ਸੈਮਸੰਗ ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ 5G ਮਾਡਮ

08/18/2018 12:18:09 AM

ਜਲੰਧਰ -ਦੱਖਣੀ ਕੋਰੀਆਈ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਦੁਨੀਆ ਦਾ ਪਹਿਲਾ 5G ਮਾਡਮ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਐਗਸਿਨੋਸ 5100 ਮਾਡਮ ਬਿਲਕੁਲ ਲੇਟੈਸਟ 5G ਰੇਡੀਓ ਤਕਨੀਕ 'ਤੇ ਕੰਮ ਕਰਦਾ ਹੈ। ਇਹ ਮਾਡਮ 2GBPS ਦੀ ਮੈਕਸੀਮਮ ਡਾਊਨਲਿੰਕ ਸਪੀਡ ਮੁਹੱਈਆ ਕਰਵਾਉਣ ਦੀ ਸਮਰੱਥਾ ਰੱਖਦਾ ਹੈ ਤੇ ਮੌਜੂਦਾ ਤਕਨੀਕ ਤੋਂ 5 ਗੁਣਾ ਤੇਜ਼ੀ ਨਾਲ ਡਾਟਾ ਟਰਾਂਸਫਰ ਕਰ ਸਕਦਾ ਹੈ।

ਆਸਾਨੀ ਨਾਲ ਕਰ ਸਕਣਗੇ ਹਾਈ ਕਪੈਸਿਟੀ ਡਾਟਾ ਟਰਾਂਸਮਿਟ
5G ਨੈਟਵਰਕ ਨੂੰ ਸਪੋਰਟ ਕਰਨ ਵਾਲੇ ਐਗਸਿਨੋਸ 5100 ਮਾਡਮ ਨਾਲ ਹਾਈ ਕਪੈਸਿਟੀ ਡਾਟਾ ਨੂੰ ਘੱਟ ਸਮੇਂ 'ਚ ਟਰਾਂਸਮਿਟ ਕੀਤਾ ਜਾ ਸਕੇਗਾ। ਸੈਮਸੰਗ ਆਪਣੇ ਸਮਾਰਟਫੋਨ ਦੇ ਐਕਸਪੀਰੀਐਂਸ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੀ ਹੈ, ਇਸ ਲਈ ਇਸ ਨੂੰ ਹੁਣ ਲਿਆਂਦਾ ਗਿਆ ਹੈ।
ਸਾਰੇ ਨੈੱਟਵਰਕਸ ਨੂੰ ਕਰੇਗਾ ਸੁਪੋਰਟ : ਰਿਪੋਰਟ ਮੁਤਾਬਕ ਇਹ ਮਾਡਮ 2G GSM/ CDMA, 3G WCDMA ਅਤੇ 4G LTE ਨੈੱਟਵਰਕ ਨੂੰ ਵੀ ਸੁਪੋਰਟ ਕਰੇਗਾ। ਸੈਮਸੰਗ ਨੇ ਕਿਹਾ ਕਿ ਕੰਪਨੀ ਫਾਸਟ ਤੇ ਸਟੇਬਲ ਡਾਟਾ ਕਮਿਊਨੀਕੇਸ਼ਨ ਦੇਣਾ ਚਾਹੁੰਦੀ ਹੈ ਅਤੇ  ਜੇਕਰ ਤੁਸੀਂ ਮਾਡਮ ਤੋਂ 4G  ਨੈੱਟਵਰਕ ਦੀ ਵਰਤੋਂ ਕਰੋਗੇ ਉਦੋਂ ਵੀ ਤੁਹਾਨੂੰ 1.6GBPS  ਦੀ ਡਾਊਨਲਿੰਕ ਸਪੀਡ ਮਿਲੇਗੀ।

ਯੂਜ਼ਰਸ ਨੂੰ ਮਿਲਣਗੇ ਇਹ ਫਾਇਦੇ : ਇਹ ਮਾਡਮ ਹਾਈ ਰੈਜ਼ੋਲਿਊਸ਼ਨ ਦੀਆਂ ਵੀਡੀਓਜ਼, ਰੀਅਲ ਟਾਈਮ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਟੋਨੋਮਸ ਡਰਾਈਵਿੰਗ ਨੂੰ ਸੁਪੋਰਟ ਕਰਦਾ ਹੈ। ਸੈਮਸੰਗ ਦਾ ਕਹਿਣਾ ਹੈ ਕਿ ਉਹ ਗਲੋਬਲ ਮੋਬਾਇਲ ਕਰੀਅਰਸ ਨਾਲ ਕੰਮ ਕਰ ਰਹੀ ਹੈ ਤਾਂਕਿ ਛੇਤੀ ਤੋਂ ਛੇਤੀ ੫7 ਮੋਬਾਇਲ ਕਮਿਊਨੀਕੇਸ਼ਨ ਨੂੰ  ਮਾਰਕੀਟ 'ਚ ਲਿਆਂਦਾ ਜਾ ਸਕੇ।

ਸਫਲ ਰਹੀ ਟੈਸਟਿੰਗ
ਸੈਮਸੰਗ ਨੇ ਕਿਹਾ ਹੈ ਕਿ ਇਸ ਦੇ ਰਾਹੀਂ ਓਵਰ ਦਿ ਏਅਰ” 5G-NR ਡਾਟਾ ਕਾਲ ਨੂੰ ਸਫਲਤਾਪੂਰਵਕ ਟੈਸਟ ਕੀਤਾ ਗਿਆ ਹੈ। ਇਸ ਦੌਰਾਨ 5G ਨੈੱਟਵਰਕ, 5G ਬੇਸ ਸਟੇਸ਼ਨ ਤੇ 5Gਨੈੱਟਵਰਕ ਨੂੰ ਸੁਪੋਰਟ ਕਰਨ ਵਾਲੇ ਪ੍ਰੋਟੋਟਾਈਪ ਸਮਾਰਟਫੋਨ ਦਾ ਇਸਤੇਮਾਲ ਕੀਤਾ ਗਿਆ, ਜਿਸ ਤੋਂ ਬਾਅਦ ਇਹ ਕਿਹਾ ਗਿਆ ਹੈ ਕਿ ਰੀਅਲ ਵਰਲਡ 'ਚ ਇਹ ਮਾਡਮ ਕਾਫੀ ਤੇਜ਼ੀ ਨਾਲ ਕੰਮ ਕਰੇਗਾ।