Galaxy S8 ਦੀ ਡਿਸਪਲੇ ''ਚ ਆਈ ਸਮੱਸਿਆ, ਸੈਮਸੰਗ ਨੇ ਜਾਰੀ ਕੀਤਾ ਨਵਾਂ ਅਪਡੇਟ
Tuesday, Apr 25, 2017 - 06:03 PM (IST)

ਜਲੰਧਰ- ਸੈਮਸੰਗ ਨੇ ਹਾਲਹੀ ''ਚ ਆਪਣੇ ਦੋ ਨਵੇਂ ਫਲੈਗਸ਼ਿਪ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਨੂੰ ਭਾਰਤੀ ਬਾਜ਼ਾਰ ''ਚ ਉਤਾਰਿਆ ਹੈ। ਖਬਰਾਂ ਮੁਤਾਬਕ ਸੈਮਸੰਗ ਨੇ ਆਪਣੇ ਨਵੇਂ ਡਿਵਾਈਸ ਗਲੈਕਸੀ ਐੱਸ 8 ''ਚ ਦੋ ਨਵੇਂ ਸਾਫਟਵੇਅਰ ਅਪਡੇਟ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਕੁਝ ਯੂਜ਼ਰਸ ਦੁਆਰਾ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਯੂਜ਼ਰਸ ਦੁਆਰਾ ਸੈਮਸੰਗ ਗਲੈਕਸੀ ਐੱਸ 8 ਦੀ ਡਿਸਪਲੇ ਸਕਰੀਨ ''ਚ ''ਰੈੱਡ ਟਿੰਟ (ਹਲਕਾ ਲਾਲ ਰੰਗ) ਹੋਣ ਅਤੇ ਵਾਈ-ਫਾਈ ਕੁਨੈਕਸ਼ਨ ਦੇ ਸਪਾਟਲ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੰਪਨੀ ਨੇ ਨਵੇਂ ਫੋਨ ''ਚ ਦੋ ਨਵੇਂ ਅਪਡੇਟ ਜਾਰੀ ਕੀਤੇ ਹਨ।
ਸੈਮਸੰਗ ਨੇ ਗਲੈਕਸੀ ਐੱਸ 8 ਦੀ ਪਿਛਲੇ ਹਫਤੇ ਸ਼ਿਪਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਕੁਝ ਲੋਕ ਜਿਨ੍ਹਾਂ ਨੇ ਦੱਖਣ ਕੋਰੀਆ ''ਚ ਇਸ ਡਿਵਾਈਸ ਨੂੰ ਪ੍ਰੀ-ਆਰਡਰ ਕੀਤਾ ਸੀ, ਉਨ੍ਹਾਂ ਨੇ ਡਿਵਾਈਸ ਦੀ ਡਿਸਪਲੇ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਸੈਮਸੰਗ ਨੇ ਯੂਜ਼ਰਸ ਨੂੰ ਸਮੱਸਿਆ ਨੂੰ ਮੈਨੂਅਲ ਰੂਪ ਨਾਲ ਠੀਕ ਕਰਨ ਦੀ ਸ਼ਿਫਾਰਸ ਕੀਤੀ ਹੈ ਪਰ ਹੁਣ ਇਹ ਪੁਸ਼ਟੀ ਕੀਤੀ ਗਈ ਹੈ ਕਿ ਡਿਵਾਈਸ ''ਚ ਅਪਡੇਟ ਰਾਹੀਂ ਯੂਜ਼ਰਸ ਦੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਸਾਊਥ ਕੋਰੀਅਨ ਕੰਪਨੀ ਸੈਮਸੰਗ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਮੇਲ ਦੁਆਰਾ ਪ੍ਰਾਪਤ ਆਪਣੇ ਇਕ ਯੂਜ਼ਰ ਦੇ ਫੀਡਬੈਕ ਨੂੰ ਜਾਰੀ ਕੀਤਾ ਹੈ।