ਸੈਮਸੰਗ ਲਿਆਉਣ ਵਾਲੀ ਹੈ Galaxy Z Flip 2 ਫੋਨ, ਤਿੰਨ ਕੈਮਰਿਆਂ ਨਾਲ ਆਉਣ ਦੀ ਉਮੀਦ

05/05/2020 1:29:39 AM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਸਮੰਗ ਦਾ ਫੋਕਸ ਹੁਣ ਸਭ ਤੋਂ ਜ਼ਿਆਦਾ ਫੋਲਡੇਬਲ ਸਮਾਰਟਫੋਨ ਵੱਲ ਹੋ ਗਿਆ ਹੈ। ਕੰਪਨੀ ਨੇ ਆਪਣੇ ਨਵੇਂ ਫੋਲਡੇਬਲ ਸਮਾਰਟਫੋਨ ਗਲੈਕਸੀ ਜ਼ੈੱਡ ਫਲਿੱਪ 2 ਦਾ ਪੇਟੈਂਟ ਫਾਈਲ ਕੀਤਾ ਹੈ। LETSGODIGITAL ਨੇ ਇਸ ਪੇਟੈਂਟ ਨੂੰ ਸਭ ਤੋਂ ਪਹਿਲਾਂ ਸਪਾਰਟ ਕੀਤਾ ਹੈ। ਸ਼ੇਅਰ ਕੀਤੀ ਜਾ ਰਹੀ ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਨਵਾਂ ਗਲੈਕਸੀ ਜ਼ੈੱਡ ਫਲਿੱਪ ਫੋਨ ਤਿੰਨ ਰੀਅਰ ਕੈਮਰਿਆਂ ਨਾਲ ਆ ਸਕਦਾ ਹੈ। ਇਸ ਪੇਟੈਂਟ ਇਮੇਜ 'ਚ ਦੋ ਡਿਜ਼ਾਈਨ ਸ਼ੋਅ ਕੀਤੇ ਗਏ ਹਨ। ਮਾਡਲ ਏ 'ਚ ਹਾਰਿਜਾਨਟਲ ਟ੍ਰਿਪਲ ਰੀਅਰ ਕੈਮਰਾ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਉੱਥੇ, ਮਾਡਲ ਬੀ 'ਚ ਵਰਟੀਕਲ ਕੈਮਰਾ ਡਿਜ਼ਾਈਨ ਮੌਜੂਦ ਹੈ।

ਵੱਖ ਤਰ੍ਹਾਂ ਦੀ ਹੋਵੇਗੀ ਫੋਨ ਦੀ ਲੁਕ
ਸੈਮਸੰਗ ਇਸ ਫੋਨ ਨੂੰ ਵੱਖ ਤਰ੍ਹਾਂ ਦੀ ਲੁੱਕ ਨਾਲ ਲੈ ਕੇ ਆਵੇਗੀ। ਫਿਲਹਾਲ ਇਸ ਫੋਨ ਦੇ ਸਪੈਸੀਫਿਕੇਸ਼ਨਸ ਦੇ ਬਾਰੇ 'ਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਟ੍ਰਿਪਲ ਰੀਅਰ ਕੈਮਰਾ ਅਤੇ ਵੱਡੀ ਰੀਅਰ ਡਿਸਪਲੇਅ ਦੇ ਹੋਣ ਕਾਰਣ ਕਾਫੀ ਸ਼ਾਨਦਾਰ ਲੁੱਕ 'ਚ ਆਵੇਗਾ।

Karan Kumar

This news is Content Editor Karan Kumar