ਸੈਮਸੰਗ ਲਿਆਈ AI ਤਕਨੀਕ ਵਾਲੀ ਵਾਸ਼ਿੰਗ ਮਸ਼ੀਨ, ਫੋਨ ਨਾਲ ਕਰ ਸਕੋਗੇ ਕੰਟਰੋਲ

09/26/2020 1:42:50 PM

ਗੈਜੇਟ ਡੈਸਕ– ਇੰਲੈਕਟ੍ਰੋਨਿਕਸ ਅਤੇ ਹੋਮ ਅਪਲਾਇੰਸੇਜ਼ ਬਣਾਉਣ ਵਾਲੀ ਕੰਪਨੀ ਸੈਮਸੰਗ ਵਲੋਂ ਭਾਰਤ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਵਾਲੀਆਂ ਵਾਸ਼ਿੰਗ ਮਸ਼ੀਨਾਂ ਦੀ 2020 ਰੇਂਜ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਨਵੀਆਂ ਵਾਸ਼ਿੰਗ ਮਸ਼ੀਨਾਂ ਦੀ ਰੇਂਜ ਨੂੰ 7 ਕਿਲੋਗ੍ਰਾਮ ਵਾਸ਼ਰ ਡ੍ਰਾਇਰ ਫਰੰਟ ਲੋਡ ਮਸ਼ੀਨ ਨਾਲ ਲੈ ਕੇ ਆਈ ਹੈ। ਵਾਸ਼ਿੰਗ ਮਸ਼ੀਨਾਂ ਦੀ ਨਵੀਂ ਰੇਂਜ ’ਚ ਫਿਨੀਸ਼ਿੰਗ ਟਾਈਮ ਮੈਨੇਜ ਕਰਨ ਲਈ ਲਾਂਡਰੀ ਪਲਾਨਰ, ਆਪਟਿਮਲ ਵਾਸ਼ ਸਾਈਕਲ ਆਫਰ ਕਰਨ ਵਾਲਾ ਆਟੋ-ਰਿਕਮੇਂਡੇਸ਼ਨ ਆਪਸ਼ਨ ਅਤੇ ਹੋਮਕੇਅਰ ਵਿਜ਼ਾਰਡ ਵੀ ਦਿੱਤਾ ਗਿਆ ਹੈ, ਜੋ ਮਸ਼ੀਨ ਦੀ ਕੰਡੀਸ਼ਨ ’ਤੇ ਨਜ਼ਰ ਰੱਖਦਾ ਹੈ। 

ਨਵੀਂ ਸੈਮਸੰਗ ਵਾਸ਼ਿੰਗ ਮਸ਼ੀਨ ਨੂੰ ਐਮਾਜ਼ੋਨ ਅਤੇ ਫਲਿਪਕਾਰਟ ਵਰਗੇ ਈ-ਕਾਮਰਸ ਪਲੇਟਫਾਰਮਾਂ ਤੋਂ ਇਲਾਵਾ ਸੈਮਸੰਗ ਦੇ ਅਧਿਕਾਰਤ ਆਨਲਾਈਨ ਸਟੋਰ ਤੋਂ ਵੀ ਖ਼ਰੀਦਿਆ ਜਾ ਸਕੇਗਾ। 10 ਕਿਲੋਗ੍ਰਾਮ ਫੁਲੀ ਆਟੋਮੈਟਿਕ ਫਰੰਟ ਲੋਡ ਮਾਡਲ ਦੀ ਕੀਮਤ 67,000 ਰੁਪਏ ਰੱਖੀ ਗਈ ਹੈ, ਉਥੇ ਹੀ 10 ਕਿਲੋਗ੍ਰਾਮ ਵਾਸ਼ਰ ਡ੍ਰਾਇਰ ਮਾਡਲ ਨੂੰ 93,000 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 7 ਕਿਲੋਗ੍ਰਾਮ ਵਾਸ਼ਰ ਡ੍ਰਾਇਰ ਨੂੰ ਵਾਈਟ ਅਤੇ ਸਿਲਵਰ ਆਪਸ਼ੰਸ ’ਚ ਖ਼ਰੀਦਿਆ ਜਾ ਸਕਦਾ ਹੈ ਜਿਸ ਦੀ ਕੀਮਤ 45,490 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਇਨ੍ਹਾਂ ’ਤੇ 3 ਸਾਲਾਂ ਦੀ ਸਟੈਂਡਰਡ ਵਾਰੰਟੀ ਦੇ ਰਹੀ ਹੈ ਅਤੇ ਡਿਜੀਟਲ ਇਨਵਰਟਰ ਮੋਟਰ ’ਤੇ 10 ਸਾਲਾਂ ਦੀ ਵਾਰੰਟੀ ਦਿੱਤੀ ਜਾ ਰਹੀ ਹੈ। 

ਨਵੀਂ Q-Rator ਤਕਨੀਕ
ਸੈਮਸੰਗ ਵਲੋਂ ਲਾਂਚ ਕੀਤੇ ਗਏ 10 ਕਿਲੋਗ੍ਰਾਮ ਫੁਲੀ-ਆਟੋਮੈਟਿਕ ਫਰੰਟ ਲੋਡ ਅਤੇ 10 ਕਿਲੋਗ੍ਰਾਮ ਲੋਡ ਵਾਸ਼ਰ ਡ੍ਰਾਇਰ ਮਾਡਲਾਂ ’ਚ ਖ਼ਾਸ Q-Rator ਤਕਨੀਕ ਯੂਜ਼ਰਸ ਨੂੰ ਮਿਲੇਗੀ। ਨਵੀਂ ਵਾਸ਼ਿੰਗ ਮਸ਼ੀਨ ਰੇਂਜ ’ਚ ਮਿਲਣ ਵਾਲੀ ਸੈਮਸੰਗ ਦੀ ਨਵੀਂ ਤਕਨੀਕ ਅਤੇ ਏ.ਆਈ. ਦਾ ਫਾਇਦਾ ਚੁੱਕਣ ਲਈ ਯੂਜ਼ਰਸ ਨੂੰ ਕੰਪਨੀ ਦੀ ਖ਼ਾਸ ਐਪ ਇੰਸਟਾਲ ਕਰਨੀ ਹੋਵੇਗੀ। ਯੂਜ਼ਰਸ ਸੈਮਸੰਗ ਦੀ SmartThings ਐਪ ਡਾਊਨਲੋਡ ਕਰਨ ਤੋਂ ਬਾਅਦ ਆਪਣੀ ਵਾਸ਼ਿੰਗ ਮਸ਼ੀਨ ਨੂੰ ਸਮਾਰਟਫੋਨ ਨਾਲ ਕੰਟਰੋਲ ਕਰ ਸਕੋਗੇ ਅਤੇ ਸੈਮਸੰਗ ਦੇ ਇੰਟੀਗ੍ਰੇਟਿਡ ਇਕੋਸਿਸਟਮ ਨਾਲ ਜੁੜਿਆ ਜਾ ਸਕੇਗਾ। 

ਸੈਮਸੰਗ ਐਡਵਾਸ਼ ਵੀ
ਫੀਚਰਜ਼ ਦੀ ਗੱਲ ਕਰੀਏ ਤਾਂ ਵਾਸ਼ਿੰਗ ਮਸ਼ੀਨਾਂ ’ਚ ਸੈਮਸੰਗ ਦਾ ਐਡਵਾਸ਼ ਵੀ ਮਿਲਦਾ ਹੈ, ਜਿਸ ਦੀ ਮਦਦ ਨਾਲ ਕੰਜ਼ਿਊਮਰ ਵਾਸ਼ ਸਾਈਕਲ ਦੌਰਾਨ ਕਦੇ ਵੀ ਲਾਂਡਰੀ ਆਈਟਮ ਮਸ਼ੀਨ ’ਚ ਐਡ ਕਰ ਸਕਦੇ ਹਨ। ਇਸ ਤੋਂ ਇਲਾਵਾ ਸੈਮਸੰਗ ਦੀ AirWash ਤਕਨੀਕ ਕੱਪੜਿਆਂ ਨੂੰ ਸੈਨੀਟਾਈਜ਼ ਅਤੇ ਕਲੀਨ ਕਰਦੀ ਰਹਿੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੀਂ ਮਸ਼ੀਨ ’ਚ ਕੱਪੜੇ 97 ਫੀਸਦੀ ਤਕ ਸੁੱਕ ਜਾਂਦੇ ਹਨ, ਜਦਕਿ ਆਮ ਮਸ਼ੀਨਾਂ ’ਚ ਕੱਪੜੇ ਸਿਰਫ 60 ਫੀਸਦੀ ਤੋਂ 65 ਫੀਸਦੀ ਤਕ ਹੀ ਸੁੱਕਦੇ ਹਨ। ਖ਼ਾਸ ਹਾਈਜੀਨ ਸਟੀਮ ਤਕਨੀਕ ਦੀ ਮਦਦ ਨਾਲ ਮਸ਼ੀਨਾਂ 99 ਫੀਸਦੀ ਤਕ ਬੈਕਟੀਰੀਆ ਅਤੇ ਗੰਦਗੀ ਹਟਾ ਸਕਦੀਆਂ ਹਨ। 

Rakesh

This news is Content Editor Rakesh