ਸੈਮਸੰਗ ਦਾ ਇਹ ਸਮਾਰਟਫੋਨ ਹੋਇਆ 10,000 ਰੁਪਏ ਸਸਤਾ

11/14/2020 12:16:19 AM

ਗੈਜੇਟ ਡੈਸਕ—ਜੇਕਰ ਤੁਹਾਨੂੰ ਵੀ ਸੈਮਸੰਗ ਦੇ ਪ੍ਰੀਮੀਅਮ ਸਮਾਰਟਫੋਨ ਪਸੰਦ ਹਨ ਪਰ ਕੀਮਤ ਜ਼ਿਆਦਾ ਹੋਣ ਕਾਰਣ ਤੁਸੀਂ ਉਨ੍ਹਾਂ ਨੂੰ ਨਹੀਂ ਖਰੀਦ ਸਕਦੇ ਤਾਂ ਇਹ ਖਬਰ ਤੁਹਾਨੂੰ ਬਹੁਤ ਖੁਸ਼ੀ ਦੇ ਸਕਦੀ ਹੈ। ਸੈਮਸੰਗ ਦੇ ਇਕ ਪ੍ਰੀਮੀਅਮ ਸਮਾਰਟਫੋਨ ਦੀ ਕੀਮਤ 'ਚ 10,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਇਸ ਫੋਨ ਦਾ ਨਾਂ Galaxy S20+ BTS Edition। ਇਸ ਫੋਨ ਦੇ ਫੀਚਰਸ Galaxy S20+ ਵਰਗੇ ਹੀ ਹਨ। ਫਰਕ ਸਿਰਫ ਲੋਗੋ ਦਾ ਹੈ। ਇਸ 'ਚ ਬੀ.ਟੀ.ਐੱਸ. ਬੈਂਡ ਦੀ ਥੀਮ, ਵਾਲਪੇਪਰ ਅਤੇ ਰਿੰਗਟੋਨ ਮਿਲੇਗੀ। ਇਸ ਤੋਂ ਇਲਾਵਾ ਬਾਕਸ 'ਚ ਸਟਿਕਰਸ ਅਤੇ ਫੋਟੋ ਕਾਰਡ ਵੀ ਦਿੱਤੇ ਜਾਣਗੇ।

ਇਹ ਵੀ ਪੜ੍ਹੋ :-ਕੋਰੋਨਾ ਵਾਇਰਸ ਦਾ ਵਧ ਰਿਹਾ ਕਹਿਰ, ਹਾਰ ਤੋਂ ਬਾਅਦ ਵੀ ਟਰੰਪ ਨਹੀਂ ਲੈ ਰਹੇ ਕੋਈ ਦਿਲਚਸਪੀ

ਕੀਮਤ
ਕਟੌਤੀ ਤੋਂ ਬਾਅਦ ਸੈਮਸੰਗ ਗਲੈਕਸੀ ਐੱਸ20+ ਬੀ.ਟੀ.ਐੱਸ. ਐਡੀਸ਼ਨ ਨੂੰ 77,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਫੋਨ ਨੂੰ ਇਸ ਸਾਲ ਜੁਲਾਈ 'ਚ ਭਾਰਤ 'ਚ ਲਾਂਚ ਕੀਤਾ ਗਿਆ ਸੀ। ਇਹ ਐਡੀਸ਼ਨ ਦੱਖਣੀ ਕੋਰੀਆ ਪਾਪ ਸਿੰਗਰ ਨਾਲ ਪ੍ਰੇਰਿਤ ਹੈ। ਇਸ ਦੇ ਫੀਚਰਸ Galaxy S20+ ਵਰਗੇ ਹੀ ਹਨ। ਫਰਕ ਸਿਰਫ ਲੋਗੋ ਦਾ ਹੈ। ਇਸ 'ਚ ਬੀ.ਟੀ.ਐੱਸ. ਬੈਂਡ ਦੀ ਥੀਮ, ਵਾਲਪੇਪਰ ਅਤੇ ਰਿੰਗਟੋਨ ਮਿਲੇਗੀ। ਇਸ ਤੋਂ ਇਲਾਵਾ ਬਾਕਸ 'ਚ ਸਟਿਕਰ ਅਤੇ ਫੋਟੋ ਕਾਰਡ ਵੀ ਦਿੱਤੇ ਜਾਣਗੇ।

 

ਸਪੈਸੀਫਿਕੇਸ਼ਨਸ
ਸੈਮਸੰਗ ਦੇ ਇਸ ਫੋਨ 'ਚ 6.7 ਇੰਚ ਦੀ ਕਵਾਡ ਐੱਚ.ਡੀ. ਪਲੱਸ ਡਾਈਨੈਮਿਕ ਏਮੋਲੇਡ 2 ਐਕਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1440x3200 ਪਿਕਸਲ ਹੈ। ਨਾਲ ਹੀ ਯੂਜ਼ਰਸ ਨੂੰ ਇਸ ਡਿਵਾਈਸ 'ਚ ਬਿਹਤਰ ਪਰਫਾਰਮੈਂਸ ਲਈ 12ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਾ ਸਪੋਰਟ ਮਿਲਿਆ ਹੈ। ਉੱਥੇ, ਫੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।

ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ

ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਸੈਮਸੰਗ ਨੇ ਇਸ ਡਿਵਾਈਸ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਹੈ ਜਿਸ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 12-12 ਮੈਗਾਪਿਕਸਲ ਦੇ ਸੈਂਸਰ ਅਤੇ ਇਕ ਡੈਪਥ ਸੈਂਸਰ ਮੌਜੂਦ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ 'ਚ 10 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 25 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ ਅਤੇ ਫੋਨ 'ਚ ਵਾਇਰਲੈਸ ਚਾਰਜਿੰਗ ਦਾ ਵੀ ਸਪੋਰਟ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਵਧ ਰਿਹਾ ਕਹਿਰ, ਹਾਰ ਤੋਂ ਬਾਅਦ ਵੀ ਟਰੰਪ ਨਹੀਂ ਲੈ ਰਹੇ ਕੋਈ ਦਿਲਚਸਪੀ

Karan Kumar

This news is Content Editor Karan Kumar