ਸੈਮਸੰਗ ਦਾ ਧਾਂਸੂ ਆਫਰ: TV ਖਰੀਦਣ ’ਤੇ 77 ਹਜ਼ਾਰ ਤਕ ਦਾ ਸਮਾਰਟਫੋਨ ਮੁਫਤ

01/21/2020 6:10:52 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਦਿੱਗਜ ਕੰਪਨੀ ਸੈਮਸੰਗ ਭਾਰਤ ’ਚ ਰਿਪਬਲਿਕ ਡੇਅ ਨੂੰ ਦੇਖਦੇ ਹੋਏ ਗਾਹਕਾਂ ਲਈ ਕਈ ਆਕਰਸ਼ਕ ਆਫਰ ਲੈ ਕੇ ਆਈ ਹੈ। ਸੈਮਸੰਗ ਆਪਣੇ ਟੈਲੀਵਿਜ਼ਨ, ਵਾਸ਼ਿੰਗ ਮਸ਼ੀਨ, ਫਰਿਜ ਅਤੇ ਮਾਈਕ੍ਰੋਵੇਵ ਵਰਗੇ ਪ੍ਰੋਡਕਟਸ ਖਰੀਦਣ ’ਤੇ 15 ਫੀਸਦੀ ਦਾ ਕੈਸ਼ਬੈਕ, ਈ.ਐੱਮ.ਆਈ. ਅਤੇ ਜ਼ੀਰੋ ਡਾਊਨ ਪੇਮੈਂਟ ਵਰਗੀਆਂ ਸੁਵਿਧਾਵਾਂ ਦੇ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਸੈਮਸੰਗ ਨੇ QLED ਜਾਂ 4ਕੇ ਯੂ.ਐੱਚ.ਡੀ. ਟੀਵੀ ਖਰੀਦਣ ’ਤੇ ਗਾਹਕਾਂ ਨੂੰ ਤੋਹਫੇ ਦੇਣ ਦਾ ਵੀ ਫੈਸਲਾ ਕੀਤਾ ਹੈ। ਸੈਮਸੰਗ ਟੀਵੀ ਖਰੀਦਣ ’ਤੇ ਗਾਹਕਾਂ ਨੂੰ 76,900 ਰੁਪਏ ਤਕ ਦਾ ਸਮਾਰਟਫੋਨ ਮੁਫਤ ਮਿਲ ਸਕਦਾ ਹੈ। 

ਕੀ ਹੈ ਸੈਮਸੰਗ ਦਾ ਆਫਰ
ਸੈਮਸੰਗ ਨੇ ਆਪਣੀ ਪ੍ਰੈੱਸ ਰਿਲੀਜ਼ ’ਚ ਕਿਹਾ ਹੈ, ‘ਆਫਰ ’ਚ ਗਾਹਕਾਂ ਨੂੰ ਸੈਮਸੰਗ ਕਿਊ.ਐੱਲ.ਈ.ਡੀ. ਅਤੇ 4ਕੇ ਯੂ.ਐੱਚ.ਡੀ. ਟੀਵੀ ਦੇ ਚੁਣੋ ਹੋਏ ਮਾਡਲ ਖਰੀਦਣ ’ਤੇ 76,900 ਰੁਪਏ ਵਾਲਾ ਗਲੈਕਸੀ ਐੱਸ10 (512 ਜੀ.ਬੀ.), 19,999 ਰੁਪਏ ਕੀਮਤ ਵਾਲਾ ਗਲੈਕਸੀ ਏ50ਐੱਸ (4 ਜੀ.ਬੀ.), 16,999 ਰੁਪਏ ਵਾਲਾ ਗਲੈਕਸੀ ਐੱਮ30 6 ਜੀ.ਬੀ. ਮਾਡਲ, 8,499 ਰੁਪਏ ਕੀਮਤ ਵਾਲਾ ਗਲੈਕਸੀ ਏ10ਐੱਸ ਅਤੇ 3799 ਰੁਪਏ ਵਾਲਾ ਸੈਮਸੰਗ ਯੂ ਫਲੈਕਸ ਹੈੱਡਫੋਨ ਵਰਗੇ ਤੋਹਫੇ ਦਿੱਤੇ ਜਾ ਰਹੇ ਹਨ। 

ਤੋਹਫੇ ਤੋਂ ਇਲਾਵਾ ਕੰਪਨੀ 30 ਦਿਨ ਦਾ Zee5 ਸਬਸਕ੍ਰਿਪਸ਼ਨ ਵੀ ਮੁਫਤ ’ਚ ਦੇ ਰਹੀ ਹੈ। ਸੈਮਸੰਗ ਦੀ ਇਹ ਸੇਲ ਕੰਪਨੀ ਦੇ ਸਟੋਰਾਂ ’ਤੇ ਚੱਲ ਰਹੀ ਹੈ। ਇੰਨਾ ਹੀ ਨਹੀਂ, ਕੰਪਨੀ ‘ਮਾਈ ਸੈਮਸੰਗ ਮਾਈ ਈ.ਐੱਮ.ਆਈ. ਸਰਵਿਸ’ ਵੀ ਲੈ ਕੇ ਆਈ ਹੈ। ਇਸ ਸਰਵਿਸ ਤਹਿਤ ਗਾਹਕ ਆਪਣੇ ਬਜਟ ਦੇ ਹਿਸਾਬ ਨਾਲ ਈ.ਐੱਮ.ਆਈ. ਅਤੇ ਡਾਊਨ ਪੇਮੈਂਟ ਚੁਣ ਸਕਦੇ ਹਨ। ਕੰਪਨੀ 31 ਜਨਵਰੀ ਤਕ ਚੁਣੇ ਹੋਏ ਮਾਡਲਸ ਖਰੀਦਣ ’ਤੇ 2 ਸਾਲ ਦੀ ਵਾਰੰਟੀ ਅਤੇ 10 ਸਾਲ ਦੀ ਨੋ ਸਕਰੀਨ ਬਰਨ-ਇਨ ਵਾਰੰਟੀ ਵੀ ਦੇ ਰਹੀ ਹੈ।