ਸੈਮਸੰਗ ਬੰਦ ਕਰ ਸਕਦੀ ਹੈ ਗਲੈਕਸੀ ''ਜੇ'' ਸੀਰੀਜ਼, ਜਾਣੋ ਕਾਰਨ

09/18/2018 5:50:41 PM

ਗੈਜੇਟ ਡੈਸਕ— ਸੈਮਸੰਗ ਗਲੈਕਸੀ ਜੇ ਸੀਰੀਜ਼ ਸਮਾਰਟਫੋਨਸ ਨੂੰ ਏਸ਼ੀਆਈ ਦੇਸ਼ਾਂ 'ਚ ਖੂਬ ਪਸੰਦ ਕੀਤਾ ਜਾਂਦਾ ਹੈ। ਅਮਰੀਕਾ 'ਚ ਵੀ ਸੈਮਸੰਗ ਜੇ ਸੀਰੀਜ਼ ਦੇ ਕੁਝ ਨਵੇਂ ਹੈਂਡਸੈੱਟ ਲਾਂਚ ਕੀਤੇ ਜਾਣ ਦੀ ਉਮੀਦ ਹੈ। ਪਰ ਇਸੇ ਦੌਰਾਨ ਇਕ ਅਜਿਹੀ ਖਬਰ ਆਈ ਹੈ ਜੋ ਸੈਮਸੰਗ ਜੇ ਸੀਰੀਜ਼ ਨਿਰਾਸ਼ ਕਰ ਸਕਦੀ ਹੈ। ਸਾਊਥ ਕੋਰੀਆ ਤੋਂ ਆਉਣ ਵਾਲੀ ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ ਜਲਦੀ ਹੀ ਆਪਣੀ ਗਲੈਕਸੀ ਜੇ ਸੀਰੀਜ਼ ਨੂੰ ਬੰਦ ਕਰ ਸਕਦੀ ਹੈ। ਇਕ ਵੈੱਬਸਾਈਟ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਮਸੰਗ ਆਪਣੇ ਏ-ਸੀਰੀਜ਼ ਸਮਾਰਟਫੋਨਸ ਦਾ ਵਿਸਤਾਰ ਕਰ ਰਹੀ ਹੈ। ਏ-ਸੀਰੀਜ਼ ਸਮਾਰਟਫੋਨਸ ਦੀ ਕੀਮਤ ਜੇ ਸੀਰੀਜ਼ ਤੋਂ ਜ਼ਿਆਦਾ ਹੈ। ਹੁਣ ਘੱਟ ਕੀਮਤ 'ਚ ਵੀ ਸੈਮਸੰਗ ਏ ਸੀਰੀਜ਼ ਦਾ ਵਿਸਤਾਰ ਕਰਨ ਦੀ ਯੋਜਨਾ ਹੈ। ਇਸ ਨਾਲ ਗਲੈਕਸੀ ਜੇ ਸੀਰੀਜ਼ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਨਾਲ ਗਲੈਕਸੀ ਏ ਸੀਰੀਜ਼ ਵਰਗੇ ਬਿਹਤਰੀਨ ਸੀਰੀਜ਼ ਦੇ ਸਮਾਰਟਫੋਨਸ ਘੱਟ ਕੀਮਤ 'ਚ ਉਪਲੱਬਧ ਹੋਣਗੇ, ਜਿਸ ਨਾਲ ਸੈਮਸੰਗ ਚਾਈਨੀਜ਼ ਸਮਾਰਟਫੋਨ ਨਿਰਮਾਤਾ ਆਪਣੇ ਵਿਰੋਧੀਆਂ ਨੂੰ ਟੱਕਰ ਦੇਵੇਗੀ।

ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਪੂਰੀ ਸੀਰੀਜ਼ ਖਤਮ ਕਰਨ ਦੀ ਸੈਮਸੰਗ ਦੀ ਯੋਜਨਾ ਦਾ ਇਹ ਇਕ ਹਿੱਸਾ ਹੈ। ਦੂਜਾ ਹਿੱਸਾ ਇਹ ਹੈ ਕਿ ਸੈਮਸੰਗ ਜਲਦੀ ਹੀ ਗਲੈਕਸੀ ਐੱਸ ਸੀਰੀਜ਼ ਲਾਂਚ ਕਰਨ ਵਾਲਾ ਹੈ। ਇਹ ਨਵੀਂ ਸੀਰੀਜ਼ ਭਾਰਤ ਅਤੇ ਚੀਨ ਵਰਗੇ ਦੇਸ਼ਾਂ 'ਚ ਬਜਟ ਸਮਾਰਟਫੋਨ ਸੀਰੀਜ਼ ਗਲੈਕਸੀ ਆਨ ਨੂੰ ਰਿਪਲੇਸ ਕਰੇਗੀ। ਸੈਮਸੰਗ ਨੇ ਕਿਹਾ ਹੈ ਕਿ ਗਲੈਕਸੀ ਐੱਮ ਸੀਰੀਜ਼ ਦੇ ਨਾਲ ਕੰਪਨੀ ਆਪਣੇ ਮੁਨਾਫੇ 'ਚ ਕਟੌਤੀ ਕਰੇਗੀ, ਜੋ ਇਕ ਪ੍ਰਸਿੱਧ ਸਮਾਰਟਫੋਨ ਨਿਰਮਾਤਾ ਕੰਪਨੀ ਲਈ ਮੁਸ਼ਕਲ ਕਦਮ ਹੈ। ਹਾਲਾਂਕਿ, ਸੈਮਸੰਗ ਨੇ ਆਪਣੇ ਇਸ ਪਲਾਨ ਨੂੰ ਲੈ ਕੇ ਕੋਈ ਪੁੱਸ਼ਟੀ ਨਹੀਂ ਕੀਤੀ।