ਸੈਮਸੰਗ ਨੇ ਆਰਮੀ ਲਈ ਬਣਾਇਆ ਖਾਸ ਸਮਾਰਟਫੋਨ

05/22/2020 12:10:02 AM

ਗੈਜੇਟ ਡੈਸਕ-ਸੈਮਸੰਗ ਨੇ ਆਪਣੇ ਮਸ਼ਹੂਰ ਸਮਾਰਟਫੋਨ ਗਲੈਕਸੀ ਐੱਸ20 (Samsung Galaxy S20) ਦਾ ਇਕ ਖਾਸ ਵਰਜਨ ਪੇਸ਼ ਕੀਤਾ ਹੈ। ਇਸ ਵਰਜਨ ਨੂੰ ਖਾਸਤੌਰ 'ਤੇ ਅਮਰੀਕਨ ਆਰਮੀ ਲਈ ਤਿਆਰ ਕੀਤਾ ਹੈ। ਕੰਪਨੀ ਨੇ ਇਸ ਨੂੰ Galaxy S20 Tactical Edition ਨਾਂ ਦਿੱਤਾ ਹੈ। ਫੋਨ 'ਚ ਕਈ ਫੀਚਰਸ ਅਜਿਹੇ ਦਿੱਤੇ ਗਏ ਹਨ ਕਿ ਇਸ ਨੂੰ ਫੀਲਡ 'ਚ ਕੰਮ ਕਰਨ ਵਾਲੇ ਸੈਨਿਕ ਮੁਸ਼ਕਲ ਨਾਲ ਮੁਸ਼ਕਲ ਹਾਲਾਤ 'ਚ ਇਸਤੇਮਾਲ ਕਰ ਸਕਣ।

ਕੰਪਨੀ ਦਾ ਕਹਿਣਾ ਹੈ ਕਿ ਗਲੈਕਸੀ ਐੱਸ20 ਟੈਕਨੀਕਲ ਐਡੀਸ਼ਨ 'ਚ ਹਾਈਲੀ-ਕਸਟਮਾਈਜਡ ਸਾਫਟਵੇਅਰ ਦਿੱਤੇ ਗਏ ਹਨ। ਇਸ ਫੋਨ 'ਚ ਦਿੱਤੇ ਗਏ ਫੀਚਰਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਜੋ ਆਪਰੇਟਰਸ ਨੂੰ ਕੰਪਲੈਕਸ ਖੇਤਰ 'ਚ ਨੈਵਿਗੇਟ ਕਰਨ ਅਤੇ ਕਮਾਂਡ ਯੂਟਿਨ ਨਾਲ ਸੰਪਰਕ ਕਰਨ 'ਚ ਮਦਦ ਕਰਦੇ ਹਨ।

ਸਪੈਸੀਫਿਕੇਸ਼ਨਸ
ਫੋਨ 'ਚ 6.2 ਇੰਚ ਦੀ ਡਾਇਨਾਮਿਕ ਏਮੋਲੇਡ QHD+ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 865 ਪ੍ਰੋਸੈਸਰ, 12ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਰੀਅਰ ਕੈਮਰੇ 'ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਲੈਂਸ, 64 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 12 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ ਲੈਂਸ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 10 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਵਾਇਰ ਅਤੇ ਵਾਇਰਲੈਸ ਚਾਰਜਿੰਗ ਸਪੋਰਟ ਕਰਦੀ ਹੈ।

ਕਸਟਮ ਸਾਫਟਵੇਅਰ ਦੀ ਗੱਲ ਕਰੀਏ ਤਾਂ ਇਸ 'ਚ  ATAK, APASS, KILSWITCH, ਅਤੇ BATDOK ਵਰਗੇ ਮਲਟੀਪਲ ਮਿਸ਼ਨ ਐਪਲੀਕੇਸ਼ਨ ਦਾ ਸਪੋਰਟ ਮਿਲਦਾ ਹੈ। ਇਸ ਤੋਂ ਇਲਾਵਾ ਫੋਨ 'ਚ ਦਿੱਤੇ ਗਏ Samsung Dex ਸਾਫਟਵੇਅਰ ਰਾਹੀਂ ਫੋਨ ਨੂੰ ਮਾਨੀਟਰ ਨਾਲ ਕਨੈਕਟ ਕਰ ਸਕਦੇ ਹੋ ਅਤੇ ਮਿਸ਼ਨ ਰਿਪੋਰਟ, ਟ੍ਰੇਨਿੰਗ ਅਤੇ ਮਿਸ਼ਨ ਪਲਾਨ ਨੂੰ ਕੰਪਲੀਟ ਕਰ ਸਕਦੇ ਹਨ।

ਫੋਨ 'ਚ ਹੈ ਨਾਈਟ-ਵਿਜਨ ਮੋਡ
ਇਸ ਫੋਨ 'ਚ ਨਾਈਟ-ਵਿਜਨ ਮੋਡ ਦਿੱਤਾ ਗਿਆ ਹੈ ਜੋ ਯੂਜ਼ਰਸ ਨੂੰ ਨਾਈਟ-ਵਿਜ਼ਨ ਆਈਵੀਅਰ ਪਾਣ 'ਤੇ ਡਿਸਪਲੇਅ ਨੂੰ ਆਨ ਜਾਂ ਆਫ ਕਰਨ ਦੀ ਸੁਵਿਧਾ ਦਿੰਦਾ ਹੈ। ਇਸ 'ਚ ਇਕ ਸਟੈਲਥ ਮੋਡ (stealth mode) ਵੀ ਦਿੱਤਾ ਗਿਆ ਹੈ ਜੋ ਫੋਨ ਦੇ LTE ਨੂੰ ਡਿਸੇਬਲ ਕਰਕੇ ਸਾਰੀਆਂ ਰੇਡੀਓ ਫ੍ਰੀਕਵੈਂਸੀਸ ਬ੍ਰਾਡਕਾਸਟਿੰਗ ਨੂੰ ਮਿਊਟਿ ਕਰ ਦਿੰਦਾ ਹੈ। ਸੈਮਸੰਗ ਨੇ ਫੋਨ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਛਾਤੀ 'ਤੇ ਲਗਾਉਣ 'ਤੇ ਇਹ ਅਨਲਾਕ ਹੀ ਰਹਿੰਦਾ ਹੈ। ਫੋਨ ਦੀ ਵਿਕਰੀ ਤੀਸਰੀ ਤਿਮਾਹੀ 'ਚ ਹੋਵੇਗੀ।

Karan Kumar

This news is Content Editor Karan Kumar