ਸੈਮਸੰਗ ਸਮਾਰਟਫੋਨਜ਼ ਨੂੰ ਜਲਦ ਮਿਲ ਸਕਦੈ iPhone ਵਾਲਾ ਇਹ ਫੀਚਰ

01/25/2020 12:36:34 PM

ਗੈਜੇਟ ਡੈਸਕ– ਗੂਗਲ ਇਕੱਲੀ ਟੈੱਕ ਕੰਪਨੀ ਨਹੀਂ ਹੈ ਜੋ ਆਈਫੋਨ ’ਚ ਮਿਲਣ ਵਾਲੇ AirDrop ਵਰਗੇ ਫੀਚਰ ’ਤੇ ਕੰਮ ਕਰ ਰਹੀ ਹੈ। ਹੁਣ XDA ਡਿਵੈੱਲਪਰਾਂ ਦੀ ਨਵੀਂ ਰਿਪੋਰਟ ’ਚ ਸਜੈਸਟ ਕੀਤਾ ਗਿਆਹੈ ਕਿ ਸਮਾਰਟਫੋਨ ਨਿਰਮਾਤਾ ਸੈਮਸੰਗ ਵੀ ਅਜਿਹੇ ਹੀ ਇਕ ਫੀਚਰ ’ਤੇ ਕੰਮ ਕਰ ਰਹੀ ਹੈ, ਜਿਸ ਨੂੰ Quick Share ਨਾਂ ਦਿੱਤਾ ਜਾ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਨੂੰ ਆਪਣੇ ਇਕ ਸੋਰਸ ਰਾਹੀਂ ਇਸ ਦਾ ਏ.ਪੀ.ਕੇ. ਫਾਇਲ ਮਿਲੀ ਹੈ, ਜਿਸ ਕੋਲ ਗਲੈਕਸੀ ਐੱਸ20 ਪਲੱਸ 5ਜੀ ਦਾ ਐਕਸੈਸ ਹੈ। ਇਹ ਐਪ ਕਿਸੇ ਹੋਰ One UI 1.0/1.5 ਜਾਂ One UI 2 ਡਿਵਾਈਸ ’ਚ ਨਹੀਂ ਦਿਸਿਆ। ਦੱਸ ਦੇਈਏ ਕਿ ਗੂਗਲ ਵੀ ਅਜਿਹੇ ਹੀ ਨਵੇਂ ਫੀਚਰ ’ਤੇ ਕੰਮ ਕਰ ਰਹੀ ਹੈ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਆਈਫੋਨ ਦੇ AirDrop ਫੀਚਰ ਦੀ ਤਰਜ ਤੇ ਸੈਮਸੰਗ ਦਾ ਨਵਾਂ ਫੀਚਰ ਯੂਜ਼ਰਜ਼ ਨੂੰ ਮਿਲੇਗਾ। ਨਾਲ ਹੀ ਇਸ ਫੀਚਰ ਦਾ ਏ.ਪੀ.ਕੇ. ਕਈ ਗਲੈਕਸੀ ਡਿਵਾਈਸਿਜ਼ ’ਚ ਇੰਸਟਾਲ ਕਰਨ ਦਾ ਆਪਸ਼ਨ ਮਿਲਿਆ ਪਰ ਸਾਰੇ ਡਿਵਾਈਸਿਜ਼ ’ਚ ਇਹ ਫੰਕਸ਼ਨਲ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਏ.ਪੀ.ਕੇ. ਸਾਡੇ ਟੈਸਟ ਡਿਵਾਈਸਿਜ਼ ਲਈ ਨਹੀਂ ਸੀ, ਅਜਿਹੇ ’ਚ ਇਸ ਦਾ ਕੰਮ ਨਾ ਕਰਨਾ ਹੈਰਾਨ ਕਰਨ ਦੀ ਗੱਲ ਨਹੀਂ ਹੈ। ਇਹ ਫੀਚਰ ਕਿਵੇਂ ਕੰਮ ਕਰੇਗਾ, ਇਸ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਆਲੇ-ਦੁਆਲੇ ਦੀ ਡਿਵਾਈਸਿਜ਼ ਨੂੰ ਸਕੈਨ ਕਰ ਲਵੇਗਾ ਅਤੇ ਇਸ ਦੀ ਮਦਦ ਨਾਲ ਫਾਇਲਾਂ ਸ਼ੇਅਰ ਕੀਤੀਆਂ ਜਾ ਸਕਣਗੀਆਂ। 

ਕੁਇਕ ਸ਼ੇਅਰਿੰਗ ਇੰਝ ਕਰੇਗਾ ਕੰਮ
ਗਲੈਕਸੀ ਯੂਜ਼ਰਜ਼ ਨੂੰ ਕੁਇਕ ਸ਼ੇਅਰ ਫੀਚਰ ਦੀ ਸੈਟਿੰਗਸ ’ਚ 'Contacts only' ਜਾਂ 'everyone' ਸਿਲੈਕਟ ਕਰਨ ਦਾ ਆਪਸ਼ਨ ਮਿਲੇਗਾ। ਨਾਂ ਤੋਂ ਹੀ ਸਾਫ ਹੈ ਕਿ ਕਾਨਟੈਕਟਸ ਓਨਲੀ ’ਚ ਸਿਰਫ ਯੂਜ਼ਰ ਦੇ ਕਾਨਟੈਕਟਸ ਹੀ ਇਸ ਫੀਚਰ ਦੇ ਹੋਣ ’ਤੇ ਫਾਇਲਾਂ ਸ਼ੇਅਰ ਕਰ ਸਕਣਗੇ, ਉਥੇ ਹੀ ਦੂਜੇ ਐਵਰੀਵਨ ਸਿਲੈਕਟ ਕਰਨ ਦੀ ਸਥਿਤੀ ’ਚ ਸਾਰੇ ਸੁਪੋਰਟਿਡ ਡਿਵਾਈਸਿਜ਼ ਇਸ ਨੂੰ ਸਕੈਨ ਕਰ ਸਕਣਗੇ। ਕੁਇਕ ਸ਼ੇਅਰ ਫੀਚਰ ਲਈ ਸੈਮਸੰਗ ਯੂਜ਼ਰਜ਼ ਦੀਆਂ ਫਾਇਲਾਂ ਥੋੜ੍ਹੀ ਦੇਰ ਲਈ ਸੈਮਸੰਗ ਕਲਾਊਡ ’ਚ ਸੇਵ ਕਰਨਗੇ ਅਤੇ ਇਸ ਤੋਂ ਬਾਅਦ ਸੈਮਸੰਗ ਸਮਾਰਟ ਥਿੰਗਸ ਡਿਵਾਈਸਿਜ਼ ’ਤੇ ਇਨ੍ਹਾਂ ਨੂੰ ਸਟਰੀਮ ਕੀਤਾ ਜਾਵੇਗਾ। ਸੈਮਸੰਗ ਯੂਜ਼ਰਜ਼ ਰੋਜ਼ 2 ਜੀ.ਬੀ. ਫਾਇਲ ਸਾਈਜ਼ ਤਕ ਇਸ ਦੀ ਮਦਦ ਨਾਲ ਭੇਜ ਸਕਣਗੇ।