Samsung Care+ ਭਾਰਤ ’ਚ ਲਾਂਚ, ਗਲੈਕਸੀ ਫੋਨ ਯੂਜ਼ਰਸ ਨੂੰ ਮਿਲੇਗਾ ਫਾਇਦਾ

06/25/2020 6:18:46 PM

ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣੇ ਗਲੈਕਸੀ ਫੋਨ ਯੂਜ਼ਰਸ ਲਈ ਪ੍ਰੋਟੈਕਸ਼ਨ ਪਲਾਨ ਦਾ ਐਲਾਨ ਕੀਤਾ ਹੈ। Samsung Care+ ਨਾਂ ਵਾਲੀ ਇਸ ਸਰਵਿਸ ’ਚ ਸੈਮਸੰਗ ਗਲੈਕਸੀ ਫੋਨ ਯੂਜ਼ਰਸ ਨੂੰ ਕਈ ਫਾਇਦੇ ਮਿਲਣਗੇ। ਇਨ੍ਹਾਂ ’ਚ ਐਕਸਟੈਂਡਿਡ ਵਾਰੰਟੀ, ਸਕਰੀਨ ਪ੍ਰੋਟੈਕਸ਼ਨ, ਐਕਸੀਡੈਂਟਲ ਡੈਮੇਜ ਅਤੇ ਲਿਕੁਇਡ ਡੈਮੇਜ (ADLD) ਤੋਂ ਇਲਾਵਾ ਤਕਨੀਕੀ ਅਤੇ ਮਕੈਨੀਕਲ ਫੇਲੀਅਰ ਵੀ ਸ਼ਾਮਲ ਹੈ। 

ਇਸ ਸਰਵਿਸ ਨੂੰ ਸੈਮਸੰਗ ਐਕਸਪੀਰੀਅੰਸ ਸਟੋਰ, ਸਮਾਰਟ ਕੈਫੇ, ਮਲਟੀ ਬ੍ਰਾਂਡ ਆਊਟਲੇਟ, ਸੈਮਸੰਗ ਡਾਟ ਕਾਮ, Samsung Care+ Online ਸਟੋਰ ਅਤੇ ਮਾਈ ਗਲੈਕਸੀ ਐਪ ’ਤੇ ਮੁਹੱਈਆ ਕਰਵਾਇਆ ਜਾਵੇਗਾ। ਸੈਮਸੰਗ ਨੇ ਇਸ ਨਵੀਂ ਕਸਟਮਰ ਕੇਅਰ ਸੇਵਾ ਲਈ ਭਾਰਤ ’ਚ Servify ਨਾਲ ਸਾਂਝੇਦਾਰੀ ਕੀਤੀ ਹੈ। ਇਹ ਸੇਵਾ Servify ਦੀ ਡਿਵਾਈਸ ਲਾਈਫਸਾਈਕਲ ਮੈਨੇਜਮੈਂਟ ਪਲੇਟਫਾਰਮ ਦੁਆਰਾ ਪ੍ਰੋਵਾਈਡ ਕਰਵਾਈ ਜਾ ਰਹੀ ਹੈ। ਦੱਸ ਦੇਈਏ ਕਿ ਸੈਮਸੰਗ ਕੇਅਰ ਪਲੱਸ ਨੂੰ ਸਭ ਤੋਂ ਪਹਿਲਾਂ ਇਸੇ ਸਾਲ ਮਾਰਚ ’ਚ ਪਾਇਲਟ ਪ੍ਰੋਗਰਾਮ ਦੇ ਤੌਰ ’ਤੇ ਲਾਂਚ ਕੀਤਾ ਗਿਆ ਸੀ। ਸੈਮਸੰਗ ਗਲੈਕਸੀ ਫੋਨ ਯੂਜ਼ਰਸ ਸੈਮਸੰਗ ਕੇਅਰ ਪਲੱਸ ਤਹਿਤ ਚਾਰ ਕਸਟਮ ਪੈਕ ’ਚੋਂ ਕੋਈ ਵੀ ਚੁਣ ਸਕਦੇ ਹਨ। 

ਐਕਸਟੈਂਡਿਡ ਵਾਰੰਟੀ- ਵਾਰੰਟੀ ਪੀਰੀਅਡ ਤੋਂ ਇਲਾਵਾ ਇਕ ਸਾਲ ਲਈ ਤਕਨੀਕੀ ਅਤੇ ਮਕੈਨੀਕਲ ਖ਼ਰਾਬੀ ਲਈ 1 ਸਾਲ ਦੀ ਵਾਰੰਟੀ

ਸਕਰੀਨ ਪ੍ਰੋਟੈਕਸ਼ਨ- ਪਲਾਨ ਖਰੀਦਣ ਦੀ ਤਾਰੀਕ ਤੋਂ 1 ਸਾਲ ਤਕ ਫਰੰਟ ਸਕਰੀਨ ਡੈਮੇਜ ਕਵਰ ਮਿਲਦਾ ਹੈ। 

ਐਕਸੀਡੈਂਟਲ ਡੈਮੇਜ ਐਂਡ ਲਿਕੁਇਡ ਡੈਮੇਜ (ADLD)- ਫਰੰਟ ਅਤੇ ਬੈਕ ਸਕਰੀਨ ਡੈਮੇਜ ਕਵਰ ਤੋਂ ਇਲਾਵਾ ਇਕ ਸਾਲ ਲਈ ਲਿਕੁਇਡ ਡੈਮੇਜ ਕਵਰ

Comprehensive protection- ਦੋ ਸਾਲ ਲਈ ਫਿਜੀਕਲ, ਲਿਕੁਇਡ ਡੈਮੇਜ (ਸਕਰੀਨ ਸਮੇਤ) ਅਤੇ ਤਕਨੀਕੀ ਤੇ ਮਕੈਨੀਕਲ ਫੇਲੀਅਰ ਕਵਰ।

ਇਨ੍ਹਾਂ ਸਾਰੇ ਪੈਕ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਤੁਹਾਡੇ ਕੋਲ ਕਿਹੜਾ ਗਲੈਕਸੀ ਫੋਨ ਹੈ। ਗਾਹਕ ਇਨ੍ਹਾਂ ਪੈਕ ਨੂੰ ਜਾਂ ਤਾਂ ਫੋਨ ਖ਼ਰੀਦਣ ਦੇ ਨਾਲ ਜਾਂ ਫਿਰ 30 ਦਿਨਾਂ ਦੇ ਅੰਦਰ ਲੈ ਸਕਦੇ ਹਨ। ਇਸ ਤੋਂ ਇਲਾਵਾ ਇਕ ਆਸਾਨ ਟ੍ਰੈਕਿੰਗ ਪ੍ਰਕਿਰਿਆ ਰਾਹੀਂ ਗਾਹਕ ਆਪਣੇ ਗਲੈਕਸੀ ਸਮਾਰਟਫੋਨਸ ਦਾ ਕਲੇਮ/ਰਿਪੇਅਰ ਸਟੇਟਸ ਵੀ ਚੈੱਕ ਕਰ ਸਕਦੇ ਹਨ। 

Rakesh

This news is Content Editor Rakesh