ਸੈਮਸੰਗ ਆਪਣੇ ਸਮਾਰਟਫੋਨਸ ਲਈ ਜਾਰੀ ਕਰੇਗੀ ਨਵਾਂ ਸਾਫਟਵੇਅਰ ਅਪਡੇਟ

11/01/2020 6:56:55 PM

ਗੈਜੇਟ ਡੈਸਕ—ਸੈਮਸੰਗ ਆਪਣੇ ਸਮਾਰਟਫੋਨਸ ਲਈ ਨਵਾਂ ਐਂਡ੍ਰਾਇਡ ਇੰਟਰਫੇਸ One UI 3.0 ਜਾਰੀ ਕਰਨ ਵਾਲੀ ਹੈ। ਕੰਪਨੀ ਨੇ ਕੁਝ ਜਗ੍ਹਾ ’ਤੇ ਇਸ ਦੀ ਪਬਲਿਕ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਐਂਡ੍ਰਾਇਡ 11 ਆਪਰੇਟਿੰਗ ਸਿਸਟਮ ’ਤੇ ਆਧਾਰਿਤ ਕੰਪਨੀ ਦਾ ਨਵਾਂ ਕਸਟਮ ਇੰਟਰਫੇਸ ਹੋਵੇਗਾ ਜਿਸ ਦੇ ਜਾਰੀ ਹੋਣ ਤੋਂ ਪਹਿਲਾਂ ਇਸ ਦੇ ਕੁਝ ਫੀਚਜ਼ਰਸ ਦਾ ਖੁਲਾਸਾ ਹੋ ਗਿਆ ਹੈ।

ਸੈਮਸੰਗ ਨੇ ਦੱਸਿਆ ਕਿ One UI 3.0 ’ਚ ਰੀਡਿਜ਼ਾਈਨ ਕਵਿੱਕ ਪੈਨਲ ਮਿਲੇਗਾ ਜੋ ਯੂਜ਼ਰ ਨੂੰ ਮਿਊਜ਼ਿਕ ਅਤੇ ਵੀਡੀਓਜ਼ ਵਿਚਾਲੇ ਆਸਾਨੀ ਨਾਲ ਸਵਿਚ ਕਰਨ ’ਚ ਕਾਫੀ ਮਦਦਗਾਰ ਸਾਬਤ ਹੋਵੇਗਾ। ਹੁਣ ਸੈਮਸੰਗ ਫੋਨਸ ’ਚ ਬਿਹਤਰ ਨੋਟੀਫਿਕੇਸ਼ਨ ਪੈਨਲ ਦੇਖਣ ਨੂੰ ਮਿਲੇਗਾ ਜਿਸ ਦੇ ਰਾਹੀਂ ਤੁਸੀਂ ਫੋਨ ਨੂੰ ਲਾਕ ਹੁੰਦੇ ਸਮੇਂ ਵੀ ਇਸ ਦੇ ਮੁੱਖ ਫੀਚਰਜ਼ ਨੂੰ ਐਕਸੈੱਸ ਕਰ ਸਕੋਗੇ। ਮੈਸੇਜਿੰਗ ਵੀ ਹੁਣ ਪਹਿਲਾਂ ਤੋਂ ਬਿਹਤਰ ਤਰੀਕੇ ਨਾਲ ਦਿਖਣਗੇ।

ਇਸ ’ਚ ਫੁੱਲ-ਸਕਰੀਨ ਵੀਡੀਓ ਕਾਲਸ ਤੋਂ ਇਲਾਵਾ ਏ.ਆਰ. ਇਮੋਜੀ ਮਾਕਸ ਵਰਗੇ ਫੀਚਰਜ਼ ਵੀ ਮਿਲਣਗੇ।GSMArena ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਕੰਪਨੀ ਨੇ ਡਾਇਨਾਮਿਕ ਲਾਕ ਸਕਰੀਨ ਨੂੰ ਵੀ ਕਾਫੀ ਬਿਹਤਰ ਬਣਾ ਦਿੱਤਾ ਹੈ। ਇਸ ਅਪਡੇਟ ਦੇ ਆਉਣ ਤੋਂ ਬਾਅਦ ਯੂਜ਼ਰਸ ਜਦ ਸੈਮਸੰਗ ਫੋਨਸ ਨੂੰ ਅਨਲਾਕ ਕਰਨਗੇ ਤਾਂ ਉਨ੍ਹਾਂ ਨੂੰ ਨਵੀਂ ਲਾਕ ਸਕਰੀਨ ਇਮੇਜ ਦਿਖਾਈ ਦੇਵੇਗੀ। ਅਪਡੇਟੇਡ ਵਰਜ਼ਨ ’ਚ 10 ਵੱਖ-ਵੱਖ ਕੈਟੇਗਰੀ ਦੀ ਹਾਈ-ਰੈਜੋਲਿਉਸ਼ਨ ਤਸਵੀਰਾਂ ਮਿਲਣਗੀਆਂ।

Karan Kumar

This news is Content Editor Karan Kumar