ਡਿਊਲ ਡਿਸਪਲੇਅ ਨਾਲ ਸੈਮਸੰਗ ਲਿਆਈ ਨਵਾਂ ਫਲਿੱਪ ਫੋਨ, ਜਾਣੋ ਖੂਬੀਆਂ

11/11/2018 5:45:43 PM

ਗੈਜੇਟ ਡੈਸਕ– ਸੈਮਸੰਗ ਨੇ ਹਾਈ ਐਂਡ ਸਪੈਸੀਫਿਕੇਸ਼ੰਸ ਦੇ ਨਾਲ ਆਪਣੇ ਫਲਿੱਪ ਫੋਨ W2019 ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ ਡਿਊਲ ਡਿਸਪਲੇਅ ਦਿੱਤੀ ਗਈ ਹੈ ਯਾਨੀ ਦੋ 4.2-ਇੰਚ ਦੀਆਂ ਐਮੋਲੇਡ ਸਕਰੀਨਜ਼ ਇਸ ਵਿਚ ਦਿੱਤੀਆਂ ਗੀਆਂ ਹਨ। ਬਿਹਤਰ ਪਰਫਾਰਮੈਂਸ ਲਈ ਸਨੈਪਡ੍ਰੈਗਨ 845 ਪ੍ਰੋਸੈਸਰ ਹੈ ਅਤੇ ਇਹ ਐਂਡਰਾਇਡ ਓਰੀਓ 8.1 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਸ ਦੇ ਬੇਸ ਵੇਰੀਐਂਟ ਦੀ ਕੀਮਤ 1,400 ਡਾਲਰ (ਕਰੀਬ 1 ਲੱਖ 1 ਹਜ਼ਾਰ ਰੁਪਏ) ਹੈ ਉਥੇ ਹੀ ਟਾਪ ਵੇਰੀਐਂਟ ਨੂੰ 2,700 ਡਾਲਰ (ਕਰੀਬ 1 ਲੱਖ 95 ਹਜ਼ਾਰ ਰੁਪਏ) ’ਚ ਸਭ ਤੋਂ ਪਹਿਲਾਂ ਚੀਨ ’ਚ ਉਪਲੱਬਧ ਕੀਤਾ ਗਿਆ ਹੈ। ਚੀਨੀ ਗਾਹਕ ਅੱਜ ਤੋਂ ਹੀ ਇਸ ਨੂੰ ਖਰੀਦ ਸਕਣਗੇ।

ਫਲਿੱਪ ਫੋਨ ’ਚ ਦਿੱਤੇ ਗਏ ਖਾਸ ਫੀਚਰਜ਼
ਇਸ ਵਿਚ 60fps ਸੁਪਰ ਸਲੋਅ ਮੋਸ਼ਨ ਵੀਡੀਓ ਰਿਕਾਰਡਿੰਗ ਦਿੱਤੀ ਗਈ ਹੈ ਉਥੇ ਹੀ ਡਿਊਲ ਸਿਮ ਸਪੋਰਟ ਦੇ ਨਾਲ ਇਸ ਦੇ ਸਾਈਡ ’ਚ ਫਿੰਗਰਪ੍ਰਿੰਟ ਸੈਂਸਰ ਲੱਗਾ ਹੈ। ਫਲਿੱਪ ਫੋਨ ’ਤੇ ਸੈਮਸੰਗ ਸਾਲ ’ਚ ਦੋ ਵਾਰ ਫ੍ਰੀ ਸਕਰੀਨ ਅਤੇ ਬੈਟਰੀ ਰਿਪਲੇਸਮੈਂਟ ਦਾ ਆਫਰ ਦੇ ਰਹੀ ਹੈ।

ਮੈਮਰੀ
ਸੈਮਸੰਗ W2019 ਫਲਿੱਪ ਫੋਨ ’ਚ 6GB ਰੈਮ ਅਤੇ 128 ਜੀ.ਬੀ. ਸਟੋਰੇਜ ਮਿਲੇਗੀ ਜਿਸ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 257 ਗ੍ਰਾਮ ਭਾਰ ਵਾਲੇ ਇਸ ਫਨ ’ਚ ਡਿਊਲ 12 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜਿਵੇਂ ਕਿ ਕੰਪਨੀ ਦੇ ਆਪਣੇ ਨਵੇਂ ਸਮਾਰਟਫੋਨ ਨੋਟ 9 ’ਚ ਦਿੱਤਾ ਗਿਆ ਹੈ।