ਸੈਮਸੰਗ ਪੇਅ ਯੂਜ਼ਰਸ ਦੀ ਵਧੀ ਪ੍ਰੇਸ਼ਾਨੀ

01/16/2019 10:41:37 AM

ਜਲਦੀ ਖਤਮ ਹੋ ਰਹੀ ਹੈ ਫੋਨ ਦੀ ਬੈਟਰੀ 
ਗੈਜੇਟ ਡੈਸਕ– ਸੈਮਸੰਗ ਸਮਾਰਟਫੋਨ ਵਿਚ ਮੋਬਾਇਲ ਪੇਮੈਂਟ ਸਰਵਿਸ ਲਈ ਵਰਤੋਂ ਵਿਚ ਲਿਆਂਦੀ ਜਾਣ ਵਾਲੀ ਐਪ ‘ਸੈਮਸੰਗ ਪੇਅ’ ਇਕ ਬਗ ਦੀ ਸ਼ਿਕਾਰ ਬਣ ਗਈ ਹੈ, ਜੋ ਸਮਾਰਟਫੋਨ ਦੀ ਬੈਟਰੀ ਨੂੰ ਜਲਦ ਖਤਮ ਕਰ ਦਿੰਦੀ ਹੈ। ਇਸ ਸਮੱਸਿਆ ਬਾਰੇ ਯੂਜ਼ਰਸ਼ ਨੇ ਆਨਲਾਈਨ ਡਿਸਕਸ਼ਨ ਵੈੱਬਸਾਈਟ ‘ਰੈਡਿਟ’ ’ਤੇ ਸ਼ਿਕਾਇਤਾਂ ਦੀ ਝੜੀ ਲਾ ਦਿੱਤੀ ਹੈ, ਜਿਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਐਪ 60 ਫੀਸਦੀ ਤਕ ਜ਼ਿਆਦਾ ਬੈਟਰੀ ਡਰੇਨ ਕਰ ਰਹੀ ਹੈ। ਅਜੇ ਸੈਮਸੰਗ ਨੇ ਇਸ ਸਮੱਸਿਆ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਤੁਸੀਂ 2 ਤਰੀਕਿਆਂ ਵਿਚੋਂ ਕਿਸੇ ਇਕ ਨੂੰ ਅਪਣਾ ਕੇ ਫਿਲਹਾਲ ਇਸ ਸਮੱਸਿਆ ਤੋਂ ਛੁਟਕਾਰਾ ਹਾਸਲ ਕਰ ਸਕਦੇ ਹੋ।

ਸਮੱਸਿਆ ਤੋਂ ਛੁਟਕਾਰਾ ਹਾਸਲ ਕਰਨ ਦੇ 2 ਤਰੀਕੇ
ਬੈਟਰੀ ਡਰੇਨ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਹਾਸਲ ਕਰਨ ਲਈ ਤੁਸੀਂ ਸੈਮਸੰਗ ਪੇਅ ਐਪ ’ਚ ਬੈਟਰੀ ਆਪਟੀਮਾਈਜ਼ੇਸ਼ਨ ਨੂੰ ਡਿਸੇਬਲ ਕਰੋ -
- ਇਸ ਦੇ ਲਈ ਸੈਟਿੰਗਸ > ਐਪਸ > ਸੈਮਸੰਗ ਪੇਅ ਫਰੇਮਵਰਕ >ਬੈਟਰੀ ’ਚ ਜਾਓ।
- ਇੱਥੇ ਟੋਗਲ ਬੈਟਰੀ ਆਪਟੀਮਾਈਜ਼ੇਸਨ ਸੈਟਿੰਗਸ ਨੂੰ ਨੋਟ ਆਪਟੀਮਾਈਜ਼ੇਸ਼ਨ ’ਤੇ ਸੈੱਟ ਕਰੋ।
- ਇਸ ਨਾਲ ਤੁਹਾਡੀ ਬੈਟਰੀ ਡਰੇਨ ਹੋਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਦੂਜਾ ਤਰੀਕਾ
ਬਦਲਵੇਂ ਹੱਲ ਦੀ ਗੱਲ ਕਰੀਏ ਤਾਂ ਤੁਸੀਂ ਇਸ ਐਪ ਨੂੰ ਸੇਮ ਸੈਟਿੰਗ ਪੇਜ ਤੋਂ ਡਿਸੇਬਲ ਕਰ ਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਹਾਸਲ ਕਰ ਸਕਦੇ ਹੋ ਪਰ ਧਿਆਨ ਰੱਖੋ ਕਿ ਇਸ ਤੋਂ ਬਾਅਦ ਤੁਸੀਂ ਇਸ ਐਪ ਦੀ ਵਰਤੋਂ ਨਹੀਂ ਕਰ ਸਕਦੇ।