ਸੈਮਸੰਗ ਦਾ ਮੁੜਨ ਵਾਲਾ ਫੋਨ Galaxy Z Flip ਟੈਸਟ ’ਚ ਹੋਇਆ ‘ਫੇਲ’

02/18/2020 12:52:31 PM

ਗੈਜੇਟ ਡੈਸਕ– ਸੈਮਸੰਗ ਨੇ ਪਿਛਲੇ ਹਫਤੇ ਸੈਨ ਫ੍ਰਾਂਸਿਸਕੋ ’ਚ ਅਨਪੈਕਡ 2020 ਈਵੈਂਟ ਦੌਰਾਨ ਆਪਣਾ ਨਵਾਂ ਮੁੜਨ ਵਾਲਾ ਸਮਾਰਟਫੋਨ Galaxy Z Flip ਲਾਂਚ ਕੀਤਾ ਹੈ। ਗਲੈਕਸੀ ਫੋਲਡ ਤੋਂ ਬਾਅਦ ਇਹ ਕੰਪਨੀ ਦਾ ਦੂਜਾ ਫੋਲਡੇਬਲ ਸਕਰੀਨ ਵਾਲਾ ਸਮਾਰਟਫੋਨ ਹੈ। Galaxy Z Flip ਦੀ ਸਕਰੀਨ ‘ਅਲਟਰਾ ਥਿਨ ਗਲਾਸ’ ਦੀ ਮਦਦ ਨਾਲ ਬਣਾਈ ਗਈ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਗਲੈਕਸੀ ਫੋਲਡ ’ਚ ਦਿੱਤੀ ਗਈ ਪਲਾਸਟਿਕ ਸਕਰੀਨ ਦੇ ਮੁਕਾਬਲੇ ਜ਼ਿਆਦਾ ਮਜਬੂਤ ਹੋਵੇਗੀ। ਹਾਲ ਹੀ ’ਚ JerryRigEverything ਵਲੋਂ ਫੋਨ ਦਾ ਡਿਊਰੇਬਿਲਿਟੀ ਟੈਸਟ ਕੀਤਾ ਗਿਆ, ਜਿਸ ਵਿਚ ਡਿਵਾਈਸ ਫੇਲ ਹੋ ਗਿਆ ਹੈ। 

ਯੂਟਿਊਬਰ ਵਲੋਂ ਸੈਮਸੰਗ ਦੇ ਨਵੇਂ ਫਲੈਗਸ਼ਿਪ ਡਿਵਾਈਸ ਦਾ ਡਿਊਰੇਬਿਲਿਟੀ ਟੈਸਟ ਕੀਤਾ ਗਿਆ। ਰੈਗੁਲਰ ਸਕ੍ਰੈਚ ਟੈਸਟ ’ਚ ਹੀ ਇਸ ਸਮਾਰਟਫੋਨ ਦੀ ਸਕਰੀਨ ’ਤੇ ਗਲੈਕਸੀ ਫੋਲਡ ਦੀ ਪਲਾਸਟਿਕ ਡਿਸਪਲੇਅ ਦੀ ਤਰ੍ਹਾਂ ਹੀ ਆਸਾਨੀ ਨਾਲ ਸਕ੍ਰੈਚ ਆ ਗਏ। ਯੂਟਿਊਬ ਵੀਡੀਓ ’ਚ JerryRigEverything ਚੈਨਲ ਦੇ ਜੈਕ ਨੈਲਸਨ ਨੇ ਗਲੈਕਸੀ ਜ਼ੈੱਡ ਫਲਿਪ ਦਾ ਸਕ੍ਰੈਚ ਟੈਸਟ ਕਈ ਲੈਵਲ ’ਤੇ ਕੀਤਾ ਅਤੇ ਹਾਰਡਨੈੱਸ ਵਧਾਉਂਦੇ ਹੋਏ ਦੇਖਣਾ ਚਾਹਿਆ ਕਿ ਇਸ ਫੋਨ ਦੀ ਡਿਸਪਲੇਅ ਕਦੋਂ ਤਕ ਸਕ੍ਰੈਚ ਤੋਂ ਬਚੀ ਰਹੇਗੀ। ਬੁਰੀ ਗੱਲ ਇਹ ਰਹੀ ਕਿ ਸਕ੍ਰੈਚ ਟੈਸਟ ’ਚ ਇਹ ਫੋਨ ਦਮਦਾਰ ਸਾਬਤ ਨਹੀਂ ਹੋਇਆ ਅਤੇ ਹਾਰਡਨੈੱਸ ਦੇ ਲੈਵਲ 2 ਤੋਂ ਹੀ ਇਸ ਦੀ ਸਕਰੀਨ ’ਤੇ ਅਸਰ ਦਿਸਣ ਲੱਗਾ। 

ਸਕ੍ਰੈਚ ਟੈਸਟ ’ਚ ਫੇਲ
ਹਾਰਡਨੈੱਸ ਦੇ ਲੈਵਲ 3 ’ਤੇ ਜਾਣ ਤੋਂ ਬਾਅਦ ਇਸ ਸਕਰੀਨ ਦੀ ਡਿਸਪਲੇਅ ’ਤੇ ਢੁੰਘੇ ਸਕ੍ਰੈਚ ਦੇਖਣ ਨੂੰ ਮਿਲੇ, ਜਿਵੇਂ ਇਸ ਤੋਂ ਪਹਿਲਾਂ ਗਲੈਕਸੀ ਫੋਲਡ ਅਤੇ ਮੋਟੋਰੋਲਾ ਰੇਜ਼ਰ ਦੀ ਪਲਾਸਟਿੰਕ ਡਿਸਪਲੇਅ ’ਤੇ ਦਿਸੇ ਸਨ। ਅਜਿਹੇ ’ਚ ਇਕ ਗੱਲ ਤਾਂ ਸਾਫ ਹੈ ਕਿ ਮਜਬੂਤੀ ਦੇ ਮਾਮਲੇ ’ਚ ਸੈਮਸੰਗ ਦਾ ਨਵਾਂ ਮੁੜਨ ਵਾਲਾ ਫੋਨ ਵੀ ਦਮਦਾਰ ਨਹੀਂ ਹੈ। ਯੂਟਿਊਬਰ ਨੇ ਪਾਇਆ ਕਿ ਜੇਕਰ ਹਾਰਡਨੈੱਸ ਵਧਾ ਦਿੱਤੀ ਜਾਂਦੀ ਹੈ ਤਾਂ ਡਿਸਪਲੇਅ ਪੂਰੀ ਤਰ੍ਹਾਂ ਡੈਮੇਜ ਹੋ ਸਕਦੀ ਹੈ। ਅਜਿਹੀ ਡਿਸਪਲੇਅ ਦੇ ਨਾ ਸ਼ਾਇਦ ਹੀ ਕੋਈ ਕਰੀਬ 98,600 ਰੁਪਏ ਦੀ ਕੀਮਤ ਵਾਲਾ ਫੋਲਡੇਬਲ ਫੋਨ ਖਰੀਦਣਾ ਚਾਹੇਗਾ। ਹਾਲਾਂਕਿ ਬੈਂਡ (ਮੁੜਨ ਨਾਲ ਜੁੜੇ) ਟੈਸਟ ’ਚ ਇਹ ਫੋਨ ਦਮਦਾਰ ਸਾਬਤ ਹੋਇਆ। 

ਬੈਂਡ ਟੈਸਟ ’ਚ ਹੋਇਆ ਪਾਸ
ਬੈਂਡ ਟੈਸਟ ’ਚ ਫੋਨ ਨੂੰ ਉਲਟੇ ਪਾਸੇ ਫੋਲਡ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਫੋਨ ਟਿਕਿਆ ਰਿਹਾ ਅਤੇਡਿਸਪਲੇਅ ਨੂੰ ਨੁਕਸਾਨ ਨਹੀਂ ਪਹੁੰਚਿਆ। ਸੈਮਸੰਗ ਵਲੋਂ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ‘ਦਿ ਵਰਜ’ ਨੂੰ ਦੱਸਿਆ ਗਿਆ ਹੈ ਕਿ ਸੈਮਸੰਗ ਪਹਿਲੀ ਵਾਰ ਆਪਣੇ ਨਵੇਂ ਫਲੈਗਸ਼ਿਪ ਡਿਵਾਈਸਿਜ਼ ’ਚ ਆਪਣੀ ਤਰ੍ਹਾਂ ਦੀ ਖਾਸ ਯੂ.ਟੀ.ਜੀ. ਟੈਕਨਾਲੋਜੀ ਲੈ ਕੇ ਆਈ ਹੈ ਜੋ ਬਾਕੀ ਗਲੈਕਸੀ ਫਲੈਗਸ਼ਿਪ ਡਿਵਾਈਸਿਜ਼ ਤੋਂ ਬਿਲਕੁਲ ਅਲੱਗ ਹੈ। ਨਵੇਂ ਫੋਨ ਦੀ ਡਿਸਪਲੇਅ ਮੁੜਦੀ ਹੈ, ਅਜਿਹੇ ’ਚ ਇਸ ’ਤੇ ਧਿਆਨ ਦੇਣਦੀ ਲੋੜ ਵੀ ਪਵੇਗੀ। ਨਾਲ ਹੀ ਗਲੈਕਸੀ ਫੋਲਡ ਦੀ ਤਰ੍ਹਾਂ ਇਸ ਦੀ ਸਕਰੀਨ ’ਤੇ ਇਕ ਪ੍ਰੋਟੈਕਟਿਵ ਲੇਅਰ ਵੀ ਦਿੱਤੀ ਗਈ ਹੈ। ਅਜਿਹੇ ’ਚ ਸਕ੍ਰੈਚ ਡਿਸਪਲੇਅ ’ਤੇ ਨਾ ਹੋ ਕੇ ਬਾਹਰੀ ਲੇਅਰ ’ਤੇ ਵੀ ਦਿਖਾਈ ਦੇ ਸਕਦੇ ਹਨ।