ਸੈਮਸੰਗ ਲਿਆਈ SMART TV ਦੀ ਨਵੀਂ ਰੇਂਜ, 805 ਰੁਪਏ ਦੀ EMI ’ਤੇ ਲੈ ਜਾਓ ਘਰ

06/18/2020 10:56:35 AM

ਗੈਜੇਟ ਡੈਸਕ– ਸੈਮਸੰਗ ਨੇ ਸਮਾਰਟ ਟੀਵੀ ਦੀ ਨਵੀਂ ਰੇਂਜ ਲਾਂਚ ਕੀਤੀ ਹੈ। ਇਹ ਟੀਵੀ ਐਮਾਜ਼ੋਨ ਅਤੇ ਫਲਿਪਕਾਰਟ ਦੋਵਾਂ ਹੀ ਪਲੇਟਫਾਰਮਾਂ ’ਤੇ ਮੁਹੱਈਆ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਨੂੰ ਸੈਮਸੰਗ ਦੇ ਆਨਲਾਈਨ ਸਟੋਰ ਤੋਂ ਵੀ ਖਰੀਦਿਆ ਜਾ ਸਕੇਗਾ। ਇਹ ਸਮਾਰਟ ਟੀਵੀ 19 ਜੂਨ ਰਾਤ ਨੂੰ 12 ਵਜੇ ਤੋਂ ਵਿਕਰੀ ਲਈ ਮੁਹੱਈਆ ਹੋਣਗੇ। ਇਨ੍ਹਾਂ ਟੀਵੀਆਂ ’ਚੋਂ ਫਰੇਮ 2020 ਮਾਡਲ ਫਲਿਪਕਾਰਟ ’ਤੇ ਵਿਸ਼ੇਸ਼ ਰੂਪ ਨਾਲ ਮੁਹੱਈਆ ਹੋਵੇਗਾ। ਉਥੇ ਹੀ ਨਵੀਂ ਆਨਲਾਈਨ ਸਮਾਰਟ ਟੀਵੀ ਰੇਂਜ 4K UHD, FHD ਅਤੇ HD ਰੇਡੀ ਟੀਵੀ ਫਲਿਪਕਾਰਟ ਦੇ ‘Get More from TV’ ਅਤੇ ਐਮਾਜ਼ੋਨ ਦੇ ‘Wondertainment’ ਤਹਿਤ ਮੁਹੱਈਆਂ ਹੋਵੇਗੀ।

805 ਰੁਪਏ ਦੀ EMI ’ਤੇ ਮਿਲ ਰਿਹਾ ਸਮਾਰਟ ਟੀਵੀ
ਇਨ੍ਹਾਂ ਸਮਾਰਟ ਟੀਵੀ ’ਤੇ ਨੋ-ਕਾਸਟ ਈ.ਐੱਮ.ਆਈ. ਦਾ ਆਪਸ਼ਨ ਵੀ ਗਾਹਕਾਂ ਨੂੰ ਮਿਲ ਰਿਹਾ ਹੈ। ਫਰੇਮ 2020 ਮਾਡਲ ਤੁਸੀਂ ਜਿਥੇ 24 ਮਹੀਨਿਆਂ ਲਈ 3,125 ਰੁਪਏ ਦੀ ਈ.ਐੱਮ.ਆਈ. ’ਤੇ ਖਰੀਦ ਸਕਦੇ ਹੋ। ਉਥੇ ਹੀ ਆਨਲਾਈਨ ਸਮਾਰਟ ਟੀਵੀ ਰੇਂਜ 805 ਰੁਪਏ ਪ੍ਰਤੀ ਮਹੀਨਾ ਦੀ ਈ.ਐੱਮ.ਆਈ. ’ਤੇ ਖਰੀਦੇ ਜਾ ਸਕਣਗੇ। ਇਸ ਈ.ਐੱਮ.ਆਈ. ਦੀ ਮਿਆਦ 18 ਮਹੀਨਿਆਂ ਦੀ ਹੈ। 

ਮਿਲੇਗਾ 1500 ਰੁਪਏ ਤਕ ਕੈਸ਼ਬੈਕ
ਸੈਮਸੰਗ ਨੇ ਐਲਾਨ ਕੀਤਾ ਹੈ ਕਿ ਪਹਿਲੇ 48 ਘੰਟਿਆਂ ’ਚ ਜੋ ਗਾਹਕ ਕ੍ਰੈਡਿਟ ਕਾਰਡ ਰਾਹੀਂ ਪ੍ਰੀ-ਪੇਡ ਆਰਡਰ ਪਲੇਸ ਕਰਨਗੇ, ਉਨ੍ਹਾਂ ਨੂੰ 1500 ਰੁਪਏ ਦਾ ਕੈਸ਼ਬੈਕ ਦਿੱਤਾ ਜਾਵੇਗਾ। ਉਥੇ ਹੀ ਐਮਾਜ਼ੋਨ ਐੱਸ.ਬੀ.ਆਈ. ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਆਰਡਰ ਪਲੇਸ ਕਰਨ ਵਾਲੇ ਗਾਹਕਾਂ ਨੂੰ ਇੰਸਟੈਂਟ 1000 ਰੁਪਏ ਦੀ ਛੋਟ ਦੇਵੇਗੀ। 

ਸੈਮਸੰਗ ਫਰੇਮ 2020 ਦੀ ਕੀਮਤ
ਸੈਮਸੰਗ ਫਰੇਮ 2020 ਟੀਵੀ 50 ਇੰਚ, 55 ਇੰਚ ਅਤੇ 65 ਇੰਚ ਦੀ ਡਿਸਪਲੇਅ ਸਾਈਜ਼ ਨਾਲ ਆਉਣਗੇ। ਇਨ੍ਹਾਂ ਦੀ ਕੀਮਤ 74,990 ਰੁਪਏ, 84,990 ਰੁਪਏ ਅਤੇ 1,39,990 ਰੁਪਏ ਹੈ। 

ਮਿਲੇਗੀ 10 ਸਾਲ ਦਾ ਵਾਰੰਟੀ
ਸੈਮਸੰਗ ਦੇ ਫਰੇਮ 2020 ਟੀਵੀ ’ਤੇ ਕੰਪਨੀ 10 ਸਾਲ ਦੀ ਨੋ ਸਕਰੀਨ ਬਰਨ ਇਨ ਵਾਰੰਟੀ ਦੇ ਰਹੀ ਹੈ। ਇਸ ਤੋਂ ਇਲਾਵਾ 1 ਸਾਲ ਦੀ ਵਿਆਪਕ ਵਾਰੰਟੀ ਅਤੇ ਇਕ ਸਾਲ ਦੀ ਵਾਧੂ ਵਾਰੰਟੀ ਪੈਨਲ ਲਈ ਮਿਲੇਗੀ। 

ਸੈਮਸੰਗ ਆਨਲਾਈਨ ਸਮਾਰਟ ਟੀਵੀ ਰੇਂਜ ਦੀ ਕੀਮਤ
ਸੈਮਸੰਗ 4ਕੇ ਯੂ.ਐੱਚ.ਡੀ. ਸਮਾਰਟ ਟੀਵੀ ਦੇ 43 ਇੰਚ ਡਿਸਪਲੇਅ ਸਾਈਜ਼ ਵਾਲੇ ਮਾਡਲ ਦੀ ਕੀਮਤ 36,990 ਰੁਪਏ ਹੈ। ਉਥੇ ਹੀ 65 ਇੰਚ ਮਾਡਲ 89,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਫੁਲ-ਐੱਚ.ਡੀ. ਅਤੇ ਐੱਚ.ਡੀ. ਰੈਡੀ ਸਮਾਰਟ ਟੀਵੀ ਦੇ 32 ਇੰਚ ਮਾਡਲ ਦੀ ਕੀਮਤ 14,999 ਰੁਪਏ ਅਤੇ 43 ਇੰਚ ਵਾਲੇ ਮਾਡਲ ਦੀ ਕੀਮਤ 31,990 ਰੁਪਏ ਹੈ। 

Rakesh

This news is Content Editor Rakesh