ਸੈਮਸੰਗ ਲਿਆਈ ਦੁਨੀਆ ਦਾ ਪਹਿਲਾ QLED 8K TV, ਕੀਮਤ ਕਰ ਦੇਵੇਗੀ ਹੈਰਾਨ
Wednesday, Jun 05, 2019 - 11:07 AM (IST)

ਗੈਜੇਟ ਡੈਸਕ– ਦੱਖਣ ਕੋਰੀਆ ਦੀ ਦਿੱਗਜ ਕੰਪਨੀ ਸੈਮਸੰਗ ਭਾਰਤ ’ਚ ਆਪਣੀ ਟੀਵੀ ਲਾਈਨਅਪ ਅਪਡੇਟ ਕਰ ਰਹੀ ਹੈ। ਕੰਪਨੀ ਨੇ ਕਈ ਟੀਵੀ ਲਾਂਚ ਕੀਤੇ ਹਨ ਅਤੇ ਇਨ੍ਹਾਂ ’ਚ 8ਕੇ ਰੈਜ਼ੋਲਿਊਸ਼ਨ ਵਾਲੇ QLED ਟੀਵੀ ਵੀ ਸ਼ਾਮਲ ਹਨ। ਇਨ੍ਹਾਂ ਨਵੇਂ 8K QLED ਟੀਵੀ ਨੂੰ 65-ਇੰਚ, 75-ਇੰਚ, 82-ਇੰਚ, 98-ਇੰਚ ਸਕਰੀਨ ਸਾਈਜ਼ ਆਪਸ਼ੰਸ ’ਚ ਲਾਂਚ ਕੀਤਾ ਗਿਆ ਹੈ। ਭਾਰਤੀ ਬਾਜ਼ਾਰ ਲਈ QLED ਰੇਂਜ ’ਚ ਹੀ ਕਈ ਟੀਵੀ ਅਨਾਊਂਸ ਕੀਤੇ ਗਏ ਹਨ। ਇਨ੍ਹਾਂ 8K TV ’ਚ ਏ.ਆਈ. ਅਪਸਕੇਲਿੰਗ ਟੈਕਨਾਲੋਜੀ, ਬਿਕਸਬੀ ਵਾਈਸ ਕਮਾਂਡ ਅਤੇ ਵਨ ਕਨੈਕਟ ਬਾਕਸ ਵਰਗੇ ਢੇਰਾਂ ਫੀਚਰਜ਼ ਦਿੱਤੇ ਗਏ ਹਨ।
ਕੀਮਤ ਤੇ ਉਪਲੱਬਧਤਾ
ਸੈਮਸੰਗ 8K QLED ਟੀਵੀ ਦੀ ਕੀਮਤ 75-ਇੰਚ ਸਕਰੀਨ ਲਈ 10,99,900 ਰੁਪਏ, 82-ਇੰਚ ਸਕਰੀਨ ਲਈ 16,99,900 ਰੁਪਏ ਅਤੇ 98-ਇੰਚ ਮਾਡਲ ਲਈ 59,99,900 ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਦੇ 65-ਇੰਚ ਸਕਰੀਨ ਵਾਲੇ ਮਾਡਲ ਦੀ ਕੀਮਤ ਤੋਂ ਜਲਦੀ ਹੀ ਪਰਦਾ ਚੁੱਕਿਆ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਮਾਡਲਸ ਅਗਲੇ ਮਹੀਨੇ ਤੋਂ ਬਾਜ਼ਾਰ ’ਚ ਉਪਲੱਬਧ ਹੋਣਗੇ।
ਨਾਲ ਹੀ ਲਾਂਚ ਹੋਏ ਬਾਕੀ ਮਾਡਲਾਂ ਦੀ ਗੱਲ ਕਰੀਏ ਤਾਂ ਕੰਪਨੀ ਦੀ 2019 QLED ਟੀਵੀ ਰੇਂਜ ’ਚ 65-ਇੰਚ Q90 ਵੇਰੀਐਂਟ 3,99,900 ਰੁਪਏ ’ਚ ਮਿਲੇਗਾ। ਉਥੇ ਹੀ 55-ਇੰਚ ਅਤੇ 75-ਇੰਚ Q80 ਵੇਰੀਐਂਟ ਲਈ ਕੀਮਤ ਕ੍ਰਮਵਾਰ 2,09,900 ਰੁਪਏ ਅਤੇ 6,49,900 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ Q60 ਮਾਡਲਸ ਲਈ 43-ਇੰਚ ਸਕਰੀਨ ਦੀ ਕੀਮਤ 94,900 ਰੁਪਏ ਅਤੇ 82-ਇੰਚ ਸਕਰੀਨ ਦੀ ਕੀਮਤ 7,49,900 ਰੁਪਏ ਰੱਖੀ ਗਈ ਹੈ।
ਸੈਮਸੰਗ ਦੇ 8K QLED ਟੀਵੀ ਅਤੇ ਨਾਨ-8K QLED ਟੀਵੀ ਸੈਮਸੰਗ ਸਮਾਰਟਪਲਾਜਾ, ਵੱਡੇ ਕੰਜ਼ਿਊਮਰ ਇਲੈਕਟ੍ਰੋਨਿਕ ਸਟੋਰਾਂ, ਸੈਮਸੰਗ ਅਧਿਕਾਰਤ ਆਨਲਾਈਨ ਸਟੋਰ ਅਤੇ ਬਾਕੀ ਆਨਲਾਈਨ ਪਲੇਟਫਾਰਮ ’ਤੇ ਵਿਕਰੀ ਲਈ ਉਪਲੱਬਧ ਹੋਣਗੇ।
Samsung QLED TV ਦੇ ਫੀਚਰਜ਼
ਸੈਮਸੰਗ ਦੇ ਨਵੇਂ 8K QLED ਟੀਵੀ ’ਚ ਕੁਝ ਦਮਦਾਰ ਫੀਚਰਜ਼ ਦਿੱਤੇ ਗਏ ਹਨ, ਜਿਨ੍ਹਾਂ ’ਚ 8ਕੇ ਏ.ਆਈ. ਆਧਾਰਤ ਅਪਸਕੇਲਿੰਗ ਹੈ ਜੋ ਕੰਟੈਂਟ ਨੂੰ ਵੱਡੀ ਸਕਰੀਨ ’ਤੇ ਬਿਨਾਂ ਕਿਸੇ ਨੁਕਸਾਨ ਦੇ ਦਿਖਾਉਂਦਾ ਹੈ। ਟੀਵੀ ’ਚ ਕੁਆਲਕਾਮ ਪ੍ਰੋਸੈਸਰ 8ਕੇ ਹੈਵੀ ਕੰਟੈਂਟ ਨੂੰ ਸਕਰੀਨ ਸਾਈਜ਼ ਦੇ ਹਿਸਾਬ ਨਾਲ ਲੈੱਟ ਕਰਦੇ ਹੋਏ ਵੱਡੀ ਸਕਰੀਨ ’ਤੇ ਵੀ ਸਮੂਦ ਦਿਖਾਉਣ ਲਈ ਦਿੱਤਾ ਗਿਆ ਹੈ। ਟੀਵੀ ’ਚ ਕਵਾਂਟਮ ਐੱਚ.ਡੀ.ਆਰ. ਵੀਡੀਓ ਅਤੇ ਤਸਵੀਰਾਂ ’ਚ ਢੇਰਾਂ ਕਲਰਸ ਦਿਖਾਉਣ ਲਈ ਦਿੱਤਾ ਗਿਆ ਹੈ।
ਸੈਮਸੰਗ ਦਾ ਦਾਅਵਾ ਹੈ ਕਿ ਇਨ੍ਹਾਂ ਟੀਵੀਆਂ ਦੀ ਸਕਰੀਨ ’ਚ 3.3 ਕਰੋੜ ਪਿਕਸਲ ਦਿੱਤੇ ਗਏ ਹਨ, ਜਿਨ੍ਹਾਂ ਦਾ ਮਕਸਦ ਸ਼ਾਰਪ ਅਤੇ ਸਾਫ ਇਮੇਜ ਦਿਖਾਉਣਾ ਹੈ। ਏ.ਆਈ. ਆਧਾਰਤ 8ਕੇ ਅਪਸਕੇਲਿੰਗ ਫੀਚਰ ਇਸੇ ਹਿਸਾਬ ਨਾਲ ਸਿਰਫ ਵੀਡੀਓ ਹੀ ਨਹੀਂ, ਸਗੋਂ ਮਸ਼ੀਨ ਲਰਨਿੰਗ ਦੇ ਨਾਲ ਮਿਲ ਕੇ ਆਡੀਓ ਕੁਆਲਿਟੀ ਨੂੰ ਵੀ ਓਰਿਜਨਲ ਸੋਰਸ ਜਾਂ ਫਾਰਮੇਟ ਤੋਂ ਬੂਸਟ ਕਰ ਦਿੰਦਾ ਹੈ। ਬਿਕਸਬੀ ਵਾਈਸ ਸਪੋਰਟ ਦੇ ਨਾਲ ਹੀ ਯੂਜ਼ਰਜ਼ ਨੂੰ ਟੀਵੀ ’ਚ ਗੂਗਲ ਅਸਿਸਟੈਂਟ ਦਾ ਸਪੋਰਟ ਵੀ ਦਿੱਤਾ ਗਿਆ ਹੈ। ਇਨ੍ਹਾਂ ’ਚ ਫਾਰ ਫੀਲਡ ਵਾਈਸ ਕੈਪੇਬਿਲਟੀ ਫੀਚਰ ਵੀ ਵਨ ਰਿਮੋਟ ਕੰਟਰੋਲ ’ਚ ਮਿਲੇਗਾ, ਜਿਸ ਦੀ ਮਦਦ ਨਾਲ ਵੱਖ-ਵੱਖ ਕਮਰਿਆਂ ਤੋਂ ਟੀਵੀ ਨੂੰ ਵਾਈਸ ਕਮਾਂਡ ਦੇ ਕੇ ਕੰਟਰੋਲ ਕੀਤਾ ਜਾ ਸਕੇਗਾ।
ਐਂਬੀਐਂਟ ਮੋਡ ਤੋਂਇਲਾਵਾ ਨਵੇਂ ਟੀਵੀ ’ਚ ਕੰਪਨੀ ਦਾ ਵਨ ਇਨਬਿਜ਼ੀਬਲ ਕਨੈਕਸ਼ਨ ਵੀ ਵਨ ਕਨੈਕਟ ਬਾਕਸ ਦੇ ਨਾਲ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਢੇਰਾਂ ਤਾਰਾਂ ਅਤੇ ਕੇਬਲਸ ’ਚ ਨਹੀਂ ਉਲਝਣਾ ਪੈਂਦਾ ਅਤੇ ਟੀਵੀ ਨੂੰ ਸਾਫ ਲੁੱਕ ਮਿਲਦੀ ਹੈ। ਸਾਰੇ ਕੇਬਲ ਟੀਵੀ ਦੇ ਵਨ ਕਨੈਕਟ ਬਾਕਸ ਨਾਲ ਜੁੜ ਜਾਂਦੇ ਹਨ, ਜਿਸ ਨਾਲ ਕੇਬਲ ਇਕ ਕੇਬਲ ਟੀਵੀ ਤਕ ਜਾਂਦੀ ਹੈ। ਇਹ ਸਿੰਗਲ ਕੇਬਲ ਵੀ ਸੈਮੀਟ੍ਰਾਂਸਪੇਰੰਟ ਹੈ ਅਤੇ ਨਜ਼ਰ ਨਹੀਂ ਆਉਂਦੀ। ਦੱਸ ਦੇਈਏ ਕਿ ਇਹ ਫੰਕਸ਼ਨ ਨਵਾਂ ਨਹੀਂ ਹੈ ਅਤੇ ਪਿਛਲੇ ਸਾਲ ਲਾਂਚ ਹੋਏ ਪ੍ਰੀਮੀਅਮ ਸੈਮਸੰਗ ਟੀਵੀ ’ਚ ਵੀ ਦੇਖਣ ਨੂੰ ਮਿਲਿਆ ਸੀ।