ਸੈਮਸੰਗ ਦੀ ਪਹਿਲੀ ਮੇਡ ਇਨ ਇੰਡੀਆ ਸਮਾਰਟਵਾਚ ਹੋਈ ਲਾਂਚ, ਜਾਣੋਂ ਕੀਮਤ

07/10/2020 2:02:33 AM

ਗੈਜੇਟ ਡੈਸਕ—ਸੈਮਸੰਗ ਨੇ ਭਾਰਤ 'ਚ ਆਪਣੀ ਗਲੈਕਸੀ ਵਾਚ ਐਕਟੀਵ 2 ਦਾ ਨਵਾਂ ਵੇਰੀਐਂਟ ਐਲਯੂਮੀਨੀਅਮ ਐਡੀਸ਼ਨ ਪੇਸ਼ ਕੀਤਾ ਹੈ। ਐਲਯੂਮੀਨੀਅਮ ਐਡੀਸ਼ਨ 'ਚ 4ਜੀ ਅਤੇ ਵਾਈ-ਫਾਈ ਦਾ ਵੀ ਸਪੋਰਟ ਮਿਲੇਗਾ। ਸੈਮਸੰਗ ਦੇ ਗਲੈਕਸੀ ਵਾਚ ਐਕਟੀਵ 2 ਦੇ ਇਸ ਨਵੇਂ ਵੇਰੀਐਂਟ ਦੀ ਕੀਮਤ 28,490 ਰੁਪਏ ਹੈ ਅਤੇ ਇਹ ਸੈਮਸੰਗ ਦੀ ਪਹਿਲੀ ਮੇਡ ਇਨ ਇੰਡੀਆ ਸਮਾਰਟਵਾਚ ਹੈ।

Galaxy Watch Active 2 ਨੂੰ ਪਹਿਲੀ ਵਾਰ ਪਿਛਲੇ ਸਾਲ ਸਤੰਬਰ 'ਚ ਲਾਂਚ ਕੀਤਾ ਗਿਆ ਸੀ। ਗਲੈਕਸੀ ਵਾਚ ਐਕਟੀਵ 2 ਦਾ ਐਲਯੂਮੀਨੀਅਮ ਐਡੀਸ਼ਨ ਐਕਵਾ ਬਲੈਕ, ਕਲਾਊਡ ਸਿਲਵਰ ਅਤੇ ਪਿੰਕ ਗੋਲਡ ਕਲਰ ਵੇਰੀਐਂਟ 'ਚ ਮਿਲੇਗਾ। ਇਸ ਦੀ ਵਿਕਰੀ 11 ਜੁਲਾਈ ਤੋਂ ਸ਼ੁਰੂ ਹੋਵੇਗੀ। 31 ਅਗਸਤ ਤੱਕ ਇਸ ਸਮਾਰਟਵਾਚ ਨੂੰ ਖਰੀਦਣ ਵਾਲਿਆਂ ਨੂੰ 10 ਫੀਸਦੀ ਦਾ ਕੈਸ਼ਬੈਕ ਅਤੇ ਨੋ ਕਾਸਟ ਈ.ਐੱਮ.ਆਈ. ਦੀ ਸੁਵਿਧਾ ਮਿਲੇਗੀ।

Samsung Galaxy Watch Active 2 ਦੇ ਸਪੈਸੀਫਿਕੇਸ਼ਨਸ
ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ 'ਚ 1.4 ਇੰਚ ਦੀ ਸੁਪਰ ਏਮੋਲੇਡ ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 360x360 ਪਿਕਸਲ ਹੈ। ਨਾਲ ਹੀ ਸਕਰੀਨ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ ਡੀ.ਐਕਸ. ਪਲੱਸ ਦਾ ਸਪੋਰਟ ਦਿੱਤਾ ਗਿਆ ਹੈ। ਯੂਜ਼ਰਸ ਨੂੰ ਇਸ ਵਾਚ 'ਚ ਰੋਟੇਟਿੰਗ ਟੱਚ ਬੇਜ਼ਲ ਮਿਲਣਗੇ, ਜਿਸ ਨਾਲ ਇਸ ਦੇ ਇੰਟਰਫੇਸ ਨੂੰ ਕੰਟਰੋਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਗਲੈਕਸੀ ਵਾਚ ਐਕਟੀਵ 2 'ਚ ਟਾਈਜ਼ਨ ਪਲੇਟਫਾਰਮ ਮੌਜੂਦ ਹੈ, ਜੋ ਐਂਡ੍ਰਾਇਡ 5.0 ਅਤੇ ਆਈ.ਓ.ਐੱਸ. 9.0 ਨੂੰ ਸਪੋਰਟ ਕਰਦਾ ਹੈ।

ਸੈਮਸੰਗ ਨੇ ਇਸ ਵਾਚ 'ਚ ਬਿਹਤਰ ਪਰਫਾਰਮੈਂਸ ਲਈ 340 ਐੱਮ.ਏ.ਐੱਚ. ਦੀ ਬੈਟਰੀ, 1.5 ਜੀ.ਬੀ. ਰੈਮ ਅਤੇ ਐਕਸੀਨਾਸ 9110 ਪ੍ਰੋਸੈਸਰ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਵਾਚ 'ਚ ਹਾਰਟ ਰੇਟ ਸੈਂਸਰ, ਈ.ਸੀ.ਜੀ. ਸੈਂਸਰ, ਐਕਸੇਲੋਮੀਟਰ, ਬੈਰੋਮੀਟਰ ਅਤੇ ਲਾਈਟ ਸੈਂਸਰ ਦਿੱਤਾ ਹੈ। ਯੂਜ਼ਰਸ ਨੂੰ ਗਲੈਕਸੀ ਵਾਚ ਐਕਟੀਵ2 4ਜੀ 'ਚ 39 ਵਰਕ ਆਊਟ ਮੋਡ ਮਿਲਣਗੇ, ਜਿਸ 'ਚ ਰਨਿੰਗ, ਵਾਕਿੰਗ, ਸਾਈਕਲਿੰਗ ਅਤੇ ਸਵਿਮਿੰਗ ਵਰਗੇ ਐਕਟੀਵਿਟੀ ਸ਼ਾਮਲ ਹੈ। ਉੱਥੇ, ਇਹ ਸਮਾਰਟ ਵਾਟਰ ਰੈਸੀਸਟੈਂਟ ਅਤੇ ਡਸਟ ਪਰੂਫ ਹੈ।

Karan Kumar

This news is Content Editor Karan Kumar