ਟ੍ਰਿਪਲ ਰੀਅਰ ਕੈਮਰੇ ਨਾਲ ਸੈਮਸੰਗ ਨੇ ਲਾਂਚ ਕੀਤਾ ਇਹ ਸਮਾਰਟਫੋਨ

11/06/2020 9:25:58 PM

ਗੈਜੇਟ ਡੈਸਕ—ਸੈਮਸੰਗ ਨੇ ਆਪਣਾ ਇਕ ਨਵਾਂ ਸਮਾਰਟਫੋਨ ਗਲੈਕਸੀ ਐੱਮ21ਐੱਸ ਬਾਜ਼ਾਰ ’ਚ ਪੇਸ਼ ਕਰ ਦਿੱਤਾ ਹੈ ਜਿਸ ਨੂੰ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ ਲਾਂਚ ਕੀਤੇ ਗਏ  Galaxy F41 ਦਾ ਹੀ ਰਿਬ੍ਰਾਂਡੇਡ ਵਰਜ਼ਨ ਕਿਹਾ ਜਾ ਰਿਹਾ ਹੈ। ਸੈਮਸੰਗ ਗਲੈਕਸੀ ਐੱਮ21ਐੱਸ ਦੀ ਖਾਸੀਅਤ ਹੈ ਕਿ ਇਸ ’ਚ ਯੂਜ਼ਰਸ ਨੂੰ ਸੁਪਰ ਏਮੋਲੇਡ ਡਿਸਪਲੇਅ, ਫਾਸਟ ਚਾਰਜਿੰਗ ਸਪੋਰਟ ਅਤੇ ਕਈ ਦਮਦਾਰ ਫੀਚਰਜ਼ ਦੀ ਸੁਵਿਧਾ ਮਿਲੇਗੀ। ਇਸ ਨੂੰ ਫਿਲਹਾਲ ਬ੍ਰਾਜ਼ੀਲ ’ਚ ਲਾਂਚ ਕੀਤਾ ਗਿਆ ਹੈ। ਹੋਰ ਦੇਸ਼ਾਂ ’ਚ ਇਸ ਦੇ ਲਾਂਚ ਨੂੰ ਲੈ ਕੇ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ।

ਕੀਮਤ
ਇਸ ਦੀ ਕੀਮਤ ’ਤੇ ਨਜ਼ਰ ਪਾਈਏ ਤਾਂ ਬ੍ਰਾਜ਼ੀਲ ’ਚ ਇਸ ਸਮਾਰਟਫੋਨ ਨੂੰ ਸਿੰਗਲ ਸਟੋਰੇਜ਼ ਵੈਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ’ਚ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਦੀ ਕੀਮਤ  BRL 1,529 ਭਾਵ ਕਰੀਬ 20,500 ਰੁਪਏ ਹੈ। ਜਦਕਿ Galaxy F41 ਨੂੰ ਭਾਰਤ ’ਚ 6ਜੀ.ਬੀ. ਰੈਮ ਅਤੇ ਦੋ ਇੰਟਰਨਲ ਸਟੋਰੇਜ਼ ਵੈਰੀਐਂਟ ’ਚ ਪੇਸ਼ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤੀ ਕੀਮਤ 15,499 ਰੁਪਏ ਹੈ। ਇਸ ਨੂੰ ਦੋ ਕਲਰ ਆਪਸ਼ਨ ਬਲੈਕ ਅਤੇ ਬਲੂ ’ਚ ਖਰੀਦਿਆ ਜਾ ਸਕਦਾ ਹੈ।

ਸਪੈਸੀਫਿਕੇਸ਼ਨਸ
ਇਹ ਸਮਾਰਟਫੋਨ ਐਂਡ੍ਰਾਇਡ 10 ਓ.ਐੱਸ. ’ਤੇ ਆਧਾਰਿਤ ਹੈ ਅਤੇ ਇਸ ਨੂੰ octa-core Exynos 9611 ਚਿਪਸੈਟ ’ਤੇ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ’ਚ 6.4 ਇੰਚ ਦੀ ਫੁਲ ਐੱਚ.ਡੀ.+ ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ।

ਕੈਮਰਾ
ਇਸ ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਪ੍ਰਾਈਮਰੀ ਸੈਂਸਰ 64 ਮੈਗਾਪਿਕਸਲ ਦਾ ਹੈ ਜਦਕਿ 8 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਅਤੇ 5 ਮੈਗਾਪਿਕਸਲ ਦਾ ਤੀਸਰਾ ਸੈਂਸਰ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇ ਲਈ ਇਸ ’ਚ 6000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15 ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

Karan Kumar

This news is Content Editor Karan Kumar