...ਤਾਂ ਸ਼ਾਓਮੀ ਦੇ ਫੋਨ ’ਚ ਆਏਗਾ ਸੈਮਸੰਗ ਦਾ 64MP ਵਾਲਾ ਕੈਮਰਾ

06/14/2019 1:03:43 PM

ਗੈਜੇਟ ਡੈਸਕ– ਸੈਸਮੰਗ ਅਤੇ ਸੋਨੀ ਨੇ ਸਭ ਤੋਂ ਪਹਿਲਾਂ 48 ਮੈਗਾਪਿਕਸਲ ਦੇ ਕੈਮਰਾ ਸੈਂਸਰ ਨੂੰ ਪੇਸ਼ ਕੀਤਾ ਸੀ। ਇਸ ਸਮੇਂ ਦੁਨੀਆ ਦੀਆਂ ਜ਼ਿਆਦਾਤਰ ਸਮਾਰਟਫੋਨ ਕੰਪਨੀਆਂ ਆਪਣੇ ਡਿਵਾਈਸਿਜ਼ ’ਚ ਇਨ੍ਹਾਂ ਸੈਂਸਰਾਂ ਦਾ ਇਸਤੇਮਾਲ ਕਰਨ ਲੱਗੀਆਂ ਹਨ ਅਤੇ ਇਨ੍ਹਾਂ ਦੇ ਹੀ ਦਮ ’ਤੇ ਨਵੇਂ ਸਮਾਰਟਫੋਨਜ਼ ਨੂੰ ਪ੍ਰਮੋਟ ਵੀ ਕੀਤਾਜਾ ਰਿਹਾ ਹੈ। 48 ਮੈਗੈਪਿਕਸਲ ਦੇ ਸੈਂਸਰ ਤੋਂ ਬਾਅਦ ਸੈਮਸੰਗ ਹੁਣ 64MP ISOCELL ਸਮਾਰਟਫੋਨ ਕੈਮਰਾ ਸੈਂਸਰ ਲੈ ਕੇ ਆਈ ਹੈ ਜਿਸ ਨੂੰ ਬਹੁਤ ਜਲਦੀ ਹੀ ਨਵੇਂ ਸਮਾਰਟਫੋਨਜ਼ ’ਚ ਦੇਖਿਆ ਜਾ ਸਕੇਗਾ। 

ਕੁਝ ਦਿਨ ਪਹਿਲਾਂ ਲਾਂਚ ਕੀਤੇ ਗਏ ਇਨ੍ਹਾਂ ਸੈਂਸਰਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਸੈਮਸੰਗ ਇਸ ਨੂੰ ਆਪਣੇ ਅਗਲੇ ਗਲੈਕਸੀ ਸਮਾਰਟਫੋਨ ’ਚ ਉਪਲੱਬਧ ਕਰਵਾ ਸਕਦੀ ਹੈ। ਹਾਲਾਕਿ, ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਹੁਣ ਅਜਿਹਾ ਨਹੀਂ ਹੈ। 

ਵੀਬੋ ’ਤੇ ਟਿਪਸਟਰ ਆਈਸ ਯੂਨਿਵਰਸ ਨੇ ਇਕ ਪੋਸਟ ਪਾਈ ਹੈ। ਪੋਸਟ ਮੁਤਾਬਕ, ਸੈਮਸੰਗ ਦਾ ਇਹ 64 ਮੈਗਾਪਿਕਸਲ ਵਾਲਾ ਸੈਂਸਰ ਸਭ ਤੋਂ ਪਹਿਲਾਂ ਸ਼ਾਓਮੀ ਰੈੱਡਮੀ ਦੇ ਡਿਵਾਈਸ ’ਚ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਟਵੀਟ ’ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਸੈਮਸੰਗ ਇਕ ਮਿਸਟੀਰੀਅਸ ਗਲੈਕਸੀ ਏ ਸੀਰੀਜ਼ ਅਤੇ ਰੈੱਡਮੀ ਫੋਨ ਜ਼ਰੀਏ 64 ਮੈਗਾਪਿਕਸਲ ਕੈਮਰਾ ਸੈਂਸਰ ਦਾ ਪ੍ਰੀਮੀਅਮ ਕਰੇਗੀ। ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਕੰਪਨੀ ਇਸ ਸੈਂਸਰ ਨੂੰ ਕਿਹੜੇ ਡਿਵਾਈਸ ’ਚ ਪਹਿਲਾਂ ਦੇਵੇਗੀ।