ਸੈਮਸੰਗ ਗਲੈਕਸੀ ਫੋਲਡ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ, ਜੁਲਾਈ ''ਚ ਨਹੀਂ ਹੋਵੇਗਾ ਲਾਂਚ

06/16/2019 11:54:26 PM

ਗੈਜੇਟ ਡੈਸਕ—ਸੈਮਸੰਗ ਦੇ ਅਲਟਰਾ ਪ੍ਰੀਮੀਅਮ ਸਮਾਰਟਫੋਨ ਸੈਮਸੰਗ ਗਲੈਕਸੀ ਫੋਲਡ ਲਈ ਬਾਇਰਸ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਕੋਰੀਅਨ ਹੇਰਾਲਡ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਜੁਲਾਈ 'ਚ ਸੈਮਸੰਗ ਫੋਲਡ ਸਮਾਰਟਫੋਨ ਲਾਂਚ ਨਹੀਂ ਕਰੇਗੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਪ੍ਰੈਲ ਤੋਂ ਇਸ ਦੇ ਬਾਰੇ 'ਚ ਕੋਈ ਪ੍ਰੋਗੈੱਸ ਕੰਪਨੀ ਵੱਲੋਂ ਨਹੀਂ ਕੀਤੀ ਗਈ ਹੈ। ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਇਹ ਫੋਨ ਅਪ੍ਰੈਲ 'ਚ ਲਾਂਚ ਕੀਤਾ ਜਾ ਸਕਦਾ ਹੈ। ਅਪ੍ਰੈਲ 'ਚ ਲਾਂਚਿੰਗ 'ਚ ਦੇਰੀ ਤੋਂ ਬਾਅਦ ਜੁਲਾਈ 'ਚ ਇਸ ਫੋਨ ਦੀ ਲਾਂਚਿੰਗ ਨਾਲ ਜੁੜੀਆਂ ਖਬਰਾਂ ਆਉਂਦੀਆਂ ਰਹੀਆਂ।

ਖਾਮੀਆਂ ਨੂੰ ਦੂਰ ਕਰਨ ਦਾ ਦਾਅਵਾ
ਹੁਣ ਮਿਲ ਰਹੀ ਨਵੀਂ ਜਾਣਕਾਰੀ ਮੁਤਾਬਕ ਫੈਂਸ ਨੂੰ ਇਹ ਫੋਨ ਖਰੀਦਣ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਫੋਨ ਦੀ ਡਿਸਪਲੇਅ 'ਚ ਕਈ ਖਾਮੀਆਂ ਸਾਹਮਣੇ ਆਈਆਂ ਸਨ ਜਿਸ ਕਾਰਨ ਫੋਨ ਦੀ ਲਾਂਚਿੰਗ 'ਚ ਦੇਰੀ ਹੋ ਰਹੀ ਹੈ। ਹਾਲਾਂਕਿ ਕੰਪਨੀ ਦੇ ਇਕ ਆਫੀਸ਼ੀਅਲ ਦਾ ਕਹਿਣਾ ਹੈ ਕਿ ਕੰਪਨੀ ਨੇ ਖਾਮੀਆਂ ਨੂੰ ਦੂਰ ਕਰ ਲਿਆ ਹੈ।

ਜੁਲਾਈ 'ਚ ਲਾਂਚ ਹੋਣ ਦੀ ਸੀ ਖਬਰ
ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਸੈਮਸੰਗ ਨੇ ਆਪਣੇ ਰੀਡਿਜ਼ਾਈਨ ਮਾਡਲ ਦੀ ਟੈਸਟਿੰਗ ਦਾ ਕੰਮ ਯੂ.ਐੱਸ. 'ਚ ਤਿੰਨ ਮੋਬਾਇਲ ਕਰੀਅਰਸ ਨਾਲ ਪੂਰਾ ਕਰ ਲਿਆ ਹੈ। ਅਜਿਹਾ 'ਚ ਮੰਨਿਆ ਜਾ ਰਿਹਾ ਸੀ ਕਿ ਸਮਾਰਟਫੋਨ ਜੁਲਾਈ 'ਚ ਲਾਂਚ ਕੀਤਾ ਜਾ ਸਕਦਾ ਹੈ। ਗਲਕੈਸੀ ਫੋਲਡ 'ਚ ਦੋ ਵੱਡੀਆਂ ਦਿੱਕਤਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਇਕ ਇਸ ਦੇ ਹਿੰਜ (ਮੁੜਨ ਵਾਲੀ ਜਗ੍ਹਾ) ਅਤੇ ਦੂਜੀ ਡਿਸਪਲੇਅ 'ਤੇ ਲੱਗੇ ਪ੍ਰੋਟੈਕਟਿਵ ਕਵਰ ਨਾਲ ਜੁੜੀ ਸੀ। ਕਈ ਐਕਸਪਰਟਸ ਨੇ ਸਕਰੀਨ 'ਤੇ ਲੱਗੀ ਲੇਅਰ ਨੂੰ ਪਲਾਸਟਿਕ ਲੇਅਰ ਸਮਝ ਕੇ ਹਟਾ ਦਿੱਤਾ ਸੀ, ਜਿਸ ਤੋਂ ਬਾਅਦ ਡਿਸਪਲੇਅ ਖਰਾਬ ਹੋਣ ਦੇ ਮਾਮਲੇ ਸਾਹਮਣੇ ਆਏ ਸਨ।

Galaxy Fold ਦੇ ਸਪੈਸੀਫਿਕੇਸ਼ਨਸ
ਗੱਲ ਕਰੀਏ ਸਪੈਸੀਫਿਕੇਸ਼ਨਸ ਦੀ ਤਾਂ ਇਸ 'ਚ 7.3 ਇੰਚ ਦੀ ਇਨਫਿਨਿਟੀ-ਵੀ ਫਲੈਕਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1536x2152  ਹੈ। ਉੱਥੇ ਫੋਲਡ ਕਰਨ 'ਤੇ ਫੋਨ 'ਚ ਛੋਟਾ 4.6 ਇੰਚ ਦੀ ਡਿਸਪਲੇਅ ਹੋ ਜਾਵੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ 840x1960 ਹੋ ਜਾਵੇਗਾ। ਗਲੈਕਸੀ ਫੋਲਡ 'ਚ 7 ਐੱਨ.ਐੱਮ. ਦਾ ਪ੍ਰੋਸੈਸਰ 12ਜੀ.ਬੀ. ਰੈਮ ਨਾਲ ਦਿੱਤਾ ਗਿਆ ਹੈ। ਡਿਵਾਈਸ 'ਚ 16 ਮੈਗਾਪਿਕਸਲ ਦਾ ਅਲਟਰਾ-ਵਾਇਡ ਕੈਮਰਾ, ਇਕ 12 ਮੈਗਾਪਿਕਸਲ ਟੈਲੀਫੋਟੋ ਕੈਮਰਾ ਅਤੇ ਦੂਜਾ 12 ਮੈਗਾਪਿਕਸਲ ਦਾ ਵਾਇਡ ਐਂਗਲ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਚ 10 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਐਂਡ੍ਰਾਇਡ 9.0 ਪਾਈ 'ਤੇ ਬੇਸਡ ਸੈਮਸੰਗ ਵਨ ਯੂ.ਆਈ. 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,380 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News