80 ਲੱਖ ਰੁਪਏ ’ਚ ਆਏਗਾ Samsung Galaxy Z Fold 3 ਦਾ ਇਹ ਲਗਜ਼ਰੀ ਐਡੀਸ਼ਨ

08/05/2021 6:12:33 PM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਸੈਮਸੰਗ ਦਾ ਨੈਕਸਟ ਜਨਰੇਸ਼ਨ ਫੋਲਡੇਬਲ ਸਮਾਰਟਫੋਨ Galaxy Z Fold 2 ਅਤੇ Galaxy Z Flip 3 ਲਾਂਚਿੰਗ ਲਈ ਤਿਆਰ ਹੈ। ਸੈਮਸੰਗ ਗਲੈਕਸੀ ਅਨਪੈਕਡ ਈਵੈਂਟ ’ਚ ਕੰਪਨੀ ਆਪਣੇ ਨਵੇਂ ਫੋਲਡੇਬਲ ਸਮਾਰਟਫੋਨ ਨੂੰ ਲਾਂਚ ਕਰੇਗੀ। ਇਹ ਈਵੈਂਟ ਆਉਣ ਵਾਲੀ 11 ਅਗਸਤ ਨੂੰ ਹਵੇਗਾ, ਜਿਸ ਵਿਚ ਸੈਮਸੰਗ ਦੇ ਅਪਕਮਿੰਗ ਫੋਲਡੇਬਲ ਸਮਾਰਟਫੋਨ ਨਾਲ ਨਵੀਂ ਗਲੈਕਸੀ ਵਾਚ 4 ਅਤੇ ਗਲੈਕਸੀ ਬਡਸ ਪ੍ਰੋ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, 11 ਅਗਸਤ ਦੇ ਈਵੈਂਟ ਤੋਂ ਪਹਿਲਾਂ ਹੀ ਸੈਮਸੰਗ ਦੇ ਸਪੈਸ਼ਲ ਐਡੀਸ਼ਨ Galaxy Z Fold 3 ਅਤੇ Galaxy Z Flip 3 ਦੀ ਚਰਚਾ ਸ਼ੁਰੂ ਹੋ ਗਈ ਹੈ। 

ਕੀ ਹੈ ਗਲੈਕਸੀ ਫੋਲਡੇਬਲ ਫੋਨ ਦਾ ਸਪੈਸ਼ਲ ਐਡੀਸ਼ਨ
ਦੱਸ ਦੇਈਏ ਕਿ ਰੂਸ ਦੇ ਲਗਜ਼ਰੀ ਬ੍ਰਾਂਡ Caviar ਨੇ ਆਪਣੇ Galaxy Z Fold 3 ਅਤੇ Galaxy Z Flip 3 ਸਮਾਰਟਫੋਨ ਦਾ ਐਲਾਨ ਕਰ ਦਿੱਤਾ ਹੈ। Caviar ਨੂੰ ਲਗਜ਼ਰੀ ਸਮਾਰਟਫੋਨ ਬ੍ਰਾਂਡ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਜੋ ਸੋਨੇ-ਚਾਂਦੀ ਅਤੇ ਹੀਰਿਆਂ ਨਾਲ ਜੜੇ ਹੋਏ ਸਮਾਰਟਫੋਨ ਬਣਾਉਂਦਾ ਹੈ। 

Rakesh

This news is Content Editor Rakesh