ਸੈਮਸੰਗ ਦੇ ਇਸ ਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ

12/14/2019 9:00:03 PM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਲੇਟੈਸਟ ਸਮਾਰਟਫੋਨ ਗਲੈਕਸੀ ਏ70ਐੱਸ ਦੀਆਂ ਕੀਮਤਾਂ ਨੂੰ ਘੱਟ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ 'ਚ 3,000 ਰੁਪਏ ਦੀ ਕਟੌਤੀ ਕੀਤੀ ਹੈ। 91 ਮੋਬਾਇਲ ਦੀ ਰਿਪੋਰਟ ਮੁਤਾਬਕ ਗਾਹਕ ਘਟੀ ਹੋਈ ਕੀਮਤ ਦੇ ਨਾਲ ਇਸ ਫੋਨ ਨੂੰ 31 ਦਸੰਬਰ ਤਕ ਖਰੀਦ ਸਕਦੇ ਹਨ। ਨਵੀਆਂ ਕੀਮਤਾਂ ਨਾਲ ਇਹ ਫੋਨ ਸਿਰਫ ਆਫਲਾਈਨ ਸਟੋਰਸ ਤੋਂ ਹੀ ਖਰੀਦੇ ਜਾ ਸਕਦੇ ਹਨ। ਪ੍ਰਾਈਸ ਕਟ ਤੋਂ ਬਾਅਦ ਸੈਮਸੰਗ ਗਲੈਕਸੀ ਏ70ਐੱਸ ਦੇ 6ਜੀ.ਬੀ. ਰੈਮ ਵਾਲੇ ਵੇਰੀਐਂਟ ਨੂੰ 25,999 ਰੁਪਏ ਅਤੇ 8 ਜੀ.ਬੀ. ਰੈਮ ਵਾਲੇ ਵੇਰੀਐਂਟ ਨੂੰ 27,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਸੈਮਸੰਗ ਦੀ ਆਫੀਸ਼ਲ ਵੈੱਬਸਾਈਟ 'ਤੇ ਇਹ ਫੋਨ ਆਪਣੀ ਓਰੀਜਨਲ ਕੀਮਤ ਨਾਲ ਹੀ ਲਿਸਟ ਹੈ। ਇਥੇ ਇਸ ਫੋਨ ਦਾ 6ਜੀ.ਬੀ. ਰੈਮ ਵਾਲਾ ਵੇਰੀਐਂਟ 28,999 ਰੁਪਏ ਅਤੇ 8ਜੀ.ਬੀ. ਰੈਮ ਵਾਲਾ ਵੇਰੀਐਂਟ 30,999 ਰੁਪਏ 'ਚ ਹੀ ਉਪਲੱਬਧ ਹੈ।

ਸਪੈਸੀਫਿਕੇਸ਼ਨਸ
ਫੋਨ 'ਚ 6.7 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। 128ਜੀ.ਬੀ. ਤਕ ਦੇ ਇੰਟਰਨਲ ਸਟੋਰੇਜ਼ ਨਾਲ ਆਉਣ ਵਾਲਾ ਇਹ ਫੋਨ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 675 ਐੱਸ.ਓ.ਸੀ. ਪ੍ਰੋਸੈਸਰ ਨਾਲ ਲੈਸ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਸ 'ਚ ਐਂਡ੍ਰਾਇਡ 9 ਪਾਈ 'ਤੇ ਬੇਸਡ ਸੈਮਸੰਗ ਦਾ OneUI ਦਿੱਤਾ ਗਿਆ ਹੈ।

ਫੋਟੋਗ੍ਰਾਫੀ ਲਈ ਫੋਨ 'ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਇਸ 'ਚ 64 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ ਇਕ 8 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ ਸ਼ੂਟਰ ਅਤੇ ਇਕ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 25 ਵਾਟ ਦੇ ਫਾਸਟ ਚਾਰਜਿੰਗ ਸੋਪਰਟ ਨਾਲ ਆਉਂਦੀ ਹੈ।

Karan Kumar

This news is Content Editor Karan Kumar