7000mAh ਦੀ ਵੱਡੀ ਬੈਟਰੀ ਨਾਲ Samsung ਨੇ ਭਾਰਤ ਵਿਚ ਲਾਂਚ ਕੀਤਾ ਗਲੈਕਸੀ F62 ਸਮਾਰਟਫੋਨ

02/15/2021 6:16:11 PM

ਨਵੀਂ ਦਿੱਲੀ - ਸੈਮਸੰਗ ਨੇ 7,000 ਐਮ.ਏ.ਐਚ. ਦੀ ਵੱਡੀ ਬੈਟਰੀ ਨਾਲ ਗਲੈਕਸੀ ਐਫ 62 ਸਮਾਰਟਫੋਨ ਭਾਰਤ ਵਿਚ ਲਾਂਚ ਕੀਤਾ ਹੈ। ਕੀਮਤ ਦੀ ਗੱਲ ਕਰੀਏ ਤਾਂ ਗਲੈਕਸੀ ਐਫ 62 ਦੇ 6 ਜੀਬੀ ਰੈਮ + 128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 23,999 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ 8 ਜੀ.ਬੀ. ਰੈਮ + 128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਨੂੰ ਗਾਹਕ 25,999 ਰੁਪਏ 'ਚ ਖਰੀਦ ਸਕਣਗੇ। ਇਹ ਸਮਾਰਟਫੋਨ ਪਹਿਲੀ ਵਾਰ 22 ਫਰਵਰੀ ਨੂੰ ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ ਅਤੇ ਸੈਮਸੰਗ ਇੰਡੀਆ ਦੀ ਭਾਰਤੀ ਵੈਬਸਾਈਟ 'ਤੇ ਉਪਲਬਧ ਹੋਵੇਗਾ। ਗਾਹਕ ਇਸ ਨੂੰ ਲੇਜ਼ਰ ਹਰੇ, ਨੀਲੇ ਅਤੇ ਸਲੇਟੀ ਰੰਗ ਦੇ ਵਿਕਲਪਾਂ ਨਾਲ ਖਰੀਦ ਸਕਣਗੇ।

ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ 10,000 ਰੁਪਏ ਤੱਕ ਦੀ ਗਿਰਾਵਟ! ਜਾਣੋ ਕਿੰਨਾ ਸਸਤਾ ਹੋਇਆ ਸੋਨਾ


ਸੈਮਸੰਗ ਗਲੈਕਸੀ F62 ਦੇ ਵੇਰਵੇ

 

  • ਡਿਸਪਲੇਅ                                    6.7 ਇੰਚ ਦਾ S-AMOLED, (1080 x 2400 ਪਿਕਸਲ ਰੈਜ਼ੋਲਿਊਸ਼ਨ)
  • ਪ੍ਰੋਸੈਸਰ                                     ਐਕਸਿਨੋਸ 9825
  • ਰੈਮ                                            6 ਜੀਬੀ / 8 ਜੀ.ਬੀ.
  • ਇੰਟਰਲ ਸਟੋਰੇਜ                            128 ਜੀ.ਬੀ.
  • ਆਪਰੇਟਿੰਗ ਸਿਸਟਮ                      ਐਂਡਰਾਇਡ 11 'ਤੇ ਅਧਾਰਤ OneUI 3.1
  • ਕਵਾਡ ਰੀਅਰ ਕੈਮਰਾ ਸੈੱਟਅਪ            64 ਐਮਪੀ (ਪ੍ਰਾਇਮਰੀ) + 12 ਐਮਪੀ (ਅਲਟਰਾ ਵਾਈਡ ਐਂਗਲ ਸੈਂਸਰ) + 5 ਐਮਪੀ (ਮੈਕਰੋ ਲੈਂਜ਼) + 5 ਐਮਪੀ (ਡੈਪਥ ਸੈਂਸਰ)
  • ਫਰੰਟ ਕੈਮਰਾ                                 32 ਐਮ ਪੀ
  • ਬੈਟਰੀ                                        7,000 ਐਮ.ਏ.ਐਚ. (25 ਵਾਟ ਫਾਸਟ ਚਾਰਜਿੰਗ ਸਪੋਰਟ)
  • ਕਨੈਕਟੀਵਿਟੀ                                             4G VoLTE, Wi-Fi, GPS, ਬਲੂਟੁੱਥ 5 ਅਤੇ USB ਟਾਈਪ-ਸੀ ਪੋਰਟ

ਇਹ ਵੀ ਪੜ੍ਹੋ : FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News