ਸੈਮਸੰਗ Notebook 9 Pen (2019) ਲਾਂਚ, ਜਾਣੋ ਖਬੀਆਂ

12/13/2018 4:03:25 PM

ਗੈਜੇਟ ਡੈਸਕ- ਦੱਖਣ ਕੋਰੀਆ ਦੀ ਮੋਬਾਇਲ ਨਿਰਮਾਤਾ ਕੰਪਨੀ ਨੇ ਕੰਵਰਟਿਬਲ ਲੈਪਟਾਪ ਰੇਂਜ 'ਚ ਸੈਮਸੰਗ ਨੋਟਬੁੱਕ 9 ਪੈਨ (Samsung Notebook 9 Pen) ਨੂੰ ਲਾਂਚ ਕਰ ਦਿੱਤਾ ਹੈ। ਸੈਮਸੰਗ ਗੈਲੇਕਸੀ ਨੋਟਬੁੱਕ 9 ਪੇਨ  ਦੇ ਦੋ ਵੇਰੀਐਂਟ ਉਤਾਰੇ ਗਏ ਹਨ। ਇਕ 13 ਇੰਚ ਤੇ ਦੂਜਾ 15 ਇੰਚ ਡਿਸਪਲੇਅ ਦੇ ਨਾਲ। 13 ਇੰਚ ਵਾਲਾ ਮਾਡਲ ਇੰਪਰੂਵ ਐੱਸ ਪੇਨ ਤੇ ਵੱਡੇ ਬੈਟਰੀ ਸੈੱਲ ਦੇ ਨਾਲ ਆ ਰਿਹਾ ਹੈ। ਤੁਸੀਂ ਲੋਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਦੋਵਾਂ ਹੀ ਵੇਰੀਐਂਟ ਵਿੰਡੋਜ਼ 10 ਆਊਟ-ਆਫ-ਦ-ਬਾਕਸ 'ਤੇ ਚੱਲਦੇ ਹਨ।

ਸੈਮਸੰਗ ਨੋਟਬੁੱਕ 9 ਪੈਨ (2019) ਦੀ ਕੀਮਤ ਤੇ ਉਪਲੱਬਧਤਾ
ਸੈਮਸੰਗ ਨੋਟਬੁੱਕ 9 ਪੇਨ (2019) ਦੀ ਕੀਮਤ ਨਾਲ ਫਿਲਹਾਲ ਪਰਦਾ ਨਹੀਂ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਦੱਖਣ ਕੋਰੀਆ 'ਚ ਦੋਵੇਂ ਹੀ ਮਾਡਲ 14 ਦਸੰਬਰ ਤੋਂ ਵਿਕਰੀ ਲਈ ਉਪਲੱਬਧ ਹੋਣਗੇ।  2019 ਦੇ ਸ਼ੁਰੂਆਤ 'ਚ ਸੈਮਸੰਗ ਨੋਟਬੁੱਕ 9 ਪੈਨ ਬ੍ਰਾਜੀਲ, ਹਾਂਗ-ਕਾਂਗ ਤੇ ਯੂ. ਐੱਸ ਮਾਰਕੀਟ 'ਚ ਵੀ ਉਪਲੱਬਧ ਕਰਾ ਦਿੱਤਾ ਜਾਵੇਗਾ।

ਸੈਮਸੰਗ ਨੋਟਬੁੱਕ 9 ਪੈਨ (2019) ਦੇ ਫੀਚਰਸ
ਨਵਾਂ ਨੋਟਬੁੱਕ 9 ਪੇਨ ਦਾ ਫਰੇਮ ਮੇਟਲ-ਐਲਮੀਨੀਅਮ ਦਾ ਬਣਿਆ ਹੈ। ਨੋਟਬੁੱਕ 9 ਪੈਨ ਨੂੰ ਓਸੀਅਨ ਬਲੂ ਤੇ ਪਲੇਟੀਨਮ ਵਾਈਟ ਰੰਗ 'ਚ ਉਤਾਰਿਆ ਗਿਆ ਹੈ। ਦੱਸ ਦੇਈਏ ਕਿ ਨਵੀਂ ਸੈਮਸੰਗ ਨੋਟਬੁੱਕ 9 ਪੈਨ (2019) ਨੂੰ ਖਰੀਦਣ 'ਤੇ ਗਾਹਕਾਂ ਨੂੰ ਤਿੰਨ ਮਹੀਨੇ ਲਈ Myscript Nebo ਐਪ ਫਰੀ ਦਿੱਤੀ ਜਾਵੇਗੀ।
ਸੈਮਸੰਗ ਨੋਟਬੁੱਕ 9 ਪੈਨ (2019) ਸਪੈਸੀਫਿਕੇਸ਼ਨ
ਸੈਮਸੰਗ ਨੋਟਬੁੱਕ 9 ਪੇਨ (2019) ਦੇ ਦੋ ਵੇਰੀਐਂਟ ਲਾਂਚ ਕੀਤੇ ਗਏ ਹਨ। ਇਕ 13.3 ਇੰਚ ਤੇ ਦੂਜਾ 15 ਇੰਚ ਡਿਸਪਲੇਅ ਦੇ ਨਾਲ। ਦੋਵੇਂ ਹੀ ਵੇਰੀਐਂਟ ਫੁੱਲ-ਐੱਚ. ਡੀ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹਨ। 2-ਇਨ-1 ਨੋਟਬੁੱਕ 'ਚ 8ਵੇਂ ਜਨਰੇਸ਼ਨ ਦਾ ਇੰਟੇਲ ਆਈ7 ਪ੍ਰੋਸੈਸਰ, ਇੰਟੈੱਲ ਯੂ. ਐੱਚ. ਡੀ ਗ੍ਰਾਫਿਕਸ/Nvidia ਜੀ-ਫੋਰਸ ਐੱਮ. ਐਕਸ 150 (2 ਜੀ. ਬੀ),16 ਜੀ. ਬੀ ਐੱਲ. ਪੀ. ਡੀ. ਡੀ. ਆਰ 3 ਰੈਮ ਤੇ 512 ਜੀ. ਬੀ P39e NVMe ਐੱਸ. ਐੱਸ. ਡੀ ਸਪੋਰਟ ਹੈ।

ਹੁਣ ਗੱਲ ਕੁਨੈਕਟੀਵਿਟੀ ਦੀ ਨੋਟਬੁੱਕ 9 ਪੈਨ (2019) 'ਚ 2ਐਕਸ ਥੰਡਰਬੋਲਟ 3 ਪੋਰਟ, 1ਐਕਸ ਯੂ. ਐੱਸ. ਬੀ ਟਾਈਪ-ਸੀ ਪੋਰਟ, ਹੈੱਡਫੋਨ/ਮਾਈਕ ਕਾਂਬੋ ਜੈੱਕ ਤੇ ਯੂ. ਐੱਫ. ਐੱਸ/ ਮਾਈਕ੍ਰੋ ਐੱਸ. ਡੀ ਕਾਰਡ ਕਾਂਬੋ ਜੈੱਕ ਮਿਲੇਗਾ। ਇਸ ਤੋਂ ਇਲਾਵਾ 2X2 ਵਾਈ-ਫਾਈ 802.11 ਏ. ਸੀ, ਫੇਸ਼ੀਅਲ ਰਿਕੋਗਨਿਸ਼ਨ, ਫਿੰਗਰਪ੍ਰਿੰਟ ਸੈਂਸਰ ਤੇ ਐੱਚ. ਡੀ ਆਈ. ਆਰ ਫਰੰਟ ਕੈਮਰਾ ਦਿੱਤਾ ਗਿਆ ਹੈ। ਏ. ਕੇ. ਜੀ ਸਟੀਰੀਓ ਸਪੀਕਰਸ ਦਿੱਤੇ ਗਏ ਹਨ ਜੋ ਕਿ ਥੰਡਰਐਂਪ ਆਡੀਓ (Thunder1mp audio) ਤਕਨੀਕ ਨਾਲ ਲੈਸ ਹਨ। ਸੈਮਸੰਗ ਨੋਟਬੁੱਕ 9 ਪੈਨ (2019) ਬੈਕਲਿਟ ਕੀ-ਬੋਰਡ ਤੇ ਬਿਲਟ-ਇਨ ਐੱਸ ਪੈਨ ਦੇ ਨਾਲ ਆਵੇਗਾ। 

ਨੋਟਬੁੱਕ 9 ਪੇਨ (2019) 13.3 ਇੰਚ ਵੇਰੀਐਂਟ ਦੀ ਲੰਬਾਈ-ਚੋੜਾਈ 307.9x206.2x14.9-15.9 ਮਿਲੀਮੀਟਰ ਤੇ 15 ਇੰਚ ਵੇਰੀਐਂਟ ਦੀ 347.9x229.x16.9 ਮਿਲੀਮੀਟਰ ਹੈ। ਇਨ੍ਹਾਂ ਦਾ ਭਾਰ  1.12 ਕਿੱਲੋਗ੍ਰਾਮ ਤੇ 1.56 ਕਿੱਲੋਗ੍ਰਾਮ ਹੈ। ਦੋਵਾਂ 'ਚ ਐਲਮੀਨੀਅਮ ਸ਼ੈੱਲ ਹੈ ਜੋ 54Wh ਬੈਟਰੀ ਸੈੱਲ ਦੇ ਨਾਲ ਆਉਂਦਾ ਹੈ।