ਦੁਨੀਆਭਰ 'ਚ 5G ਲਾਂਚ ਹੋਣ ਤੋਂ ਪਹਿਲਾਂ ਸੈਮਸੰਗ ਨੇ ਸ਼ੁਰੂ ਕੀਤੀ 6G ਤਿਆਰੀ
Wednesday, Jun 05, 2019 - 01:36 AM (IST)

ਗੈਜੇਟ ਡੈਸਕ—ਦੱਖਣੀ ਕੋਰੀਆਈ ਟੈਕਨੋਲਾਜੀ ਕੰਪਨੀ ਸੈਮਸੰਗ ਨੇ ਦੁਨੀਆਭਰ 'ਚ 5ਜੀ ਸੇਵਾ ਦੀ ਪੂਰੀ ਤਰ੍ਹਾਂ ਨਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ 6ਜੀ ਦੀ ਤਿਆਰੀ ਕਰ ਲਈ ਹੈ। ਸੈਮਸੰਗ ਨੇ ਸਿਉਲ 'ਚ 6ਜੀ ਮੋਬਾਇਲ ਨੈੱਟਵਰਕ ਦੇ ਵਿਕਾਸ ਲਈ ਨਵਾਂ ਰਿਸਰਚ ਸੈਂਟਰ ਓਪਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਦੇ ਅਧਿਕਾਰੀ ਨੇ ਦਿੱਤੀ ਹੈ। ਕੰਪਨੀ ਦਾ ਰਿਸਰਚ ਅਤੇ ਡਿਵੈੱਲਪਰਮੈਂਟ ਫਰਮ Samsung Research ਐਡਵਾਂਸ ਸੈਲੂਲਰ ਤਕਨੀਕ ਦੇ ਵਿਕਾਸ ਲਈ ਕੰਮ ਕਰਦਾ ਹੈ। । Samsung Research ਨੇ 6ਜੀ ਨੈੱਟਵਰਕ ਦੇ ਡਿਵੈੱਲਪਮੈਂਟ ਲਈ ਇਕ ਨਵੀਂ ਟੀਮ ਵੀ ਗਠਿਤ ਕੀਤੀ ਹੈ।
ਇਸ ਵੇਲੇ ਦੁਨੀਆਭਰ 'ਚ 4G LTE ਮੇਨ ਸਟਰੀਮ ਕਮਿਊਨੀਕੇਸ਼ਨ ਟੈਕਨੋਲਾਜੀ ਦੇ ਤੌਰ 'ਤੇ ਬਣਿਆ ਹੋਇਆ ਹੈ। ਕੋਰੀਆਈ ਮੀਡੀਆ ਰਿਪੋਰਟਸ ਮੁਤਾਬਕ 5ਜੀ ਸੇਵਾ ਨੂੰ ਸਿਰਫ ਕੁਝ ਦੇਸ਼ਾਂ 'ਚ ਹੀ ਰੋਲ ਆਊਟ ਕੀਤਾ ਗਿਆ ਹੈ ਅਤੇ ਇਹ ਅਜੇ ਸ਼ੁਰੂਆਤੀ ਸਟੇਜ਼ 'ਚ ਹੈ। ਅਜਿਹੇ 'ਚ ਸੈਮਸੰਗ ਦਾ 6ਜੀ ਤਕਨੀਕ 'ਤੇ ਕੰਮ ਕਰਨਾ ਕੰਪਨੀ ਦੀ ਦੂਰਗਾਮੀ ਤਕਨੀਕ ਹੈ ਅਤੇ ਬਿਜ਼ਨੈੱਸ ਪਲਾਨ ਦਾ ਹਿੱਸਾ ਹੈ। ਸੈਮਸੰਗ ਨੇ ਹੀ ਦੁਨੀਆ ਦਾ ਪਹਿਲਾਂ 5ਜੀ ਸਮਰਾਟਫੋਨ Galaxy S10 5G ਅਪ੍ਰੈਲ 'ਚ ਲਾਂਚ ਕੀਤਾ ਹੈ। 5ਜੀ ਦਾ ਇਸਤੇਮਾਲ ਕਈ ਤਰ੍ਹਾਂ ਦੇ ਸੰਚਾਰ ਤੰਤਰ ਵਿਵਸਥਾ ਨੂੰ ਸ਼ਾਨਦਾਰ ਬਣਾਉਣ ਲਈ ਕੀਤਾ ਜਾ ਸਕਦਾ ਹੈ। ਜਿਵੇਂ ਕਿ ਸੈਲਫ ਡਰਾਈਵਿੰਗ ਗੱਡੀਆਂ, ਛੋਟੀਆਂ ਫੈਕਟਰੀਆਂ ਅਤੇ ਇੰਟਰਨੈੱਟ ਆਫ ਥਿੰਗਸ ਲਈ 5ਜੀ ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਸੈਮਸੰਗ ਤੋਂ ਇਲਾਵਾ ਕਈ ਹੋਰ ਕੋਰੀਆਈ ਤਕਨੀਕੀ ਕੰਪਨੀਆਂ ਫਿਊਚਰ ਮੋਬਾਇਲ ਟੈਕਨਾਲੋਜੀ ਲਈ ਕੰਮ ਕਰਨ ਲੱਗੀਆਂ ਹਨ। ਇਨ੍ਹਾਂ ਕੰਪਨੀਆਂ ਦਾ ਮੁੱਖ ਉਦੇਸ਼ ਅਮਰੀਕਾ ਤੋਂ ਪਹਿਲਾਂ 6ਜੀ ਨੈੱਟਵਰਕ ਪਲਾਨ ਦਾ ਐਲਾਨ ਕਰਨਾ ਹੈ। ਇਕ ਹੋਰ ਕੋਰੀਆਈ ਤਕਨੀਕੀ ਕੰਪਨੀ ਐੱਲ.ਜੀ. ਇਲੈਕਟ੍ਰਾਨਿਕਸ ਨੋ ਕੋਰੀਆ ਐਡਵਾਂਸ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ (KAIST) ਅਤੇ ਦੱਖਣੀ ਕੋਰੀਆ ਦੀ ਨੰਬਰ ਦੋ ਟੈਲੀਕਾਮ ਕੰਪਨੀ LG ਨਾਲ 6ਜੀ ਰਿਸਰਚ ਸੈਂਟਰ ਲਈ ਸਾਂਝੇਦਾਰੀ ਕੀਤੀ ਹੈ। ਇੰਟਰਨੈਸ਼ਨਲ ਰਿਸਰਚ ਜਰਨਲ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਮੁਤਾਬਕ ਆਉਣ ਵਾਲੇ ਸਮੇਂ 'ਚ 6ਜੀ ਤਕਨੀਕ ਦੇ ਡਿਵੈੱਲਪਮੈਂਟ ਦਾ ਮੁੱਖ ਉਦੇਸ਼ ਸੈਟੇਲਾਈਟਸ ਨੂੰ ਇੰਟੀਗ੍ਰੇਟ ਕਰਕੇ ਗਲੋਬਲ ਕਵਰੇਜ਼ ਪ੍ਰਦਾਨ ਕਰਨਾ ਹੋਵੇਗਾ। ਜਿਸ ਕਾਰਨ ਹਾਈ ਡਾਟਾ ਰੇਜ਼ 'ਤੇ ਯੂਜ਼ਰਸ ਨੂੰ 5ਜੀ ਤੋਂ ਵੀ ਤੇਜ਼ ਇੰਟਰਨੈੱਟ ਸਪੀਡ ਦਾ ਲਾਭ ਮਿਲ ਸਕੇ।