ਸੈਮਸੰਗ ਨੇ ਖੋਲਿਆ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਐਕਸਪੀਰੀਅੰਸ ਸੈਂਟਰ

09/12/2018 1:49:25 PM

ਗੈਜਟ ਡੇਸਕ: ਸੈਮਸੰਗ ਇਲੈਕਟ੍ਰਾਨਿਕਸ ਨੇ ਬੈਂਗਲੁਰੂ 'ਚ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਐਕਸਪੀਰੀਅੰਸ ਸੈਂਟਰ ਖੋਲਿਆ ਹੈ। ਇਸ ਦਾ ਨਾਂ Samsung Opera House ਹੈ। ਇਸ ਦਾ ਮਕਸਦ ਨਾ ਸਿਰਫ ਉਸ ਦੀ ਨਵੀਂ ਟੈਕਨਾਲੌਜੀ ਨੂੰ ਸ਼ੋਅਕੇਸ ਕਰਨਾ ਹੋਵੇਗਾ ਬਲਕਿ ਉਹ ਲੋਕਾਂ ਦਾ ਫੀਡਬੈਕ ਲੈ ਕੇ ਉਸ ਨੂੰ ਮੇਕ ਫਾਰ ਇੰਡੀਆ ਲਈ ਇਸਤੇਮਾਲ ਕਰੇਗੀ।
ਕੀ ਕੁੱਝ ਹੈ ਖਾਸ?
ਇੱਥੇ ਲੋਕ 4D Sway Chair ਜਾਂ Whiplash Pulsar 4D chair ਦੇ ਰਾਹੀਂ ਵਰਚੂਅਲ ਰਿਐਲਿਟੀ ਦਾ ਮਜ਼ਾ ਲੈ ਸਕਦੇ ਹਨ। 4D Sway Chair ਜਾਂ Whiplash Pulsar 4D chair ਦੇ ਜ਼ਰੀਏ ਲੋਕ 360 ਡਿਗਰੀ ਥ੍ਰੀ-ਡਾਇਮੇਂਸ਼ਨ ਮੂਵਮੈਂਟਸ ਦਾ ਫਾਇਦਾ ਲੈ ਸੱਕਦੇ ਹਨ। ਇਸ ਤੋਂ ਇਲਾਵਾ ਤੁਸੀਂ ਏਅਰਕਰਾਫਟ ਸਟੰਟ ਕਰਦੇ ਹੋਏ ਫਾਇਟਰ ਪਾਈਲਟ ਬਣ ਸਕਦੇ ਹਨ ਜਾਂ ਆਕਾਸ਼ 'ਚ ਲੜਾਈ ਦਾ ਜਾਂ ਇਕ ਰੌਲਰ ਕੋਸਟੰਰ ਰਾਈਡ ਦਾ ਅਨੁਭਵ ਲੈ ਸਕਦੇ ਹਨ। ਜੋ ਲੋਕ ਕਾਇਆਕਿੰਗ ਜਾਂ ਰੋਇੰਗ 'ਚ ਦਿਲਚਸਪੀ ਰੱਖਦੇ ਹਨ, ਉਨ੍ਹਾਂ ਦੇ ਲਈ ਇੱਕ ਖਾਸ ਵੀ. ਆਰ ਐਕਸਪੀਰਿਅੰਸ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗਾਹਕ ਸੈਂਟਰ ਹੋਮ ਥਿਏਟਰ ਜ਼ੋਨ ਨੂੰ ਮੂਵੀਜ਼ ਤੇ ਸ਼ੋਜ਼ ਲਈ ਪ੍ਰੀ-ਬੁੱਕ ਵੀ ਕਰ ਸੱਕਦੇ ਹਨ। Samsung Opera House ਨੂੰ ਇਨੋਵੇਸ਼ਨ, ਲਾਈਫਸਟਾਈਲ, ਐਂਟਰਟੇਨਮੈਂਟ ਤੇ ਕਲਚਰ ਨੌਬ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇੱਥੇ ਫਿੱਟਨੈੱਸ, ਫੋਟੋਗਰਾਫੀ, ਗੇਮਿੰਗ, ਮਿਊਜ਼ਿਕ, ਮੂਵੀਜ਼, ਫੂਡ, ਸਟੈਂਡ-ਅਪ ਕਾਮੇਡੀ, ਤਕਨੀਕ ਸਮੇਤ ਕਈ ਹੋਰ ਐਕਟੀਵਿਟੀਜ਼ ਲਈ ਈਵੈਂਟਸ ਵੀ ਆਯੋਜਿਤ ਕੀਤੇ ਜਾਣਗੇ।



ਤੁਸੀਂ ਪਹਿਲਾਂ ਕਦੇ ਨਹੀਂ ਕੀਤਾ ਹੋਵੇਗਾ ਅਜਿਹਾ ਐਕਸਪੀਰੀਅੰਸ: ਐੱਚ. ਸੀ ਹਾਂਗ
ਸੈਮਸੰਗ ਸਾਊਥ ਵੇਸਟੀ ਏਸ਼ੀਆ ਦੇ ਪ੍ਰੈਜ਼ੀਡੈਂਟ ਤੇ ਸੀ. ਈ. ਓ ਐੱਚ. ਸੀ ਹਾਂਗ ਨੇ ਕਿਹਾ, “ਵਰਤਮਾਨ ਯੂਜ਼ਰਸ ਖਾਸ ਤੌਰ ਨਾਲ ਨੌਜਵਾਨ ਵਰਗ ਵੱਖ ਤਰ੍ਹਾਂ ਦਾ ਐਕਸਪੀਰੀਅੰਸ ਚਾਹੁੰਦੇ ਹਨ। ਕਿਸੇ ਵੀ ਪ੍ਰੋਡਕਟ ਨੂੰ ਚੰਗੇ ਤਰਾਂ ਜਾਨਣ ਲਈ ਉਹ ਪ੍ਰੋਡਕਟ ਨੂੰ ਠੀਕ ਨਾਲ ਚਲਾਉਣ ਤੇ ਅਨੁਭਵ ਕਰਨਾ ਚਾਹੁੰਦੇ ਹਨ। ਇਸ ਲਈ Samsung Opera House ਬਣਾਇਆ ਗਿਆ ਹੈ। ਅਸੀਂ ਇੱਥੇ ਕਈ ਅਜਿਹੇ ਐਕਸਪੀਰੀਅੰਸ ਤਿਆਰ ਕੀਤੇ ਹਨ ਜਿਸ ਨੂੰ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਵੇਗਾ।  ਓਪੇਰਾ ਹਾਉਸ 'ਚ ਵਰਕਸ਼ਾਪ, ਐਕਟੀਵਿਟੀਜ ਤੇ ਈਵੈਂਟਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਜੁਲਾਈ 'ਚ ਨੌਇਡਾ 'ਚ ਓਪਨ ਹੋਈ ਸੈਮਸੰਗ ਦੀ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੈਕਟਰੀ ਦੇ ਦੋ ਮਹੀਨੇ ਤੋਂ ਘੱਟ ਸਮੇਂ 'ਚ ਹੀ ਮੋਬਾਇਲ ਐਕਸਪੀਰੀਅੰਸ ਸੈਂਟਰ ਖੋਲ ਦਿੱਤਾ ਗਿਆ। ਇਹ ਸੈਂਟਰ 33,000 ਸਕੁਆਇਰ ਫੁੱਟ 'ਚ ਖੋਲਿਆ ਗਿਆ ਹੈ।

ਸੈਮਸੰਗ ਦੇ ਸੂਤਰਾਂ ਨੇ ਦੱਸਿਆ ਕਿ ਹੋਰ ਥਾਵਾਂ 'ਚ ਹੇਰਿਟੇਜ ਨਹੀਂ ਤਾਂ ਨਵੀਂ ਇਮਾਰਤਾਂ 'ਤੇ ਵੀ ਵੱਡੇ ਸਾਈਜ਼ ਦੇ ਸੈਂਟਰ ਖੋਲ੍ਹੇ ਜਾਣਗੇ। ਸੈਮਸੰਗ ਇੰਡੀਆ ਦੀ ਆਰ. ਐਂਡ. ਡੀ ਟੀਮ ਦੇ ਐੱਮ. ਟੀ ਦੀਪੇਸ਼ ਸ਼ਾਹ ਨੇ ਕਿਹਾ ਕਿ ਵਾਇਰਲੈੱਸ ਕੰਮਿਊਨਿਕੇਸ਼ਨ, ਈਮੇਜਿੰਗ,ਆਰਟੀਫਿਸ਼ੀਅਲ ਇੰਟੈਲੀਜੈਂਸ, ਵੁਆਈਸ ਅਸਿਸਟੈਂਟ ਤੇ ਇੰਟਰਨੈੱਟ ਆਫ ਥਿੰਗਸ, ਇਨ੍ਹਾਂ ਪੰਜਾਂ ਚੀਜਾਂ 'ਤੇ ਸੈਮਸੰਗ ਦੀ ਇੰਡੀਆ ਟੀਮ ਆਰ. ਐਂਡ. ਡੀ ਕਰ ਰਹੀ ਹੈ। 

ਓਪੇਰਾ ਹਾਊਸ 'ਚ ਵੀ ਇਨ੍ਹਾਂ ਨੂੰ ਰੋਚਕ ਤਰੀਕਾਂ ਨਾਲ ਪੇਸ਼ ਕੀਤਾ ਗਿਆ ਹੈ।  ਉਨ੍ਹਾਂ ਨੇ ਕਿਹਾ ਕਿ ਅਸੀ ਚਾਹਾਂਗੇ ਕਿ ਸਟਾਰਟਅਪ ਸਿੱਟੀ ਬੈਂਗਲੁਰੂ 'ਚ ਲੋਕ ਇੱਥੇ ਮਜ਼ੇ ਕਰਨ ਤੇ ਸਾਡੀ ਟੈਕਨਾਲੌਜੀ 'ਤੇ ਆਪਣੇ ਆਈਡੀਆਜ਼ ਦੇਣ ਤਾਂ ਕਿ ਅਸੀਂ ਉਨ੍ਹਾਂ ਨੂੰ ਆਪਣੇ ਪ੍ਰਾਡਕਟ 'ਚ ਲਿਆ ਸਕਣ।