ਭਾਰਤ 'ਚ ਸਸਤਾ ਹੋਇਆ ਸੈਮਸੰਗ ਦਾ ਇਹ ਸਮਾਰਟਫੋਨ

07/27/2020 2:14:45 AM

ਗੈਜੇਟ ਡੈਸਕ—ਸਾਊਥ ਕੋਰੀਆ ਦੀ ਟੈਕ ਕੰਪਨੀ ਸੈਮਸੰਗ ਭਾਰਤ 'ਚ ਆਪਣਾ ਸਮਾਰਟਫੋਨ ਮਾਰਕੀਟ ਤੇਜ਼ੀ ਨਾਲ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਕ ਤੋਂ ਬਾਅਦ ਇਕ ਡਿਵਾਈਸੇਜ ਸਸਤੇ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਗਲੈਕਸੀ ਏ51 ਦੀ ਕੀਮਤ 'ਚ ਕਟੌਤੀ ਕਰਨ ਤੋਂ ਬਾਅਦ ਹੁਣ ਸੈਮਸੰਗ ਨੇ ਆਪਣੀ ਏ-ਸੀਰੀਜ਼ ਦਾ ਮਸ਼ਹੂਰ ਡਿਵਾਈਸ ਵੀ ਸਸਤਾ ਕਰ ਦਿੱਤਾ ਹੈ। ਬਾਇਰਸ ਗਲੈਕਸੀ ਏ21ਐੱਸ ਨੂੰ ਵੀ ਹੁਣ ਪਹਿਲੇ ਤੋਂ ਘੱਟ ਕੀਮਤ 'ਤੇ ਖਰੀਦ ਸਕਣਗੇ ਅਤੇ ਇਸ ਨੂੰ 1,000 ਰੁਪਏ ਦਾ ਪ੍ਰਾਈਸ ਕੱਟ ਮਿਲਿਆ ਹੈ।

ਕੰਪਨੀ ਨੇ ਮਿਡਰੇਂਜ ਸੈਮਗੈਂਟ 'ਚ ਇਸ ਸਾਲ ਦੀ ਸ਼ੁਰੂਆਤ 'ਚ ਗਲੈਕਸੀ ਏ21ਐੱਸ ਲਾਂਚ ਕੀਤਾ ਸੀ ਅਤੇ ਫੋਨ ਦੇ ਟਾਪ ਐਂਡ ਵੇਰੀਐਂਟ ਦੀ ਕੀਮਤ ਘੱਟ ਕੀਤੀ ਗਈ ਹੈ। ਇਸ ਫੋਨ ਦੇ 6ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 18,499 ਰੁਪਏ ਸੀ ਪਰ ਪ੍ਰਾਈਸ-ਕੱਟ ਤੋਂ ਬਾਅਦ ਇਸ ਨੂੰ 17,499 ਰੁਪਏ 'ਚ ਖਰੀਦਿਆ ਜਾ ਸਕੇਗਾ। 

ਇਸ 'ਚ 6.5 ਇੰਚ ਦੀ ਐੱਚ.ਡੀ.+ਇਨਫਿਨਿਟੀ ਓ ਡਿਸਪਲੇਅ  720x1600 ਪਿਕਸਲ ਰੈਜੋਲਿਉਸ਼ਨ ਦਿੱਤੀ ਗਈ ਹੈ। ਇਹ ਫੋਨ ਸੈਸਮੰਗ ਦੇ Exynos 850 ਪ੍ਰੋਸੈਸਰ ਨਾਲ ਆਉਂਦਾ ਹੈ। ਗੱਲ ਕਰੀਏ ਕੈਮਰੇ ਦੀ ਤਾਂ ਫੋਨ 'ਚ ਸੈਲਫੀ ਲਈ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਉੱਥੇ, ਰੀਅਲ ਪੈਨਲ 'ਤੇ ਕਵਾਡ ਸੈਟਅਪ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ, 8 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ, 2 ਮੈਗਾਪਿਕਸਲ ਦਾ ਹੀ ਮੈਕ੍ਰੋ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ ਜੋ 15 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।


Karan Kumar

Content Editor

Related News