ਸੈਮਸੰਗ ਦੇ ਇਨ੍ਹਾਂ ਸਮਾਰਟਫੋਨਸ ਨੂੰ ਮਿਲਣੀ ਸ਼ੁਰੂ ਹੋਈ Android 10 ਅਪਡੇਟ

12/12/2019 8:54:13 PM

ਗੈਜੇਟ ਡੈਸਕ-ਸੈਮਸੰਗ ਗਲੈਕਸੀ ਐੱਮ20 ਅਤੇ ਐੱਮ30 ਭਾਰਤ 'ਚ ਕਾਫੀ ਮਸ਼ਹੂਰ ਸਮਾਰਟਫੋਨਸ ਰਹੇ ਹਨ। ਇਨ੍ਹਾਂ ਦੀ ਵਿਕਰੀ ਵੀ ਵਧੀਆ ਹੋਈ ਹੈ ਅਤੇ ਦੋਵੇਂ ਹੀ ਸਮਾਰਟਫੋਨਸ ਬਜਟ ਸੈਗਮੈਂਟ ਦੇ ਹਨ। ਇਨ੍ਹਾਂ ਸਮਾਰਟਫੋਨਸ 'ਚ ਹੁਣ Android 10  ਦੀ ਅਪਡੇਟ ਦਿੱਤੀ ਜਾ ਰਹੀ ਹੈ। ਇਹ ਇਕ ਤਰ੍ਹਾਂ ਨਾਲ ਸਰਪ੍ਰਾਈਜ਼ ਦੀ ਤਰ੍ਹਾਂ ਹੀ ਹੈ ਕਿਉਂਕਿ ਇਨ੍ਹਾਂ 'ਚ ਅਗਲੇ ਮਹੀਨੇ ਅਪਡੇਟ ਆਉਣੀ ਸੀ।

ਇਕ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਐੱਮ20 ਅਤੇ ਐੱਮ30 ਉਨ੍ਹਾਂ ਸ਼ੁਰੂਆਤੀ ਬਜਟ ਸਮਾਰਟਫੋਨਸ 'ਚ ਹਨ ਜਿਨ੍ਹਾਂ 'ਚ ਐਂਡ੍ਰਾਇਡ 10 ਬੇਸਡ ਯੂ.ਆਈ. ਦੀ ਅਪਡੇਟ ਦਿੱਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੈਮਸੰਗ ਦਾ ਕਸਟਮ ਯੂਜ਼ਰ ਇੰਟਰਫੇਸ One UI ਹੈ ਅਤੇ ਐਂਡ੍ਰਾਇਡ 10 ਬੇਸਡ One UI 2.0 ਹੈ। ਰਿਪੋਰਟ ਮੁਤਾਬਕ ਭਾਰਤੀ Galaxy M20 ਅਤੇ Galaxy M30 ਯੂਜ਼ਰਸ ਨੂੰ ਐਂਡ੍ਰਾਇਡ 10 ਬੇਸਡ One UI 2.0 ਦੀ ਅਪਡੇਟ ਦਿੱਤੀ ਜਾ ਰਹੀ ਹੈ। ਜੇਕਰ ਤੁਹਾਡੇ ਕੋਲ ਵੀ ਇਨ੍ਹਾਂ ਸਮਾਰਟਫੋਨਸ 'ਚੋਂ ਕੋਈ ਇਕ ਹੈ ਤਾਂ ਤੁਸੀਂ ਸੈਟਿੰਗਸ 'ਚ ਜਾ ਕੇ ਅਪਡੇਟ ਕਰ ਸਕਦੇ ਹੋ।

ਐਂਡ੍ਰਾਇਡ 10 ਬੇਸਡ One UI 2.0 ਦੀ ਅਪਡੇਟ 1293.53MB ਦੀ ਹੈ। ਗਲੈਕਸੀ ਐੱਮ20 ਦੀ ਅਪਡੇਟ ਬਿਲਡ ਨੰਬਰ  M205FDDU3CSL4 ਹੈ ਜਦਕਿ ਐੱਮ30 ਲਈ M305FDDU3CSL4 ਬਿਲਡ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਅਪਡੇਟ ਨਾਲ ਇਨ੍ਹਾਂ ਸਮਾਰਟਫੋਨਸ 'ਚ ਐਂਡ੍ਰਾਇਡ 10 ਦੇ ਸਾਰੇ ਫੀਚਰਸ ਮਿਲਣੇ ਸ਼ੁਰੂ ਹੋ ਜਾਣਗੇ। ਡਾਰਕ ਮੋਡ ਇਨ੍ਹਾਂ 'ਚੋਂ ਇਕ ਹੈ ਜੋ ਤੁਹਾਨੂੰ ਪਸੰਦ ਆ ਸਕਦੇ ਹਨ। ਇਸ ਤੋਂ ਇਲਾਵਾ ਹੋਮ ਬਟਨ ਦੀ ਜਗ੍ਹਾ ਹੁਣ ਜੈਸਚਰ ਫੀਚਰ ਮਿਲੇਗਾ। ਤੁਹਾਨੂੰ ਹੁਣ ਬਟਨ ਨਾਲ ਸਵਾਈਪ ਕਰਨਾ ਹੋਵੇਗਾ। ਸੈਮਸੰਗ ਨੇ ਵੀ ਆਪਣੇ ਯੂਜ਼ਰ ਇੰਟਰਫੇਸ 'ਚ ਕਈ ਬਦਲਾਅ ਕੀਤੇ ਹਨ। ਕੁਝ ਬਦਲਾਅ ਡਿਜ਼ਾਈਨ ਦੇ ਲੇਵਲ 'ਤੇ ਹੈ ਤਾਂ ਕੁਝ ਚੀਜਾਂ ਬੈਕਐਂਡ 'ਚ ਹਨ ਜੋ ਤੁਹਾਨੂੰ ਯੂਜ਼ ਕਰਨ ਤੋਂ ਬਾਅਦ ਪਤਾ ਚੱਲਣਗੀਆਂ।

Karan Kumar

This news is Content Editor Karan Kumar