ਸੈਮਸੰਗ ਨੇ ਭਾਰਤ ''ਚ ਲਾਂਚ ਕੀਤੇ ਦੋ ਸਮਾਰਟ TV, ਜਾਣੋਂ ਸ਼ੁਰੂਆਤੀ ਕੀਮਤ

07/08/2020 10:01:26 PM

ਗੈਜੇਟ ਡੈਸਕ—ਸੈਮਸੰਗ ਨੇ ਭਾਰਤ 'ਚ Crystal 4K UHD 2020 ਅਤੇ Unbox Magic 3.0 ਸਮਾਰਟ ਟੀ.ਵੀ. ਨੂੰ ਲਾਂਚ ਕਰ ਦਿੱਤਾ ਹੈ। ਸੈਮਸੰਗ ਕ੍ਰਿਸਟਲ 4ਕੇ ਯੂ.ਐੱਚ.ਡੀ. ਟੀ.ਵੀ. ਬੇਜਲਲੇਸ ਡਿਜ਼ਾਈਨ ਨਾਲ ਆਉਂਦਾ ਹੈ ਜਦਕਿ ਅਨਬਾਕਸ ਮੈਜ਼ਿਕ 3.0 ਸੀਰੀਜ਼ ਨੂੰ ਹੋਮ ਇੰਟਰਨੈੱਟ ਅਤੇ ਵਰਕ ਫ੍ਰਾਮ ਹੋਮ ਕਲਚਰ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਨਾਲ ਫ੍ਰੀ 'ਚ ਮਾਈਕ੍ਰੋਸਾਫਟ ਆਫਿਸ 365 (Office 365) ਦਾ ਸਬਸਕਰੀਪਸ਼ਨ ਵੀ ਮਿਲੇਗਾ।

PunjabKesari

ਸੈਮਸੰਗ ਦੇ ਨਵੇਂ ਸਮਾਰਟ ਟੀ.ਵੀ. ਦੀ ਕੀਮਤ
Crystal 4K UHD TV 2020 ਦੇ 43 ਇੰਚ ਵਾਲੇ ਵੇਰੀਐਂਟ ਦੀ ਕੀਮਤ 44,400 ਰੁਪਏ ਹੈ ਜਦਕਿ 50 ਇੰਚ ਵਾਲੇ ਵੇਰੀਐਂਟ ਨੂੰ 60,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਟੀ.ਵੀ. ਦਾ 55 ਇੰਚ ਵਾਲਾ ਵੇਰੀਐਂਟ ਵੀ ਹੈ ਜਿਸ ਦੀ ਕੀਮਤ 67,900 ਰੁਪਏ ਹੈ। ਉੱਥੇ 65 ਇੰਚ ਦੀ ਕੀਮਤ 1,32,900 ਰੁਪਏ ਅਤੇ 75 ਇੰਚ ਦੀ ਕੀਮਤ 2,37,900 ਰੁਪਏ ਹੈ। Unbox Magic 3.0 ਦੇ 32 ਇੰਚ ਵੇਰੀਐਂਟ ਦੀ ਕੀਮਤ 20,900 ਰੁਪਏ ਅਤੇ 43 ਇੰਚ ਵੇਰੀਐਂਟ ਦੀ ਕੀਮਤ 41,900 ਰੁਪਏ ਹੈ।

PunjabKesari

Crystal 4K UHD TV 2020 ਦੇ ਸਪੈਸੀਫਿਕੇਸ਼ਨਸ
ਇਸ ਟੀ.ਵੀ. ਨੂੰ 43 ਇੰਚ ਤੋਂ ਲੈ ਕੇ 75 ਇੰਚ ਦੀ ਡਿਸਪਲੇਅ ਸਾਈਜ਼ 'ਚ ਖਰੀਦਿਆ ਜਾ ਸਕਦਾ ਹੈ। ਇਸ 'ਚ ਡਿਊਲ ਐੱਲ.ਈ.ਡੀ. ਬੈਕਲਾਈਟ ਪੈਨਲ ਹੈ। ਇਸ ਤੋਂ ਇਲਾਵਾ ਇਸ 'ਚ ਮਲਟੀਵਿਊ ਫੀਚਰ ਵੀ ਹੈ ਜਿਸ ਦੀ ਮਦਦ ਨਾਲ ਤੁਸੀਂ ਇਕ ਹੀ ਡਿਸਪਲੇਅ ਨੂੰ ਦੋ ਹਿੱਸਿਆਂ 'ਚ ਵੰਡ ਦੇ ਦੋ ਕੰਮ ਕਰ ਸਕਦੇ ਹੋ। ਉਦਾਹਰਣ ਦੇ ਤੌਰ 'ਤੇ ਤੁਸੀਂ ਇਕੋ ਵਾਰੀ ਦੋ ਵੀਡੀਓ ਨੂੰ ਵੱਖ-ਵੱਖ ਵਾਲਿਊਮ ਨਾਲ ਦੇਖ ਸਕਦੇ ਹੋ। ਟੀ.ਵੀ. ਨਾਲ ਟੈਪ ਵਿਊ (ਮੀਰਾ ਕਾਸਟ) ਅਤੇ ਐਡੇਪਟਿਵ ਸਾਊਂਡ ਵਰਗੇ ਫੀਚਰਸ ਮਿਲਣਗੇ।

PunjabKesari

Samsung Unbox Magic 3.0 ਦੇ ਸਪੈਸੀਫਿਕੇਸ਼ਨਸ
ਇਹ ਟੀ.ਵੀ. 32 ਇੰਚ ਅਤੇ 43 ਇੰਚ ਦੋ ਹੀ ਸਾਈਜ਼ 'ਚ ਉਪਲੱਬਧ ਹਨ। ਇਸ 'ਚ ਐਮਾਜ਼ੋਨ ਐਲੇਕਸਾ ਅਤੇ ਸੈਮਸੰਗ ਬਿਕਸਬੀ ਦਾ ਸਪੋਰਟ ਹੈ। ਟੀ.ਵੀ. 'ਚ ਆਟੋ ਹਾਟਸਪਾਟ ਅਤੇ ਲਾਈਵ ਕਾਸਟ ਵਰਗੇ ਕਈ ਫੀਚਰਸ ਹਨ। ਟੀ.ਵੀ. ਨਾਲ ਐਮਾਜ਼ੋਨ ਪ੍ਰਾਈਮ ਵੀਡੀਓ, ਨੈੱਟਫਲਿਕਸ ਅਤੇ ਜੀ5 ਵਰਗੇ ਐਪਸ ਦਾ ਸਪੋਰਟ ਮਿਲੇਗਾ।

PunjabKesari


Karan Kumar

Content Editor

Related News