ਖਾਸ ਹੈ ਸੈਮਸੰਗ ਗਿਅਰ 360 ਡਿਗਰੀ ਸਮਾਰਟ ਕੈਮਰੇ ਦੀ ਇਹ ਜਾਣਕਾਰੀ

05/27/2016 3:07:58 PM

ਜਲੰਧਰ- ਸੈਮਸੰਗ ਆਪਣੇ ਗਿਅਰ 360 ਕੈਮਰਾ ਦੀ ਵਿਸਥਾਰ ਪੂਰਵਕ ਜਾਣਕਾਰੀ ਦੇ ਰਹੀ ਹੈ। ਸਾਊਥ ਕੋਰੀਅਨ ਗਾਹਕ ਜੋ ਕਿ ਇਕ ਇਲੈਕਟ੍ਰਾਨਿਕ ਮੇਕਰ ਹੈ, ਵੱਲੋਂ ਇਕ ਨਵੇਂ ਟਵਿਨ ਲੈਂਜ਼ਿਜ਼ ਕੈਮਰੇ ਦੇ 9 ਮੁੱਖ ਭਾਗਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੀ ਦਿੱਖ ਇਕ ਗੇਂਦ ਵਰਗੀ ਹੈ ਅਤੇ ਇਹ ਯੂਜ਼ਰਜ਼ ਨੂੰ ਹੋਰ ਵੀ ਇੰਪਰੈਸਿਵ ,360 ਡਿਗਰੀ ਐਕਸਪੀਰੀਅੰਸ ਦਿੰਦੀ ਹੈ। ਇਸ ਦਾ ਗੋਲਆਕਾਰ ਕੇਸ ਬੇਹੱਦ ਛੋਟਾ ਹੈ ਜੋ ਤੁਹਾਡੇ ਹੱਥਾਂ ''ਚ ਆਸਾਨੀ ਨਾਲ ਫਿੱਟ ਹੋ ਜਾਂਦਾ ਹੈ ਅਤੇ ਇਸ ਦੀ 1,350 ਐੱਮ.ਏ.ਐੱਚ. ਲੀਥੀਅਮ ਆਇਨ ਬੈਟਰੀ ਬੇਹੱਦ ਪਾਵਰਫੁੱਲ ਹੈ ਜੋ 140 ਮਿੰਟ ਤੱਕ ਦੀ ਵੀਡੀਓ ਰਿਕਾਰਡ ਕਰ ਸਕਦੀ ਹੈ। 
 
ਇਸ ਕੈਮਰੇ ''ਚ ਕਈ ਹੋਰ ਆਪਸ਼ਨਜ਼ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ''ਚ ਵਾਇਰਲੈੱਸ ਕੁਨੈਕਟੀਵਿਟੀ, ਵਾਈ-ਫਾਈ ਡਾਇਰੈਕਟ, ਬਲੂਟੂਥ ਅਤੇ ਨੀਅਰ-ਫੀਲਡ ਕਮਨਿਊਕੇਸ਼ਨ ਦੇ ਨਾਲ-ਨਾਲ ਇਕ ਯੂ.ਐੱਸ.ਬੀ. ਪੋਰਟ ਸ਼ਾਮਿਲ ਹਨ। ਇਹ ਤੁਹਾਡੀਆਂ ਵੀਡੀਓਜ਼ ਅਤੇ ਫੋਟੋਆਂ ਨੂੰ ਤੁਹਾਡੇ ਸਮਾਰਟਫੋਨ ਜਾਂ ਪੀ.ਸੀ. ''ਤੇ ਸ਼ੇਅਰ ਅਤੇ ਐਡਿਟ ਕਰਨਾ ਹੋਰ ਵੀ ਆਸਾਨ ਬਣਾ ਦਿੰਦਾ ਹੈ। ਇਸ ਡਿਵਾਈਸ ਦੀ ਵਿਕਰੀ ਸਾਊਥ ਕੋਰੀਆ ਅਤੇ ਸਿੰਗਾਪੁਰ ''ਚ 29 ਅਪ੍ਰੈਲ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਉਮੀਦ ਜਤਾਈ ਗਈ ਹੈ ਕਿ ਇਸ ਕੈਮਰੇ ਨੂੰ ਜਲਦ ਹੀ ਦੁਨੀਆ ਭਰ ''ਚ ਉਪਲੱਬਧ ਕਰਵਾਇਆ ਜਾਵੇਗਾ। ਸੈਮਸੰਗ ਵੱਲੋਂ ਇਸ ਦੀ ਆਫਿਸ਼ਿਅਲ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਕੁਝ ਰਿਟੇਲਰਜ਼ ਵੱਲੋਂ ਇਹ 400 ਡਾਲਰ ਦੇ ਲਗਭਗ ਹੋਵੇਗਾ।