Galaxy Note 10 ਦੇ S Pen ’ਚ ਹੋਵੇਗਾ ਕੈਮਰਾ, ਸਾਹਮਣੇ ਆਇਆ ਪੇਟੈਂਟ

02/07/2019 11:41:56 AM

ਗੈਜੇਟ ਡੈਸਕ– ਸੈਮਸੰਗ ਨੇ ਹਾਲ ਹੀ ’ਚ ਇਕ ਪੇਟੈਂਟ ਕਰਵਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੇਟੈਂਟ ਸੈਮਸੰਗ ਦੇ ਆਉਣ ਵਾਲੇ ਪ੍ਰੀਮੀਅਮ ਫਲੈਗਸ਼ਿਪ ਡਿਵਾਈਸ ਗਲੈਕਸੀ ਨੋਟ 10 ਨੂੰ ਲੈ ਕੇ ਕਰਵਾਇਆ ਹੈ। ਖਬਰ ਹੈ ਕਿ ਸੈਮਸੰਗ ਇਸ ਫੋਨ ਦੇ ਨਾਲ ਪੰਚ-ਹੋਲ ਅਤੇ ਨੌਚ ਡਿਸਪਲੇਅ ਡਿਜ਼ਾਈਨ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ। 

PunjabKesari

ਪੇਟੈਂਟ ’ਚ ਦੱਸੇ ਗਏ ਡਿਜ਼ਾਈਨ ਮੁਤਾਬਕ, ਸੈਮਸੰਗ ਫੋਨ ’ਚ ਬਦਲਾਅ ਕਰਨ ਦੀ ਬਜਾਏ ਗਲੈਕਸੀ ਨੋਟ 10 ਦੇ ਨਾਲ ਆਉਣ ਵਾਲੇ S ਪੈੱਨ ’ਚ ਅਹਿਮ ਬਦਲਾਅ ਕਰਨ ਦੀ ਪਲਾਨਿੰਗ ’ਚ ਹੈ। ਆਸਾਨ ਭਾਸ਼ਾ ’ਚ ਕਹੀਏ ਤਾਂ ਸੈਮਸੰਗ ਖਾਸ ਟੈਕਨਾਲੋਜੀ ਰਾਹੀਂ ਆਪਣੇ S ਪੈੱਨ ’ਚ ਇਕ ਕੈਮਰਾ ਉਪਲੱਬਧ ਕਰਵਾਉਣ ਵਾਲੀ ਹੈ। ਇਸ ਕੈਮਰੇ ’ਚ ਸੈਮਸੰਗ ਲੈਂਜ਼ ਦੇ ਨਾਲ ਹੀ ਇਕ ਇਮੇਜ ਸੈਂਸਰ ਵੀ ਮੁਹੱਈਆ ਕਰਾਉਣ ਵਾਲੀ ਹੈ। 

PunjabKesari

ਉਮੀ ਕੀਤੀ ਜਾ ਰਹੀ ਹੈ ਕਿ ਇਹ ਕੈਮਰਾ ਸਟਾਈਲਸ ਦੇ ਅੰਦਰ ਹੀ ਮੌਜੂਦ ਹੋਵੇਗਾ ਜਿਸ ਨੂੰ ਇਕ ਬਾਹਰੀ ਬਟਨ ਰਾਹੀਂ ਕੰਟਰੋਲ ਕੀਤਾ ਜਾ ਸਕੇਗਾ। ਇਹ ਬਟਨ ਮੌਜੂਦਾ ਗਲੈਕਸੀ ਨੋਟ 9 ਦੇ ਐੱਸ ਪੈੱਨ ਵਰਗਾ ਹੋ ਸਕਦਾ ਹੈ। ਪੇਟੈਂਟ ਡਿਜ਼ਾਈਨ ਮੁਤਾਬਕ, ਗਲਕੈਸੀ ਨੋਟ 10 ਦੇ ਐੱਸ ਪੈੱਨ ’ਚ ਇਕ ਹੋਰਬਟਨ ਦਿੱਤਾ ਜਾਵੇਗਾ ਜਿਸ ਨਾਲ ਯੂਜ਼ਰਜ਼ ਜ਼ੂਮ ਅਡਜਸਟ ਕਰ ਸਕਣਗੇ। ਸੈਮਸੰਗ ਦੇ ਇਸ ਪੇਟੈਂਟ ਨੂੰ ਸਭ ਤੋਂ ਪਹਿਲਾਂ ਪੇਟੈਂਟਲੀ ਮੋਬਾਇਲ ’ਤੇ ਦੇਖਿਆ ਗਿਆ ਹੈ। 

ਪੇਟੈਂਟ ’ਚ ਦੱਸਿਆ ਗਿਆ ਹੈ ਕਿ ਇਹ ਐੱਸ ਪੈੱਨ ਆਉਣ ਵਾਲੇ ਗਲੈਕਸੀ ਨੋਟ ਡਿਵਾਈਸਿਜ਼ ਲਈ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਸ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਸ ਨੂੰ ਕਿਹੜੇ ਗਲੈਕਸੀ ਨੋਟ ਦੇ ਨਾਲ ਉਪਲੱਬਧ ਕਰਵਾਇਆ ਜਾਵੇਗਾ। ਕੁਝ ਜਾਣਕਾਰਾਂ ਦਾ ਮੰਨਣਾ ਹੈ ਕਿ ਸੈਮਸੰਗ ਇਸ ਨੂੰ ਇਸ ਸਾਲ ਲਾਂਚ ਹੋਣ ਵਾਲੇ ਗਲੈਕਸੀ ਨੋਟ 10 ਦੇ ਨਾਲ ਉਪਲੱਬਧ ਕਰਵਾ ਸਕਦੀ ਹੈ। 


Related News