is Content Editor Rakesh